skip to content

Last Updated: September 8, 2026

Dainik Savera Times Logo

ਬਿਨਾਂ ਹੀਲ ਦੇ ਵੀ ਲੰਬੇ ਦਿਖਣ ਦੇ ਆਸਾਨ ਫੈਸ਼ਨ ਹੈਕਸ: ਛੋਟੀ ਹਾਈਟ ਵਾਲੀਆਂ ਕੁੜੀਆਂ ਲਈ ਟਿਪਸ

3 months ਪਹਿਲਾ

ਬਿਨਾਂ ਹੀਲ ਦੇ ਵੀ ਲੰਬੇ ਦਿਖਣ ਦੇ ਆਸਾਨ ਫੈਸ਼ਨ ਹੈਕਸ: ਛੋਟੀ ਹਾਈਟ ਵਾਲੀਆਂ ਕੁੜੀਆਂ ਲਈ ਟਿਪਸ

ਹਰ ਕੁੜੀ ਚਾਹੁੰਦੀ ਹੈ ਕਿ ਉਹ ਸਟਾਈਲਿਸ਼ ਅਤੇ ਆਕਰਸ਼ਕ ਲੱਗੇ, ਪਰ ਬਹੁਤ ਸਾਰੀਆਂ ਲਈ ਉਚਾਈ (height) ਇੱਕ ਚਿੰਤਾ ਦਾ ਵਿਸ਼ਾ ਬਣ ਜਾਂਦੀ ਹੈ। ਆਮ ਤੌਰ ‘ਤੇ ਲੰਬਾ ਦਿਖਣ ਲਈ ਉੱਚੀਆਂ ਅੱਡੀ ਵਾਲੀਆਂ ਜੁੱਤੀਆਂ ਪਹਿਨੀਆਂ ਜਾਂਦੀਆਂ ਹਨ, ਪਰ ਲੰਬੇ ਸਮੇਂ ਤੱਕ ਹੀਲ ਪਹਿਨਣ ਨਾਲ ਪੈਰਾਂ ਵਿੱਚ ਦਰਦ, ਛਾਲੇ ਅਤੇ ਕਈ ਵਾਰ ਪਿੱਠ ਦਰਦ ਵੀ ਹੋ ਸਕਦਾ ਹੈ।ਚੰਗੀ ਗੱਲ ਇਹ ਹੈ ਕਿ ਬਿਨਾਂ ਹੀਲ ਦੇ ਵੀ ਤੁਸੀਂ ਲੰਬੇ ਅਤੇ ਸਲਿਮ ਦਿਖ ਸਕਦੇ ਹੋ, ਜੇਕਰ ਤੁਸੀਂ ਸਹੀ ਫੈਸ਼ਨ ਟ੍ਰਿਕਸ ਅਪਣਾਓ।

ਮੋਨੋਕ੍ਰੋਮ ਲੁੱਕ
ਸਿਰ ਤੋਂ ਪੈਰਾਂ ਤੱਕ ਇੱਕੋ ਰੰਗ ਜਾਂ ਇੱਕੋ ਸ਼ੇਡ ਦੇ ਕੱਪੜੇ ਪਹਿਨਣਾ ਮੋਨੋਕ੍ਰੋਮ ਲੁੱਕ ਕਹਿੰਦੇ ਹਨ। ਇਹ ਲੁੱਕ ਸਰੀਰ ਨੂੰ ਇਕ ਲਗਾਤਾਰ ਲਾਈਨ ਵਾਂਗ ਦਿਖਾਉਂਦਾ ਹੈ, ਜਿਸ ਨਾਲ ਤੁਸੀਂ ਉਚੇ ਅਤੇ ਸਲਿਮ ਲੱਗਦੇ ਹੋ।

ਆਕਸਫੋਰਡ ਦਾ AI ਟੂਲ ਹਾਈ ਬਲੱਡ ਪ੍ਰੈਸ਼ਰ ਦੇ ਲੁਕਵੇਂ ਨੁਕਸਾਨ ਤੱਕ ਦਾ ਕਰੇਗਾ ਖੁਲਾਸਾ

ਵੀ-ਨੇਕਲਾਈਨ ਦੀ ਚੋਣ
ਕਪੜਿਆਂ ਵਿੱਚ ਗੋਲ ਗਰਦਨ ਦੀ ਥਾਂ V-ਨੇਕ ਟਾਪ, ਕੁੜਤੀ ਜਾਂ ਟੀ-ਸ਼ਰਟ ਪਹਿਨਣ ਨਾਲ ਗਰਦਨ ਲੰਬੀ ਦਿਖਦੀ ਹੈ ਅਤੇ ਉਪਰਲਾ ਸਰੀਰ ਜ਼ਿਆਦਾ ਉਚਾ ਲੱਗਦਾ ਹੈ।

ਵਰਟੀਕਲ ਧਾਰੀਆਂ ਵਾਲੇ ਕੱਪੜੇ
ਲੰਬਕਾਰੀ ਧਾਰੀਆਂ ਸਰੀਰ ਨੂੰ ਲੰਬਾ ਦਿਖਾਉਣ ਵਿੱਚ ਮਦਦ ਕਰਦੀਆਂ ਹਨ, ਜਦਕਿ ਹਰੀਜ਼ਾਂਟਲ ਧਾਰੀਆਂ ਸਰੀਰ ਨੂੰ ਚੌੜਾ ਦਿਖਾ ਸਕਦੀਆਂ ਹਨ। ਇਸ ਲਈ ਸਲਿਮ ਲੁੱਕ ਲਈ ਵਰਟੀਕਲ ਪ੍ਰਿੰਟ ਚੁਣੋ।

ਹਾਈ-ਵੇਸਟ ਬੌਟਮਸ
ਹਾਈ-ਵੇਸਟ ਜੀਨਸ, ਸਕਰਟ ਜਾਂ ਪੈਂਟ ਤੁਹਾਡੀਆਂ ਲੱਤਾਂ ਨੂੰ ਲੰਬਾ ਦਿਖਾਉਂਦੀਆਂ ਹਨ, ਜਿਸ ਨਾਲ ਪੂਰਾ ਬਾਡੀ ਪ੍ਰੋਪੋਰਸ਼ਨ ਬੈਲੈਂਸ ਹੋ ਜਾਂਦਾ ਹੈ ਅਤੇ ਤੁਸੀਂ ਉਚੇ ਦਿਖਾਈ ਦਿੰਦੇ ਹੋ।

ਸਹੀ ਜੁੱਤੀਆਂ ਦੀ ਚੋਣ
ਪੁਆਇੰਟਡ-ਟੋ ਫਲੈਟਸ ਜਾਂ ਸਲੀਕ ਡਿਜ਼ਾਈਨ ਵਾਲੀਆਂ ਜੁੱਤੀਆਂ ਲੱਤਾਂ ਨੂੰ ਲੰਬਾ ਦਿਖਾਉਂਦੀਆਂ ਹਨ। ਗੋਲ ਟੋ ਵਾਲੀਆਂ ਜੁੱਤੀਆਂ ਤੋਂ ਬਚਣਾ ਬਿਹਤਰ ਰਹਿੰਦਾ ਹੈ।

ਖੋਜਾਂ ਅਨੁਸਾਰ, ਮੋਨੋਕ੍ਰੋਮ ਰੰਗ ਅਤੇ ਵਰਟੀਕਲ ਲਾਈਨਾਂ ਮਨੁੱਖੀ ਦਿਮਾਗ਼ ਵਿੱਚ ਐਸਾ ਵਿਜ਼ੂਅਲ ਭਰਮ ਪੈਦਾ ਕਰਦੀਆਂ ਹਨ ਕਿ ਸਰੀਰ ਅਸਲ ਨਾਲੋਂ ਲੰਬਾ ਅਤੇ ਪਤਲਾ ਦਿਖਾਈ ਦਿੰਦਾ ਹੈ।

ਇਸ ਤੋਂ ਇਲਾਵਾ, ਹਾਈ ਪੋਨੀਟੇਲ ਜਾਂ ਬਨ ਹੇਅਰਸਟਾਈਲ, ਪਤਲੀ ਬੈਲਟ ਅਤੇ ਫਿੱਟਡ ਕੱਪੜੇ ਵੀ ਤੁਹਾਡੀ ਉਚਾਈ ਦਾ ਇਲੂਜ਼ਨ ਬਣਾਉਣ ਵਿੱਚ ਮਦਦ ਕਰਦੇ ਹਨ। ਸਹੀ ਸਟਾਈਲਿੰਗ ਨਾਲ ਤੁਸੀਂ ਬਿਨਾਂ ਹੀਲ ਦੇ ਵੀ ਕਾਫੀ ਲੰਬੇ ਅਤੇ ਕਾਂਫਿਡੈਂਟ ਦਿਖ ਸਕਦੇ ਹੋ।

Viral Video: ਗੋਆ ਦੇ ਬਾਗਾ ਬੀਚ ‘ਤੇ ਦਰਦਨਾਕ ਹਾਦਸਾ: ਰੀਲ ਬਣਾਉਂਦੇ ਸਮੇਂ ਸਮੁੰਦਰੀ ਲਹਿਰਾਂ ਵਿੱਚ ਵਹਿ ਗਿਆ ਨੌਜਵਾਨ

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.