Last Updated: November 25, 2026

Dainik Savera Times Logo

ਗੈਸ ਲੀਕ ਕਾਰਨ ਭਿਆਨਕ ਹਾਦਸਾ, 13 ਸਾਲ ਦੇ ਬੱਚੇ ਸਮੇਤ ਪਰਿਵਾਰ ਦੇ 7 ਮੈਂਬਰ ਗੰਭੀਰ ਜ਼ਖ਼ਮੀ

21 December 2025 ਅੱਪਡੇਟ ਕੀਤਾ ਗਿਆ

ਗੈਸ ਲੀਕ ਕਾਰਨ ਭਿਆਨਕ ਹਾਦਸਾ, 13 ਸਾਲ ਦੇ ਬੱਚੇ ਸਮੇਤ ਪਰਿਵਾਰ ਦੇ 7 ਮੈਂਬਰ ਗੰਭੀਰ ਜ਼ਖ਼ਮੀ

Punjab News : ਲੁਧਿਆਣਾ ਦੇ ਸਾਹਨੇਵਾਲ ਥਾਣੇ ਦੇ ਅਧੀਨ ਪੈਂਦੀ ਟਿੱਬਾ ਦੀ ਗਣਪਤੀ ਕਾਲੋਨੀ ਵਿੱਚ ਵੀਰਵਾਰ ਸਵੇਰੇ ਇੱਕ ਦਰਦਨਾਕ ਹਾਦਸਾ ਵਾਪਰ ਗਿਆ। ਇੱਥੇ ਇੱਕ ਫੈਕਟਰੀ ਦੇ ਉੱਪਰ ਬਣੇ ਕਵਾਰਟਰ ਵਿੱਚ ਗੈਸ ਸਿਲੈਂਡਰ ਤੋਂ ਲੀਕ ਹੋਈ ਗੈਸ ਕਾਰਨ ਅੱਗ ਲੱਗ ਗਈ, ਜਿਸ ਵਿੱਚ ਇੱਕੋ ਪਰਿਵਾਰ ਦੇ 7 ਮੈਂਬਰ ਗੰਭੀਰ ਤੌਰ ’ਤੇ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿੱਚ 13 ਸਾਲ ਦਾ ਇੱਕ ਬੱਚਾ ਵੀ ਸ਼ਾਮਲ ਹੈ। ਸਾਰੇ ਜ਼ਖ਼ਮੀਆਂ ਨੂੰ ਪਹਿਲਾਂ ਸੀ.ਐੱਮ.ਸੀ. ਹਸਪਤਾਲ ਲਿਜਾਇਆ ਗਿਆ, ਜਿੱਥੋਂ ਸ਼ੁਰੂਆਤੀ ਇਲਾਜ ਤੋਂ ਬਾਅਦ ਉਨ੍ਹਾਂ ਨੂੰ ਚੰਡੀਗੜ੍ਹ ਦੇ ਸੈਕਟਰ-32 ਸਥਿਤ ਸਿਵਿਲ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ।

ਜਾਂਚ ਅਧਿਕਾਰੀ ਵਜ਼ੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਿਵ ਕੁਮਾਰ (45), ਪੁੱਤਰ ਭੋਲਾ ਪ੍ਰਸਾਦ, ਵਾਸੀ ਰਾਮਪੁਰ (ਉੱਤਰ ਪ੍ਰਦੇਸ਼), ਆਪਣੇ ਪੁੱਤਰਾਂ ਸ਼ੁਭਮ (20), ਆਸ਼ੂ (18), ਆਸ਼ੀਸ਼ (16), ਰੌਨਕ (13) ਅਤੇ ਆਪਣੇ ਭਤੀਜਿਆਂ ਮੁਰਲੀਧਰ (40) ਤੇ ਹਰੀਸ਼ ਚੰਦ (35) ਨਾਲ ਇੱਕ ਕਵਾਰਟਰ ਵਿੱਚ ਰਹਿੰਦਾ ਸੀ।

ਚਾਹ ਬਣਾਉਂਦੇ ਸਮੇਂ ਭੜਕੀ ਅੱਗ

ਵੀਰਵਾਰ ਸਵੇਰੇ ਜਦੋਂ ਸ਼ਿਵ ਕੁਮਾਰ ਨੇ ਚਾਹ ਬਣਾਉਣ ਲਈ ਗੈਸ ਚੁੱਲ੍ਹਾ ਜਲਾਉਣ ਦੀ ਕੋਸ਼ਿਸ਼ ਕੀਤੀ, ਤਾਂ ਅਚਾਨਕ ਤੇਜ਼ ਲਪਟਾਂ ਨਿਕਲੀਆਂ ਅਤੇ ਕੁਝ ਹੀ ਪਲਾਂ ਵਿੱਚ ਅੱਗ ਪੂਰੇ ਕਮਰੇ ਵਿੱਚ ਫੈਲ ਗਈ। ਇਸ ਅੱਗ ਕਾਰਨ ਸ਼ਿਵ ਕੁਮਾਰ ਸਮੇਤ ਪਰਿਵਾਰ ਦੇ ਸਾਰੇ ਮੈਂਬਰਾਂ ਦੇ ਹੱਥ, ਪੈਰ ਅਤੇ ਚਿਹਰੇ ਬੁਰੀ ਤਰ੍ਹਾਂ ਸੜ ਗਏ।

READ ALSO : GST ਕਟੌਤੀ ਤੋਂ ਬਾਅਦ CSD ’ਚ ਕਾਰ ਖਰੀਦਣਾ ਹੋਇਆ ਹੋਰ ਸਸਤਾ, ਮਾਰੂਤੀ ਸਵਿਫਟ ’ਤੇ ਵੱਡੀ ਬਚਤ

ਹਾਦਸੇ ਤੋਂ ਬਾਅਦ ਨੇੜੇ ਸਥਿਤ ਗੁਰੂ ਕਿਰਪਾ ਇੰਡਸਟਰੀਜ਼ ਦੇ ਮਾਲਕ ਹਿਮਾਂਸ਼ੁ ਅਰੋੜਾ ਅਤੇ ਨਮਨ ਅਰੋੜਾ ਨੇ ਤੁਰੰਤ ਮਦਦ ਕਰਦਿਆਂ ਜ਼ਖ਼ਮੀਆਂ ਨੂੰ ਸੀ.ਐੱਮ.ਸੀ. ਹਸਪਤਾਲ ਪਹੁੰਚਾਇਆ। ਉੱਥੋਂ ਡਾਕਟਰਾਂ ਨੇ ਉਨ੍ਹਾਂ ਦੀ ਹਾਲਤ ਨੂੰ ਦੇਖਦੇ ਹੋਏ ਸਾਰੇ ਜ਼ਖ਼ਮੀਆਂ ਨੂੰ ਚੰਡੀਗੜ੍ਹ ਦੇ ਸਿਵਿਲ ਹਸਪਤਾਲ, ਸੈਕਟਰ-32 ਰੈਫ਼ਰ ਕਰ ਦਿੱਤਾ।

ਰਾਤ ਭਰ ਗੈਸ ਲੀਕ ਹੋਣ ਦਾ ਸ਼ੱਕ

ਪੁਲਿਸ ਦੀ ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਰਾਤ ਭਰ ਸਿਲੈਂਡਰ ਤੋਂ ਗੈਸ ਲੀਕ ਹੁੰਦੀ ਰਹੀ, ਜਿਸ ਕਾਰਨ ਸਵੇਰੇ ਚੁੱਲ੍ਹਾ ਜਲਾਉਂਦੇ ਹੀ ਅੱਗ ਭੜਕ ਉਠੀ। ਫਿਲਹਾਲ ਇਸ ਮਾਮਲੇ ਵਿੱਚ ਕਿਸੇ ਦੀ ਲਾਪਰਵਾਹੀ ਸਾਹਮਣੇ ਨਹੀਂ ਆਈ ਹੈ। ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਅੱਗੇ ਦੀ ਕਾਨੂੰਨੀ ਕਾਰਵਾਈ ਜਾਰੀ ਹੈ।

Yarnex Tex India Exhibition: PF Fund ਅਧਿਕਾਰੀਆਂ ਵੱਲੋਂ ਮਾਲਕਾਂ ਤੇ ਕਰਮਚਾਰੀਆਂ ਨੂੰ ਜਾਗਰੂਕ ਕੀਤਾ ਗਿਆ

Gas leak causes horrific accident,

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.