
Hemkunt Sahib Yatra News : ਸ਼੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਭਾਰਤ ਆਉਣ ਦੀ ਤਿਆਰੀ ਕਰ ਰਹੇ ਪਾਕਿਸਤਾਨੀ ਸਿੱਖ ਸ਼ਰਧਾਲੂਆਂ ਨੂੰ ਵੱਡਾ ਝਟਕਾ ਲੱਗਿਆ ਹੈ। ਪਾਕਿਸਤਾਨ ਨੇ ਸ਼ੁੱਕਰਵਾਰ ਨੂੰ ਫੈਸਲਾਬਾਦ ਹਵਾਈ ਅੱਡੇ ‘ਤੇ ਇੱਕ ਸਮੂਹ ਨੂੰ ਭਾਰਤ ਜਾਣ ਤੋਂ ਰੋਕਿਆ। ਇਮੀਗ੍ਰੇਸ਼ਨ ਅਧਿਕਾਰੀਆਂ ਨੇ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਕੋਈ ਇਤਰਾਜ਼ ਨਹੀਂ ਸਰਟੀਫਿਕੇਟ (NOC) ਦੀ ਮੰਗ ਕੀਤੀ। ਸ਼ਰਧਾਲੂਆਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਤੋਂ ਪਹਿਲਾਂ ਕਦੇ ਵੀ ਅਜਿਹਾ ਸਰਟੀਫਿਕੇਟ ਨਹੀਂ ਮੰਗਿਆ ਗਿਆ।
More than 100 Pakistani Sikh pilgrims, granted Indian visas for the pilgrimage to Sri Hemkund Sahib, were left stranded at Faisalabad International Airport after Pakistani authorities reportedly stopped them from boarding a flight to Dubai, seeking an NOC. The pilgrims were… pic.twitter.com/v6sAlg2A3u
— Ravinder Singh Robin (@rsrobin1) September 11, 2026
ਜਥੇ ਦੇ ਨੇਤਾ ਪਪਿੰਦਰ ਸਿੰਘ ਦੇ ਅਨੁਸਾਰ, ਸ਼ਰਧਾਲੂਆਂ ਨੇ ਸ਼ੁੱਕਰਵਾਰ ਸਵੇਰੇ ਲਗਭਗ 2:10 ਵਜੇ ਫੈਸਲਾਬਾਦ ਤੋਂ ਸ਼ਾਰਜਾਹ ਲਈ ਉਡਾਣ ਭਰਨੀ ਸੀ, ਅਤੇ ਫਿਰ ਸ਼ਾਰਜਾਹ ਤੋਂ ਦਿੱਲੀ ਪਹੁੰਚਣਾ ਸੀ। ਪਰ ਏਅਰਪੋਰਟ ’ਤੇ ਉਨ੍ਹਾਂ ਨੂੰ ਫਲਾਈਟ ’ਤੇ ਜਾਣ ਤੋਂ ਪਹਿਲਾ ਰੋਕ ਦਿੱਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਫੈਸਲਾਬਾਦ-ਸ਼ਾਰਜਾਹ ਦੀ ਫਲਾਈਟ ਪਹਿਲਾਂ ਹੀ ਲੰਘ ਚੁੱਕੀ ਹੈ ਅਤੇ ਸ਼ਾਰਜਾਹ ਤੋਂ ਦਿੱਲੀ ਤੋਂ ਅੱਗੇ ਦੀ ਫਲਾਈਟ ਵੀ ਰਹਿ ਜਾਵੇਗੀ।
ਭਾਰਤ ਨੇ 92 ਵੀਜ਼ੇ ਜਾਰੀ ਕੀਤੇ
ਭਾਰਤ ਨੇ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਸਿੱਖ ਸ਼ਰਧਾਲੂਆਂ ਨੂੰ 92 ਵੀਜ਼ੇ ਜਾਰੀ ਕੀਤੇ ਸੀ। ਸ਼ਰਧਾਲੂਆਂ ਦਾ ਇਹ ਜਥਾ ਦਿੱਲੀ, ਅੰਮ੍ਰਿਤਸਰ, ਸ੍ਰੀ ਆਨੰਦਪੁਰ ਸਾਹਿਬ ਅਤੇ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ‘ਤੇ ਨਿਕਲਿਆ ਸੀ। ਇਸ ਦੇ ਬਾਵਜੂਦ, ਪਾਕਿਸਤਾਨ ਨੇ ਅਚਾਨਕ ਉਨ੍ਹਾਂ ਨੂੰ ਐਨਓਸੀ ਦਾ ਹਵਾਲਾ ਦਿੰਦੇ ਹੋਏ ਹਵਾਈ ਅੱਡੇ ‘ਤੇ ਰੋਕ ਦਿੱਤਾ। ਸਾਰੇ ਸ਼ਰਧਾਲੂ ਹੁਣ ਪਾਕਿਸਤਾਨ ਤੋਂ ਯਾਤਰਾ ਦੀ ਇਜਾਜ਼ਤ ਦੀ ਉਡੀਕ ਕਰ ਰਹੇ ਹਨ।


मेष: दिन शुभ रहेगा...