ਨਵੀਂ ਦਿਲੀ: ਰਾਜਸਥਾਨ ਦੀ ਰਾਜਧਾਨੀ ਜੈਪੁਰ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਹਰ ਕਿਸੇ ਨੂੰ ਚੌਕਾ ਦਿੱਤਾ ਹੈ। ਇੱਥੇ ਇਕ ਨਿੱਜੀ ਹਸਪਤਾਲ ਦੇ ਡਾਕਟਰਾਂ ਨੇ 26 ਸਾਲ ਦੇ ਇਕ ਨੌਜਵਾਨ ਦੇ ਪੇਟ ਦਾ ਆਪਰੇਸ਼ਨ ਕਰਕੇ ਕਈ ਅਜੀਬੋ ਗਰੀਬ ਚੀਜ਼ਾਂ ਬਾਹਰ ਕੱਢੀਆਂ। ਆਪਰੇਸ਼ਨ ਦੌਰਾਨ ਉਸਦੇ ਪੇਟ ਵਿੱਚੋਂ ਦੋ ਲੋਹੇ ਦੇ ਪਾਣੇ ਅਤੇ ਸੱਤ ਟੂਥਬਰਸ਼ ਮਿਲੇ। ਇਹ ਨਜ਼ਾਰਾ ਦੇਖ ਕੇ ਹਸਪਤਾਲ ਦਾ ਸਟਾਫ ਅਤੇ ਪਰਿਵਾਰ ਹੈਰਾਨ ਰਹਿ ਗਿਆ।
ਨੀਰਜ ਚੋਪੜਾ ਦੇ ਖਾਸ ਸਮਾਰੋਹ ਵਿੱਚ ਰੌਣਕ – CM ਨਾਇਬ ਸਿੰਘ ਸੈਨੀ ਸਮੇਤ ਕਈ ਮਹਿਮਾਨ ਸ਼ਾਮਲ..
ਇਹ ਨੌਜਵਾਨ ਭੀਲਵਾਰਾ ਦਾ ਰਹਿਣ ਵਾਲਾ ਹੈ ਜੋ 26 ਦਸੰਬਰ ਨੂੰ ਜੈਪੁਰ ਇਲਾਜ ਲਈ ਆਇਆ ਸੀ। ਉਸਨੂੰ ਕਾਫੀ ਸਮੇਂ ਤੋਂ ਪੇਟ ਵਿੱਚ ਦਰਦ ਦੀ ਸਮੱਸਿਆ ਸੀ। ਪਰਿਵਾਰ ਨੇ ਪਹਿਲਾਂ ਘਰ ਦੇ ਨੇੜੇ ਇਲਾਜ ਕਰਵਾਇਆ ਪਰ ਕੋਈ ਸੁਧਾਰ ਨਹੀਂ ਹੋਇਆ। ਜੈਪੁਰ ਦੇ ਨਿੱਜੀ ਹਸਪਤਾਲ ਵਿੱਚ ਪਹੁੰਚਣ ‘ਤੇ ਡਾਕਟਰਾਂ ਨੇ ਤੁਰੰਤ ਸੋਨੋਗ੍ਰਾਫੀ ਜਾਂਚ ਕੀਤੀ। ਜਾਂਚ ਵਿੱਚ ਪਤਾ ਲੱਗਾ ਕਿ ਪੇਟ ਦੇ ਅੰਦਰ ਲੋਹੇ ਦੇ ਪਾਣੇ ਅਤੇ ਟੂਥਬਰਸ਼ ਹਨ।
WATCH VIDEO: ਪਿੰਡ ਰਾਣਵਾਂ ਦੇ ਕਿਸਾਨਾਂ ਨੇ ਕੁਦਰਤੀ ਖੇਤੀ ਸ਼ੁਰੂ ਕੀਤੀ
ਸੀਨੀਅਰ ਗੈਸਟਰੋ ਸਰਜਨ ਡਾ ਤਨਮਯ ਪਾਰੀਕ ਨੇ ਦੱਸਿਆ ਕਿ ਮਰੀਜ਼ ਮਾਨਸਿਕ ਤੌਰ ‘ਤੇ ਪਰੇਸ਼ਾਨ ਹੈ ਅਤੇ ਇਸ ਕਾਰਨ ਉਸਨੇ ਖਾਣ ਵਾਲੀਆਂ ਚੀਜ਼ਾਂ ਤੋਂ ਇਲਾਵਾ ਇਹ ਸਮਾਨ ਵੀ ਨਿਗਲ ਲਿਆ ਸੀ। ਡਾਕਟਰ ਨੇ ਕਿਹਾ ਕਿ ਪੇਟ ਦੇ ਅੰਦਰ ਅਜਿਹੀਆਂ ਚੀਜ਼ਾਂ ਸਨ ਜਿਨ੍ਹਾਂ ਨੂੰ ਐਂਡੋਸਕੋਪੀ ਨਾਲ ਬਾਹਰ ਕੱਢਣਾ ਸੰਭਵ ਨਹੀਂ ਸੀ ਇਸ ਲਈ ਖੁੱਲ੍ਹਾ ਆਪਰੇਸ਼ਨ ਕਰਨਾ ਪਿਆ। ਆਪਰੇਸ਼ਨ ਲਗਭਗ ਦੋ ਘੰਟੇ ਚੱਲਿਆ ਜਿਸ ਵਿੱਚ ਡਾ ਆਲੋਕ ਵਰਮਾ ਸਮੇਤ ਪੂਰੀ ਟੀਮ ਮੌਜੂਦ ਸੀ।
ਆਪਰੇਸ਼ਨ ਸਫਲ ਰਿਹਾ ਅਤੇ ਮਰੀਜ਼ ਦੀ ਹਾਲਤ ਹੁਣ ਸਥਿਰ ਹੈ। ਇਹ ਮਾਮਲਾ ਨਾ ਸਿਰਫ਼ ਡਾਕਟਰਾਂ ਲਈ ਇਕ ਚੁਣੌਤੀ ਸੀ ਸਗੋਂ ਲੋਕਾਂ ਲਈ ਵੀ ਇਕ ਚੌਕਾਉਣ ਵਾਲੀ ਘਟਨਾ ਬਣ ਗਿਆ ਹੈ।

मेष: दिन शुभ रहेगा...