Last Updated: November 25, 2026

Dainik Savera Times Logo

ਬ੍ਰੇਕਿੰਗ : ਜਲੰਧਰ ਵਿੱਚ ਦਿਲ ਦਹਿਲਾ ਦੇਣ ਵਾਲਾ ਮਾਮਲਾ: 12 ਸਾਲਾਂ ਲੜਕੀ ਦੀ ਬੇਰਹਿਮੀ ਨਾਲ ਕਤਲ਼

23 November 2025 ਅੱਪਡੇਟ ਕੀਤਾ ਗਿਆ

ਬ੍ਰੇਕਿੰਗ : ਜਲੰਧਰ ਵਿੱਚ ਦਿਲ ਦਹਿਲਾ ਦੇਣ ਵਾਲਾ ਮਾਮਲਾ: 12 ਸਾਲਾਂ ਲੜਕੀ ਦੀ ਬੇਰਹਿਮੀ ਨਾਲ ਕਤਲ਼

ਪੰਜ਼ਾਬ ਨਿਊਜ਼ : ਜਲੰਧਰ ਵਿੱਚ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਇੱਕ ਭਿਆਨਕ ਮਾਮਲਾ ਸਾਹਮਣੇ ਆਇਆ ਹੈ। ਇੱਕ 12 ਸਾਲਾਂ ਮਾਸੂਮ ਲੜਕੀ ਨਾਲ ਬੇਰਹਿਮੀ ਨਾਲ ਜ਼ਬਰਜਨਾਹ ਕਰਕੇ ਉਸਦੀ ਹੱਤਿਆ ਕਰ ਦਿੱਤੀ ਗਈ। ਇਸ ਘਿਨੌਣੇ ਜੁਰਮ ਦੇ ਇਲਜ਼ਾਮ ਉਸਦੇ ਗੁਆਂਢੀ ’ਤੇ ਲੱਗ ਰਹੇ ਹਨ, ਜਿਸ ਕਾਰਨ ਇਲਾਕੇ ਵਿੱਚ ਦਹਿਸ਼ਤ ਅਤੇ ਗੁੱਸੇ ਦਾ ਮਾਹੌਲ ਪੈਦਾ ਹੋ ਗਿਆ ਹੈ।

ਵਾਸ਼ਰੂਮ ਵਿੱਚੋਂ ਮਿਲੀ ਲਾਸ਼

ਮਿਲੀ ਜਾਣਕਾਰੀ ਮੁਤਾਬਿਕ, ਕੁੜੀ ਦੀ ਲਾਸ਼ ਗੁਆਂਢੀ ਦੇ ਵਾਸ਼ਰੂਮ ਵਿੱਚੋਂ ਬਰਾਮਦ ਹੋਈ। ਇਹ ਖੋਜ ਹੋਣ ਦੇ ਨਾਲ ਹੀ ਪਰਿਵਾਰ ਅਤੇ ਸਥਾਨਕ ਨਿਵਾਸੀਆਂ ਵਿੱਚ ਹੜਕੰਪ ਮਚ ਗਿਆ। ਪਰਿਵਾਰ ਦਾ ਦੋਸ਼ ਹੈ ਕਿ ਬੇਰਹਮੀ ਨਾਲ ਕੁੜੀ ਦਾ ਜ਼ਬਰਜਨਾਹ ਕੀਤਾ ਗਿਆ ਅਤੇ ਉਸ ਤੋਂ ਬਾਅਦ ਉਸਦੀ ਹੱਤਿਆ ਕੀਤੀ ਗਈ।

READ ALSO : ਉੱਤਰੀ ਭਾਰਤ ਵਿੱਚ ਠੰਢ ਨੇ ਲਈ ਜ਼ੋਰ, ਦੱਖਣ ਵਿੱਚ ਮੀਂਹ ਦੀ ਸੰਭਾਵਨਾ

ਸ਼ਾਮ ਨੂੰ ਸੈਰ ਲਈ ਨਿਕਲੀ ਸੀ ਕੁੜੀ

ਪਰਿਵਾਰ ਮੁਤਾਬਕ, ਮਾਸੂਮ ਕੁੜੀ ਸ਼ਾਮ ਨੂੰ ਸਧਾਰਨ ਤੌਰ ’ਤੇ ਸੈਰ ਕਰਨ ਲਈ ਘਰੋਂ ਬਾਹਰ ਨਿਕਲੀ ਸੀ। ਪਰ ਕਈ ਘੰਟਿਆਂ ਤੱਕ ਉਹ ਘਰ ਵਾਪਸ ਨਹੀਂ ਆਈ। ਪਰਿਵਾਰ ਨੇ ਉਸਦੀ ਖੋਜ ਸ਼ੁਰੂ ਕੀਤੀ ਪਰ ਰਾਤ ਦੇਰ ਤੱਕ ਵੀ ਉਸਦਾ ਕੋਈ ਪਤਾ ਨਹੀਂ ਲੱਗਿਆ।

ਸੀਸੀਟੀਵੀ ਫੁਟੇਜ ਨੇ ਖੋਲ੍ਹਿਆ ਰਾਜ

ਘਟਨਾ ਤੋਂ ਬਾਅਦ ਜਦੋਂ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਗਈ ਤਾਂ ਉਸ ਵਿੱਚ ਕੁੜੀ ਨੂੰ ਗੁਆਂਢੀ ਦੇ ਘਰ ਵੱਲ ਜਾਂਦੇ ਹੋਏ ਸਪਸ਼ਟ ਤੌਰ ’ਤੇ ਦੇਖਿਆ ਗਿਆ। ਇਹ ਫੁਟੇਜ ਸ਼ੱਕ ਨੂੰ ਮਜ਼ਬੂਤ ਕਰਦੀ ਹੈ ਕਿ ਕੁੜੀ ਆਖ਼ਰੀ ਵਾਰ ਗੁਆਂਢੀ ਦੇ ਘਰ ਹੀ ਦਿਖਾਈ ਦਿੱਤੀ।

ਪੁਲਿਸ ਨੇ ਕੀਤਾ ਮਾਮਲਾ ਦਰਜ

ਪੁਲਿਸ ਨੇ ਮਾਮਲੇ ਨੂੰ ਗੰਭੀਰਤਾ ਸਮਝਦੇ ਹੋਏ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਗੁਆਂਢੀ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਜਾਰੀ ਹੈ, ਅਤੇ ਘਟਨਾ ਨਾਲ ਜੁੜੇ ਸਾਰੇ ਸਬੂਤ ਇਕੱਠੇ ਕੀਤੇ ਜਾ ਰਹੇ ਹਨ। ਫ਼ੋਰੈਂਸਿਕ ਟੀਮ ਨੇ ਸਥਾਨ ਦਾ ਮੁਆਇਨਾ ਕਰਕੇ ਸੈਂਪਲ ਜ਼ਬਤ ਕਰ ਲਏ ਹਨ।

ਇਲਾਕੇ ਵਿੱਚ ਰੋਸ, ਸਖ਼ਤ ਸਜ਼ਾ ਦੀ ਮੰਗ

ਇਸ ਦਰਿੰਦਗੀ ਭਰੇ ਮਾਮਲੇ ਨੇ ਸਾਰੇ ਸ਼ਹਿਰ ਨੂੰ ਹਿਲਾ ਕੇ ਰੱਖ ਦਿੱਤਾ ਹੈ। ਸਥਾਨਕ ਲੋਕਾਂ ਨੇ ਪਰਿਵਾਰ ਦੇ ਹੱਕ ਵਿੱਚ ਨਿਆਂ ਦੀ ਮੰਗ ਕੀਤੀ ਹੈ ਅਤੇ ਦੋਸ਼ੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਉੱਠ ਰਹੀ ਹੈ।

RL : ਪੁੱਤਰਾਂ ਨਾਲ ਰੁੱਖ ਹੇਠਾਂ ਜ਼ਿੰਦਗੀ ਜਿਉਣ ਲਈ ਮਜਬੂਰ ਮਾਂ


ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.