
ਨੈਸ਼ਨਲ ਡੈਸਕ: ਨਵੀਂ ਦਿੱਲੀ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਭਾਰਤੀ ਰੇਲਵੇ ਦੇ ਸੇਵਾਮੁਕਤ ਕਰਮਚਾਰੀਆਂ ਨੂੰ ਸਨਮਾਨ ਦੇ ਤੌਰ ‘ਤੇ ਦਿੱਤੇ ਗਏ ਸੋਨੇ ਦੀ ਪਰਤ ਚੜ੍ਹੇ “ਚਾਂਦੀ” ਦੇ ਸਿੱਕੇ ਅਸਲ ਵਿੱਚ ਤਾਮਬੇ ਦੇ ਬਣੇ ਪਾਏ ਗਏ ਹਨ।
ਐਨਏਬੀਐਲ ਮਨਜ਼ੂਰਸ਼ੁਦਾ ਲੈਬ ਅਤੇ ਸਰਕਾਰੀ ਪ੍ਰਯੋਗਸ਼ਾਲਾ ਦੀ ਜਾਂਚ ਵਿੱਚ ਇਹ ਸਾਬਤ ਹੋਇਆ ਕਿ ਇਨ੍ਹਾਂ ਸਿੱਕਿਆਂ ਵਿੱਚ ਚਾਂਦੀ ਦੀ ਮਾਤਰਾ ਕੇਵਲ 0.23 ਪ੍ਰਤੀਸ਼ਤ ਹੈ ਜਦਕਿ ਬਾਕੀ ਹਿੱਸਾ ਤਾਮਬੇ ਦਾ ਹੈ। ਇਹ ਧੋਖਾਧੜੀ ਪੱਛਮੀ ਮੱਧ ਰੇਲਵੇ ਦੇ ਭੋਪਾਲ ਮੰਡਲ ਵਿੱਚ 2023 ਤੋਂ 2025 ਦੇ ਦਰਮਿਆਨ ਸੇਵਾਮੁਕਤ ਹੋਏ ਹਜ਼ਾਰਾਂ ਕਰਮਚਾਰੀਆਂ ਨੂੰ ਪ੍ਰਭਾਵਿਤ ਕਰਦੀ ਹੈ।
‘ਹਿੰਦੀ ਵਿੱਚ? ਇਹ ਮਹਾਰਾਸ਼ਟਰ ਹੈ ਭਾਈ’ ਆਮਿਰ ਦੇ ਵੀਡੀਓ ‘ਤੇ ਲੋਕਾਂ ਦੀ ਮਿਲੀ ਜੁਲੀ ਪ੍ਰਤੀਕ੍ਰਿਆ ਦੇਖੋਂ..
ਰੇਲਵੇ ਨੇ ਇੰਦੌਰ ਦੀ ਇੱਕ ਕੰਪਨੀ ਤੋਂ 23 ਜਨਵਰੀ 2023 ਨੂੰ 3640 ਸਿੱਕਿਆਂ ਦਾ ਆਰਡਰ ਦਿੱਤਾ ਸੀ ਜਿਸ ਵਿੱਚੋਂ 3631 ਸਿੱਕੇ ਭੋਪਾਲ ਦੇ ਜਨਰਲ ਸਟੋਰ ਡਿਪੋ ਨੂੰ ਸਪਲਾਈ ਕੀਤੇ ਗਏ। ਹਰ ਸਿੱਕੇ ਦੀ ਕੀਮਤ ਲਗਭਗ 2200 ਤੋਂ 2500 ਰੁਪਏ ਵੱਧ ਦਰਸਾਈ ਗਈ ਜਿਸ ਨਾਲ ਕੁੱਲ ਘੋਟਾਲੇ ਦੀ ਰਕਮ 90 ਲੱਖ ਰੁਪਏ ਤੋਂ ਵੱਧ ਮੰਨੀ ਜਾ ਰਹੀ ਹੈ। ਰੇਲਵੇ ਨੇ ਕੰਪਨੀ ਵਿਰੁੱਧ ਐਫਆਈਆਰ ਦਰਜ ਕਰਵਾ ਦਿੱਤੀ ਹੈ ਅਤੇ ਸਪਲਾਇਰ ਨੂੰ ਬਲੈਕਲਿਸਟ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਹੈ।
ਸੇਵਾਮੁਕਤ ਕਰਮਚਾਰੀਆਂ ਨੇ ਆਪਣੀ ਪੀੜਾ ਵੀ ਜਾਹਿਰ ਕੀਤੀ ਹੈ। ਪੂਰਵ ਮੁੱਖ ਲੋਕੋ ਇੰਸਪੈਕਟਰ ਟੀ ਕੇ ਗੌਤਮ ਨੇ ਕਿਹਾ ਕਿ ਇਹ ਸਿੱਕੇ ਪਹਿਲਾਂ ਸਰਕਾਰੀ ਟਕਸਾਲ ਵਿੱਚ ਬਣਾਏ ਜਾਂਦੇ ਸਨ ਅਤੇ ਇਨ੍ਹਾਂ ਦਾ ਖਾਸ ਮਹੱਤਵ ਸੀ। ਹੁਣ ਹਰ ਕਰਮਚਾਰੀ ਚਿੰਤਤ ਹੈ ਕਿ ਕਿਤੇ ਉਸਦਾ ਸਨਮਾਨ ਵੀ ਨਕਲੀ ਤਾਂ ਨਹੀਂ ਸੀ।
ਬੈਂਗਲੁਰੂ: ਸੇਹਲੀ ਦੇ 26ਵੇਂ ਜਨਮਦਿਨ ਤੇ ਮੁੰਡੇ ਨੇ ਦੌੜੀ 26 ਕਿਲੋਮੀਟਰ ਦੀ ਦੋਂੜ, ਅੱਗੇ ਕੀ ਹੋਇਆ ਜਾਣੋਂ…
ਭੋਪਾਲ ਕੋਚ ਫੈਕਟਰੀ ਤੋਂ ਜਨਵਰੀ 2025 ਵਿੱਚ 36 ਸਾਲ ਦੀ ਸੇਵਾ ਦੇ ਬਾਅਦ ਸੇਵਾਮੁਕਤ ਹੋਈ ਹਸਰਤ ਜਹਾਂ ਨੇ ਦੱਸਿਆ ਕਿ ਉਸਨੇ ਆਪਣਾ ਸਿੱਕਾ ਡਰਾਇੰਗ ਰੂਮ ਵਿੱਚ ਸੰਭਾਲ ਕੇ ਰੱਖਿਆ ਸੀ। ਉਸਨੂੰ ਕਿਹਾ ਗਿਆ ਸੀ ਕਿ ਇਹ 99 ਪ੍ਰਤੀਸ਼ਤ ਚਾਂਦੀ ਦਾ ਹੈ ਪਰ ਹੁਣ ਰੇਲਵੇ ਨੇ ਖੁਦ ਐਫਆਈਆਰ ਦਰਜ ਕਰਾਈ ਹੈ ਅਤੇ ਕਿਹਾ ਹੈ ਕਿ ਇਹ ਤਾਮਬੇ ਦਾ ਹੈ। ਉਸਨੇ ਕਿਹਾ ਕਿ ਇਹ ਸਾਡੀ ਸੇਵਾ ਦੇ ਪ੍ਰਤੀ ਸਨਮਾਨ ਦਾ ਪ੍ਰਤੀਕ ਹੋਣਾ ਚਾਹੀਦਾ ਸੀ ਪਰ ਹੁਣ ਧੋਖੇ ਵਾਂਗ ਲੱਗਦਾ ਹੈ।
ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਕੁਝ ਸੇਵਾਮੁਕਤ ਕਰਮਚਾਰੀਆਂ ਨੇ ਆਪਣੇ ਸਿੱਕੇ ਜੁਹਰੀਆਂ ਕੋਲ ਵੇਚਣ ਲਈ ਲੈ ਕੇ ਗਏ ਜਿੱਥੇ ਜਾਂਚ ਵਿੱਚ ਇਹ ਨਕਲੀ ਪਾਏ ਗਏ। ਰੇਲਵੇ ਵਿਜੀਲੈਂਸ ਵਿਭਾਗ ਨੇ ਤੁਰੰਤ ਐਨਏਬੀਐਲ ਲੈਬ ਅਤੇ ਸਰਕਾਰੀ ਪ੍ਰਯੋਗਸ਼ਾਲਾ ਵਿੱਚ ਟੈਸਟ ਕਰਵਾਏ ਜਿਨ੍ਹਾਂ ਵਿੱਚ ਧੋਖਾਧੜੀ ਦੀ ਪੁਸ਼ਟੀ ਹੋ ਗਈ।
ਇਹ ਘਟਨਾ ਨਾ ਸਿਰਫ਼ ਆਰਥਿਕ ਨੁਕਸਾਨ ਦਾ ਮਾਮਲਾ ਹੈ ਸਗੋਂ ਕਰਮਚਾਰੀਆਂ ਦੇ ਸਨਮਾਨ ਅਤੇ ਭਰੋਸੇ ‘ਤੇ ਵੀ ਵੱਡਾ ਝਟਕਾ ਹੈ।
