skip to content

Last Updated: November 7, 2026

Dainik Savera Times Logo

ਲੁਧਿਆਣਾ ਦੇ ਹਲਵਾਰਾ ਹਵਾਈ ਅੱਡੇ ਤੋਂ ਮਾਰਚ 2026 ਤੋਂ ਉਡਾਣਾਂ ਸ਼ੁਰੂ ਹੋਣਗੀਆਂ

2 February 2026 ਅੱਪਡੇਟ ਕੀਤਾ ਗਿਆ

ਲੁਧਿਆਣਾ ਦੇ ਹਲਵਾਰਾ ਹਵਾਈ ਅੱਡੇ ਤੋਂ ਮਾਰਚ 2026 ਤੋਂ ਉਡਾਣਾਂ ਸ਼ੁਰੂ ਹੋਣਗੀਆਂ

Punjab News: ਲੁਧਿਆਣਾ ਵਿੱਚ ਸਥਿਤ ਹਲਵਾਰਾ ਏਅਰਪੋਰਟ ਤੋਂ ਮਾਰਚ 2026 ਤੋਂ ਉਡਾਣਾਂ ਸ਼ੁਰੂ ਹੋ ਸਕਦੀਆਂ ਹਨ। ਐਤਵਾਰ, 1 ਫ਼ਰਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਦੇ ਆਦਮਪੁਰ ਏਅਰਪੋਰਟ ਤੋਂ ਇਸਦਾ ਵਰਚੁਅਲ ਉਦਘਾਟਨ ਕੀਤਾ।

ਸ਼ੁਰੂਆਤੀ ਦੌਰ ਵਿੱਚ ਏਅਰਪੋਰਟ ਅਥਾਰਟੀ ਆਫ਼ ਇੰਡੀਆ (AAI) ਵੱਲੋਂ ਏਅਰ ਇੰਡੀਆ ਨੂੰ ਇਥੋਂ ਉਡਾਣਾਂ ਚਲਾਉਣ ਦੀ ਮਨਜ਼ੂਰੀ ਦਿੱਤੀ ਗਈ ਹੈ। ਏਅਰਲਾਈਨ ਦੇ ਪ੍ਰਸਤਾਵ ਮੁਤਾਬਕ, ਹਲਵਾਰਾ ਏਅਰਪੋਰਟ ’ਤੇ ਦਿੱਲੀ ਤੋਂ ਪਹਿਲੀ ਫ਼ਲਾਈਟ ਸਵੇਰੇ 7 ਵਜੇ ਲੈਂਡ ਕਰੇਗੀ। ਇਸ ਤੋਂ ਬਾਅਦ ਸਵੇਰੇ 7 ਵੱਜ ਕੇ 40 ਮਿੰਟ ’ਤੇ ਲੁਧਿਆਣਾ ਤੋਂ ਦਿੱਲੀ ਲਈ ਫ਼ਲਾਈਟ ਰਵਾਨਾ ਹੋਵੇਗੀ।

READ ALSO : ਕੰਪਿਊਟਰ ਤੇ ਲਗਾਤਾਰ ਕੰਮ ਕਰਦਿਆਂ 32 ਸਾਲਾ ਨੌਜਵਾਨ ਦੀ ਮੌਤ , ਮਰਨ ਤੋਂ 8 ਘੰਟੇ ਬਾਅਦ ਵੀ ਫੋਨ ’ਤੇ ਮਿਲਦਾ ਰਿਹਾ ਕੰਮ

ਸ਼ੁਰੂਆਤੀ ਪੜਾਅ ਵਿੱਚ ਹਰ ਰੋਜ਼ ਲੁਧਿਆਣਾ ਤੋਂ ਦਿੱਲੀ ਲਈ ਦੋ ਫ਼ਲਾਈਟਾਂ ਅਤੇ ਦਿੱਲੀ ਤੋਂ ਲੁਧਿਆਣਾ ਲਈ ਦੋ ਫ਼ਲਾਈਟਾਂ ਚਲਾਈਆਂ ਜਾਣਗੀਆਂ। ਭਵਿੱਖ ਵਿੱਚ ਦੇਸ਼ ਦੇ ਹੋਰ ਰਾਜਾਂ ਲਈ ਵੀ ਉਡਾਣਾਂ ਨੂੰ ਮਨਜ਼ੂਰੀ ਦਿੱਤੀ ਜਾਵੇਗੀ। ਹਾਲਾਂਕਿ, ਅੰਤਰਰਾਸ਼ਟਰੀ ਫ਼ਲਾਈਟਾਂ ਸ਼ੁਰੂ ਹੋਣ ਵਿੱਚ ਲਗਭਗ 2 ਸਾਲ ਦਾ ਸਮਾਂ ਲੱਗ ਸਕਦਾ ਹੈ।

ਯਾਤਰਾ ਸਮਾਂ ਅਤੇ ਟਿਕਟ ਭਾਅ

ਦਿੱਲੀ ਤੋਂ ਲੁਧਿਆਣਾ ਦਰਮਿਆਨ ਯਾਤਰਾ ਦਾ ਸਮਾਂ ਤਕਰੀਬਨ 1 ਘੰਟਾ 20 ਮਿੰਟ ਰਹੇਗਾ। ਟਿਕਟ ਦੀ ਕੀਮਤ 2,800 ਤੋਂ 3,500 ਰੁਪਏ ਦੇ ਕਰੀਬ ਹੋ ਸਕਦੀ ਹੈ। ਫਿਲਹਾਲ ਟਿਕਟਾਂ ਦੇ ਭਾਅ ਤੈਅ ਨਹੀਂ ਕੀਤੇ ਗਏ ਹਨ। ਯਾਤਰੀਆਂ ਨੂੰ ਘੱਟੋ-ਘੱਟ 2 ਘੰਟੇ ਪਹਿਲਾਂ ਏਅਰਪੋਰਟ ਪਹੁੰਚਣਾ ਲਾਜ਼ਮੀ ਹੋਵੇਗਾ।

ਅੰਤਰਰਾਸ਼ਟਰੀ ਉਡਾਣਾਂ ਲਈ ਤਿਆਰੀ

ਕੇਂਦਰੀ ਸਿਵਲ ਏਵੀਏਸ਼ਨ ਮੰਤਰੀ ਰਾਮ ਮੋਹਨ ਨਾਇਡੂ ਨੇ ਕਿਹਾ ਕਿ ਹਲਵਾਰਾ ਨੂੰ ਅੰਤਰਰਾਸ਼ਟਰੀ ਏਅਰਪੋਰਟ ਬਣਾਉਣ ਲਈ ਤੇਜ਼ੀ ਨਾਲ ਕੰਮ ਕੀਤਾ ਜਾਵੇਗਾ। ਜਿਵੇਂ ਹੀ ਟਰਮੀਨਲ ਬਿਲਡਿੰਗ ਤਿਆਰ ਹੋਵੇਗੀ, ਅੰਤਰਰਾਸ਼ਟਰੀ ਫ਼ਲਾਈਟਾਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ। ਇਸ ਦੇ ਨਾਲ ਹੀ ਸਾਹਨੇਵਾਲ ਏਅਰਪੋਰਟ ਦੀਆਂ ਸਰਵਿਸਿਜ਼ ਨੂੰ ਇੱਥੇ ਸ਼ਿਫ਼ਟ ਕੀਤਾ ਜਾਵੇਗਾ। ਕਾਰਗੋ ਫ਼ਲਾਈਟਾਂ ਵੀ ਜਲਦੀ ਸ਼ੁਰੂ ਕਰਨ ਦੀ ਯੋਜਨਾ ਹੈ। ਇਹ ਕਦਮ ਪੰਜਾਬ ਵਿੱਚ ਹਵਾਈ ਯਾਤਰਾ ਦੇ ਮਿਆਰ ਨੂੰ ਬਹੁਤ ਮਜ਼ਬੂਤ ਕਰਨ ਅਤੇ ਸਥਾਨਕ ਆਰਥਿਕਤਾ ਨੂੰ ਉਤਸ਼ਾਹਤ ਕਰਨ ਵਿੱਚ ਸਹਾਇਕ ਹੋਵੇਗਾ।

ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਬਿਕਰਮ ਸਿੰਘ ਮਜੀਠੀਆ ਨਾਲ ਕਰਨਗੇ ਜੇਲ੍ਹ ਵਿੱਚ ਮੁਲਾਂਕਾਤ

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.