ਪੰਜਾਬ ਡੈਸਕ (ਦੈਨਿਕ ਸਵੇਰਾ): ਹਿਮਾਚਲ ਵਿੱਚ ਪੰਜਾਬ ਦੇ ਬਾਈਕ ਸਵਾਰ ਹੁਣ ਪੁਲਿਸ ਦੀ ਰਡਾਰ ’ਤੇ ਹਨ। ਸਿਰਫ਼ ਦੋ ਦਿਨਾਂ ਵਿੱਚ ਹੀ ਹਿਮਾਚਲ ਪੁਲਿਸ ਨੇ 950 ਤੋਂ ਵੱਧ ਬਾਈਕ ਸਵਾਰਾਂ ਦੇ ਚਲਾਨ ਕੱਟੇ ਹਨ। ਪੁਲਿਸ ਦਾ ਕਹਿਣਾ ਹੈ ਕਿ ਪੰਜਾਬ ਤੋਂ ਆਉਣ ਵਾਲੇ ਕਈ ਬਾਈਕ ਸਵਾਰ ਬਿਨਾਂ ਹੈਲਮੇਟ, ਬਿਨਾਂ ਨੰਬਰ ਪਲੇਟ, ਟ੍ਰਿਪਲ ਸਵਾਰੀ ਅਤੇ ਤੇਜ਼ ਰਫ਼ਤਾਰ ਨਾਲ ਸੜਕਾਂ ’ਤੇ ਦੌੜਦੇ ਨਜ਼ਰ ਆਉਂਦੇ ਹਨ। ਇਸ ਨਾਲ ਇੱਕ ਪਾਸੇ ਟ੍ਰੈਫਿਕ ਜਾਮ ਬਣਦਾ ਹੈ ਅਤੇ ਦੂਜੇ ਪਾਸੇ ਹਾਦਸਿਆਂ ਦਾ ਖ਼ਤਰਾ ਵਧ ਜਾਂਦਾ ਹੈ। ਸਥਾਨਕ ਲੋਕ ਵੀ ਇਸ ਵਿਵਹਾਰ ਦਾ ਵਿਰੋਧ ਕਰ ਰਹੇ ਹਨ।
42ਵੇਂ ਦਿਨ ਦਾ ਧਮਾਕੇਦਾਰ ਐਕਸ਼ਨ: ਗੈਂਗਸਟਰ ਸਾਥੀਆਂ ਦੇ 471 ਠਿਕਾਣਿਆਂ ’ਤੇ ਛਾਪੇ, ਹਥਿਆਰ ਵੀ ਬਰਾਮਦ
ਲਾਹੌਲ–ਸਪਿਤੀ ਤੋਂ ਕਾਂਗਰਸ ਵਿਧਾਇਕ ਅਨੁਰਾਧਾ ਬਾਲੀ ਨੇ ਵੀ ਸਖ਼ਤ ਚੇਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸੈਰ‑ਸਪਾਟੇ ਲਈ ਆਉਣ ਵਾਲਿਆਂ ਦਾ ਸਵਾਗਤ ਹੈ, ਪਰ ਜੇਕਰ ਕੋਈ ਗੰਦਗੀ ਫੈਲਾਉਂਦਾ ਹੈ ਜਾਂ ਬਦਅਨੁਸ਼ਾਸ਼ਨ ਕਰਦਾ ਹੈ ਤਾਂ ਉਸਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਪੁਲਿਸ ਨੂੰ ਵੀ ਹਦਾਇਤ ਕੀਤੀ ਹੈ ਕਿ ਇਸ ਤਰ੍ਹਾਂ ਦੇ ਲੋਕਾਂ ਵਿਰੁੱਧ ਕੜੀ ਕਾਰਵਾਈ ਕੀਤੀ ਜਾਵੇ।
ਰਣਜੀਤ ਸਿੰਘ ਐਨਕਾਊਂਟਰ ’ਚ ਜਲੰਧਰ ਦੇ DGP ਤਲਬ: ਹਾਈਕੋਰਟ ਨੇ ਲਿਆ ਸਖ਼ਤ ਰੁਖ
ਪੁਲਿਸ ਦਾ ਕਹਿਣਾ ਹੈ ਕਿ ਪਿਛਲੇ 3-4 ਦਿਨਾਂ ਵਿੱਚ ਬਿਲਾਸਪੁਰ ਜ਼ਿਲ੍ਹੇ ਤੋਂ ਕੁੱਲੂ, ਮੰਡੀ ਅਤੇ ਲਾਹੌਲ ਸਪਿਤੀ ਤੱਕ ਬਾਈਕਰਾਂ ਦੀ ਗਿਣਤੀ ਵਿੱਚ ਕਾਫ਼ੀ ਵਾਧਾ ਹੋਇਆ ਹੈ। ਕੁੱਲੂ ਦੇ ਮਣੀਕਰਨ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ, ਇਹ ਬਾਈਕਰ ਮਨਾਲੀ ਅਤੇ ਅਟਲ ਸੁਰੰਗ ਰੋਹਤਾਂਗ ਪਹੁੰਚਦੇ ਹਨ। ਸਥਾਨਕ ਲੋਕਾਂ ਦੀ ਸ਼ਿਕਾਇਤ ਹੈ ਕਿ ਉਹ ਬਿਨਾਂ ਦੇਖੇ ਓਵਰਟੇਕ ਕਰਦੇ ਹਨ। ਬਾਈਕ ‘ਤੇ ਨੰਬਰ ਪਲੇਟ ਨਹੀਂ ਹੈ ਅਤੇ ਟ੍ਰਿਪਲ ਰਾਈਡਿੰਗ ਵੀ ਕੀਤੀ ਜਾ ਰਹੀ ਹੈ।
मेष: दिन शुभ रहेगा...