
SPORTS NEWS : ਭਾਰਤੀ ਆਲਰਾਊਂਡਰ ਹਾਰਦਿਕ ਪਾਂਡਿਆ ਨੇ ਦੱਖਣੀ ਅਫਰੀਕਾ ਖ਼ਿਲਾਫ਼ 5ਵੇਂ ਟੀ-20 ਮੈਚ ਵਿੱਚ ਸ਼ਾਨਦਾਰ ਪ੍ਰਦਰਸ਼ਨ ਦਿਖਾਇਆ। ਹਾਰਦਿਕ ਨੇ ਸਿਰਫ਼ 16 ਗੇਂਦਾਂ ਵਿੱਚ ਅਰਧ-ਸੈਂਕੜਾ ਬਣਾਇਆ ਅਤੇ 252.00 ਦੀ ਸਟ੍ਰਾਈਕ ਰੇਟ ਨਾਲ 25 ਗੇਂਦਾਂ ‘ਚ 63 ਦੌੜਾਂ ਕੱਟੀਆਂ। ਉਨ੍ਹਾਂ ਦੀ ਇਸ ਤੂਫ਼ਾਨੀ ਪਾਰੀ ਵਿੱਚ 5 ਚੌਕੇ ਅਤੇ 5 ਛੱਕੇ ਸ਼ਾਮਲ ਸਨ।
ਗੇਂਦਬਾਜ਼ੀ ਵਿੱਚ ਵੀ ਹਾਰਦਿਕ ਨੇ 3 ਓਵਰਾਂ ਵਿੱਚ 41 ਦੌੜਾਂ ਦਿੱਤੀਆਂ ਅਤੇ 1 ਵਿਕਟ ਹਾਸਲ ਕੀਤੀ। ਇਸ ਪ੍ਰਦਰਸ਼ਨ ਨਾਲ ਉਹ ਟੀ-20 ਇੰਟਰਨੈਸ਼ਨਲ ਵਿੱਚ ਦੂਜੇ ਸਭ ਤੋਂ ਤੇਜ਼ ਅਰਧ-ਸੈਂਕੜਾ ਲਗਾਉਣ ਵਾਲੇ ਭਾਰਤੀ ਬੱਲੇਬਾਜ਼ ਬਣ ਗਏ ਹਨ। ਇਸ ਸੂਚੀ ਵਿੱਚ ਸਭ ਤੋਂ ਉੱਪਰ ਯੁਵਰਾਜ ਸਿੰਘ ਹਨ, ਜਿਨ੍ਹਾਂ ਨੇ 2007 ਦੇ ਟੀ-20 ਵਿਸ਼ਵ ਕੱਪ ਵਿੱਚ ਸਿਰਫ਼ 12 ਗੇਂਦਾਂ ਵਿੱਚ 50 ਦੌੜਾਂ ਬਣਾਈਆਂ ਸਨ।
READ ALSO : ਲਾਡੋਵਾਲ ਟੋਲ ਪਲਾਜ਼ਾ ਵੱਲ ਜਾਣ ਵਾਲੇ ਦੇਣ ਧਿਆਨ ,ਨਹੀਂ ਤਾਂ…..
ਹਾਰਦਿਕ ਨੇ ਇੱਕ ਹੋਰ ਰਿਕਾਰਡ ਵੀ ਤੋੜ ਦਿੱਤਾ ਹੈ। ਉਹ ਟੀ-20 ਮੈਚਾਂ ਵਿੱਚ ਸਭ ਤੋਂ ਜ਼ਿਆਦਾ ਵਾਰ 50 ਤੋਂ ਵੱਧ ਦੌੜਾਂ ਬਣਾਉਣ ਅਤੇ ਇੱਕ ਜਾਂ ਉਸ ਤੋਂ ਵੱਧ ਵਿਕਟ ਹਾਸਲ ਕਰਨ ਵਾਲੇ ਭਾਰਤੀ ਖਿਡਾਰੀ ਬਣ ਗਏ ਹਨ। ਇਹ ਉਨ੍ਹਾਂ ਨੇ 4 ਵਾਰ ਕੀਤਾ ਹੈ, ਜਦਕਿ ਯੁਵਰਾਜ ਸਿੰਘ ਨੇ ਆਪਣੇ ਕਰੀਅਰ ਵਿੱਚ ਸਿਰਫ਼ 3 ਵਾਰ ਇਹ ਕਾਰਨਾਮਾ ਕੀਤਾ।
ਭਾਰਤੀ ਖਿਡਾਰੀਆਂ ਦੀ ਸੂਚੀ:
4 – ਹਾਰਦਿਕ ਪਾਂਡਿਆ
3 – ਯੁਵਰਾਜ ਸਿੰਘ
2 – ਵਿਰਾਟ ਕੋਹਲੀ
2 – ਸ਼ਿਵਮ ਦੁਬੇ
ਹਾਰਦਿਕ ਨੇ ਮੈਦਾਨ ‘ਤੇ ਹੀ ਨਹੀਂ, ਬਾਹਰ ਵੀ ਆਪਣਾ ਮਨਮੋਹਕ ਅੰਦਾਜ਼ ਦਿਖਾਇਆ। ਮੈਚ ਦੌਰਾਨ ਇੱਕ ਛੱਕੇ ਨਾਲ ਬਾਊਂਡਰੀ ਲਾਈਨ ਦੇ ਪਾਰ ਖੜ੍ਹੇ ਕੈਮਰਾਮੈਨ ਨੂੰ ਸੱਟ ਲੱਗੀ। ਮੈਚ ਖ਼ਤਮ ਹੋਣ ਤੋਂ ਬਾਅਦ ਹਾਰਦਿਕ ਤੁਰੰਤ ਉਨ੍ਹਾਂ ਕੋਲ ਪੁੱਜੇ, ਹਾਲ-ਚਾਲ ਪੁੱਛਿਆ ਅਤੇ ਗਲੇ ਲਗਾ ਕੇ ਮੋਢੇ ‘ਤੇ ਆਈਸਪੈਕ ਲਗਾਇਆ। BCCI ਨੇ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ।
हरियाणा HTET 2025: 17-18 जनवरी को बड़ी परीक्षा, बोर्ड ने कहा पूरी तरह तैयार!

मेष: दिन शुभ रहेगा...