
Himechal Pardesh Accident : ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਵਿੱਚ ਸ਼ੁੱਕਰਵਾਰ ਸਵੇਰੇ ਇੱਕ ਵਾਹਨ ਬੇਕਾਬੂ ਹੋ ਕੇ ਖੱਡ ‘ਚ ਡਿੱਗ ਗਿਆ। ਰਾਮਪੁਰ ਪੁਲਿਸ ਸਟੇਸ਼ਨ ਦੇ ਅਧਿਕਾਰ ਖੇਤਰ ਵਿੱਚ ਜੋਗਨੀ ਦੇ ਨੇੜੇ ਇੱਕ ਕਾਰ ਸੜਕ ਤੋਂ ਬੇਕਾਬੂ ਕੇ ਖੱਡ ਵਿੱਚ ਡਿੱਗ ਗਈ। ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ ਚਾਰ ਹੋਰ ਜ਼ਖਮੀ ਹੋ ਗਏ।
ਸ਼ਿਮਲਾ ਪੁਲਿਸ ਦੇ ਅਨੁਸਾਰ, ਹਾਦਸੇ ਸਮੇਂ ਕਾਰ ਵਿੱਚ ਪੰਜ ਸਵਾਰ ਸਨ। ਮ੍ਰਿਤਕ ਦੀ ਪਛਾਣ ਰਾਮਪੁਰ ਦਾ ਰਹਿਣ ਵਾਲਾ ਪੀਕੀ (40) ਵਜੋਂ ਹੋਈ ਹੈ ; ਜਦੋਂ ਇਹ ਘਟਨਾ ਵਾਪਰੀ ਤਾਂ ਉਹ ਗੱਡੀ ਚਲਾ ਰਿਹਾ ਸੀ। ਜ਼ਖਮੀਆਂ ਦੀ ਪਛਾਣ ਸਰਜਨ (36), ਜੋਤੀ ਪ੍ਰਕਾਸ਼ (37), ਲਲਿਤ (27) ਅਤੇ ਜੈ ਪ੍ਰਕਾਸ਼ (29) ਵਜੋਂ ਹੋਈ ਹੈ। ਇਹ ਸਾਰੇ ਰਾਮਪੁਰ ਸਬ-ਡਵੀਜ਼ਨ ਦੇ ਮੁਨੀਸ਼ ਅਤੇ ਬਹਾਲੀ ਪਿੰਡਾਂ ਦੇ ਵਸਨੀਕ ਹਨ। ਚਾਰ ਜ਼ਖਮੀਆਂ ਨੂੰ ਖਾਨੇਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

मेष: दिन शुभ रहेगा...