Last Updated: November 24, 2026

Dainik Savera Times Logo

ਕੈਨੇਡਾ ‘ਚ ਪੰਜਾਬੀ ਮੂਲ ਦੇ ਗੁਰਅੰਮ੍ਰਿਤ ਸਿੱਧੂ ਨੂੰ 20 ਸਾਲ ਦੀ ਸਜ਼ਾ, ਨਸ਼ਾ ਤਸਕਰੀ ਨੈੱਟਵਰਕ ਚਲਾਉਣ ਦਾ ਦੋਸ਼

10 July 2026 ਅੱਪਡੇਟ ਕੀਤਾ ਗਿਆ

ਕੈਨੇਡਾ ‘ਚ ਪੰਜਾਬੀ ਮੂਲ ਦੇ ਗੁਰਅੰਮ੍ਰਿਤ ਸਿੱਧੂ ਨੂੰ 20 ਸਾਲ ਦੀ ਸਜ਼ਾ, ਨਸ਼ਾ ਤਸਕਰੀ ਨੈੱਟਵਰਕ ਚਲਾਉਣ ਦਾ ਦੋਸ਼

ਪੰਜਾਬ ਡੈਸਕ: ਪੰਜਾਬੀ ਮੂਲ ਦੇ ਕੈਨੇਡੀਅਨ ਨਾਗਰਿਕ ਨੂੰ ਕੈਨੇਡਾ ਦੀ ਅਦਾਲਤ ਨੇ ਅਪਰਾਧਿਕ ਸੰਗਠਨ ਚਲਾਉਣ ਅਤੇ ਨਸ਼ਾ ਤਸਕਰੀ ਨਾਲ ਜੁੜੇ ਮਾਮਲੇ ਵਿੱਚ 20 ਸਾਲ ਦੀ ਫੈਡਰਲ ਜੇਲ੍ਹ ਦੀ ਸਜ਼ਾ ਸੁਣਾਈ ਹੈ। ਦੋਸ਼ੀ ਦੀ ਪਛਾਣ 63 ਸਾਲਾ ਗੁਰਅੰਮ੍ਰਿਤ ਸਿੱਧੂ ਵਜੋਂ ਹੋਈ ਹੈ।

ਕੌਣ ਹੈ ਗੁਰਅੰਮ੍ਰਿਤ ਸਿੱਧੂ?

ਜਾਣਕਾਰੀ ਮੁਤਾਬਕ ਗੁਰਅੰਮ੍ਰਿਤ ਸਿੱਧੂ ‘ਤੇ ਇੱਕ ਅੰਤਰਰਾਸ਼ਟਰੀ ਅਪਰਾਧਿਕ ਨੈੱਟਵਰਕ ਦੀ ਅਗਵਾਈ ਕਰਨ ਦੇ ਦੋਸ਼ ਲੱਗੇ ਸਨ। ਜਾਂਚ ਵਿੱਚ ਸਾਹਮਣੇ ਆਇਆ ਕਿ ਉਸ ਵੱਲੋਂ ਚਲਾਏ ਜਾ ਰਹੇ ਗਿਰੋਹ ਨੇ ਅਮਰੀਕਾ ਤੋਂ ਕੈਨੇਡਾ ਤੱਕ ਵੱਡੇ ਪੱਧਰ ‘ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕੀਤੀ।

ਅਧਿਕਾਰੀਆਂ ਅਨੁਸਾਰ, ਇਸ ਨੈੱਟਵਰਕ ਰਾਹੀਂ ਕਰੀਬ 17 ਮਿਲੀਅਨ ਡਾਲਰ ਮੁੱਲ ਦੇ ਮੈਥਾਮਫੇਟਾਮਾਈਨ ਅਤੇ ਕੋਕੀਨ ਦੀ ਤਸਕਰੀ ਕੀਤੀ ਗਈ ਸੀ। ਇਹ ਕਾਰਵਾਈ ਲਗਭਗ ਇੱਕ ਮਹੀਨੇ ਦੇ ਸਮੇਂ ਦੌਰਾਨ ਕੀਤੀ ਗਈ ਦੱਸੀ ਜਾ ਰਹੀ ਹੈ।

ਇਹ ਵੀ  ਪੜੋਂ:   

ਕੈਨੇਡਾ ਦੇ ਸਰੀ ਵਿੱਚ ਤਰਨਤਾਰਨ ਦੇ ਨੌਜਵਾਨ ਦੀ ਮੌਤ, ਭਿਖੀਵਿੰਡ ਦਾ ਪਰਿਵਾਰ ਡੂੰਘੇ ਸਦਮੇ ਵਿੱਚ

 

ਸਿੱਧੂ ਨੇ ਕਬੂਲ ਕੀਤਾ ਸੀ ਦੋਸ਼

ਅਮਰੀਕੀ ਜਾਂਚ ਏਜੰਸੀ ਐੱਫਬੀਆਈ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ, ਗੁਰਅੰਮ੍ਰਿਤ ਸਿੱਧੂ ਨੇ ਅਪਰਾਧਿਕ ਸੰਗਠਨ ਦੀ ਅਗਵਾਈ ਕਰਨ ਨਾਲ ਜੁੜੇ ਦੋਸ਼ ਸਵੀਕਾਰ ਕਰ ਲਏ ਸਨ। ਇਸ ਤੋਂ ਬਾਅਦ ਉਹ ਫੈਡਰਲ ਹਿਰਾਸਤ ਵਿੱਚ ਸੀ।

ਜਾਂਚ ਵਿੱਚ ਪਤਾ ਲੱਗਾ ਕਿ ਸਿੱਧੂ ਦਾ ਗਿਰੋਹ ਅਮਰੀਕਾ ਤੋਂ ਕੈਨੇਡਾ ਵਿੱਚ ਨਸ਼ੀਲੇ ਪਦਾਰਥ ਪਹੁੰਚਾਉਣ ਅਤੇ ਉਨ੍ਹਾਂ ਦੀ ਵੰਡ ਕਰਨ ਵਿੱਚ ਸ਼ਾਮਲ ਸੀ। ਏਜੰਸੀਆਂ ਨੇ ਅੱਠ ਵੱਖ-ਵੱਖ ਖੇਪਾਂ ਨੂੰ ਜ਼ਬਤ ਕੀਤਾ, ਜਿਨ੍ਹਾਂ ਵਿੱਚ ਲਗਭਗ 523 ਕਿਲੋਗ੍ਰਾਮ ਮੈਥਾਮਫੇਟਾਮਾਈਨ ਅਤੇ 347 ਕਿਲੋਗ੍ਰਾਮ ਕੋਕੀਨ ਸ਼ਾਮਲ ਸੀ।

ਅਦਾਲਤ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਗੁਰਅੰਮ੍ਰਿਤ ਸਿੱਧੂ ਨੂੰ 20 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ।

Guramrit Sidhu in prison 20  year

Guramrit Sidhu in prison 20 year

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.