skip to content

Last Updated: November 7, 2026

Dainik Savera Times Logo

Flood Disaster India : ਮੀਂਹ ਤੇ ਹੜ੍ਹਾਂ ਕਾਰਨ ਦੋ ਦਿਨਾਂ ‘ਚ ਗੁਜਰਾਤ ‘ਚ 35 ਲੋਕਾਂ ਦੀ ਮੌਤ ; ਅਸਾਮ ‘ਚ ਸਥਿਤੀ ਗੰਭੀਰ

26 July 2026 ਅੱਪਡੇਟ ਕੀਤਾ ਗਿਆ

Flood Disaster India : ਮੀਂਹ ਤੇ ਹੜ੍ਹਾਂ ਕਾਰਨ ਦੋ ਦਿਨਾਂ ‘ਚ ਗੁਜਰਾਤ ‘ਚ 35 ਲੋਕਾਂ ਦੀ ਮੌਤ ; ਅਸਾਮ ‘ਚ ਸਥਿਤੀ ਗੰਭੀਰ

Gujarat Flood Deaths : ਗੁਜਰਾਤ ਅਤੇ ਅਸਾਮ ਦੋਵਾਂ ਵਿੱਚ ਹੜ੍ਹਾਂ ਦੀ ਸਥਿਤੀ ਨਾਜ਼ੁਕ ਬਣੀ ਹੋਈ ਹੈ। ਗੁਜਰਾਤ ਵਿੱਚ ਪਿਛਲੇ ਦੋ ਦਿਨਾਂ ਵਿੱਚ ਮੀਂਹ ਅਤੇ ਹੜ੍ਹਾਂ ਕਾਰਨ 35 ਮੌਤਾਂ ਦਰਜ ਕੀਤੀਆਂ ਗਈਆਂ ਹਨ। ਰਾਜ ਦੇ ਪਾਟਨ ਜ਼ਿਲ੍ਹੇ ਵਿੱਚ, ਸੰਤਲਪੁਰ ਤਾਲੁਕਾ ਵਿੱਚ ਸ਼ਨੀਵਾਰ ਸਵੇਰੇ 6 ਵਜੇ ਤੱਕ 24 ਘੰਟਿਆਂ ਵਿੱਚ 381 ਮਿਲੀਮੀਟਰ ਬਾਰਿਸ਼ ਹੋਈ ਅਤੇ ਰਾਧਨਪੁਰ ਤਾਲੁਕਾ ਵਿੱਚ 342 ਮਿਲੀਮੀਟਰ ਬਾਰਿਸ਼ ਹੋਈ।

ਜਾਣਕਾਰੀ ਅਨੁਸਾਰ, ਰਾਜ ਦੇ 173 ਤਾਲੁਕਾ ਵਿੱਚ 250 ਮਿਲੀਮੀਟਰ ਤੋਂ ਵੱਧ ਬਾਰਿਸ਼ ਦਰਜ ਕੀਤੀ ਗਈ, ਪਰ ਅਸਾਮ ਵਿੱਚ ਹੜ੍ਹਾਂ ਨੇ 61 ਲੋਕਾਂ ਦੀ ਜਾਨ ਲੈ ਲਈ ਹੈ। ਰਾਜ ਦੇ ਨੌਂ ਜ਼ਿਲ੍ਹਿਆਂ ਵਿੱਚ 7.05 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੌਜੂਦਾ ਹੜ੍ਹ ਸਥਿਤੀ ਦਾ ਜਾਇਜ਼ਾ ਲੈਣ ਲਈ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨਾਲ ਫ਼ੋਨ ‘ਤੇ ਗੱਲ ਕੀਤੀ। ਮੁੱਖ ਮੰਤਰੀ ਸਰਮਾ ਨੇ X ‘ਤੇ ਪੋਸਟ ਕੀਤਾ ਕਿ ਪ੍ਰਧਾਨ ਮੰਤਰੀ ਨੇ ਅਸਾਮ ਦੇ ਲੋਕਾਂ ਨੂੰ ਭਰੋਸਾ ਦਿੱਤਾ ਹੈ ਕਿ ਕੇਂਦਰ ਸਰਕਾਰ ਰਾਹਤ ਅਤੇ ਪੁਨਰਵਾਸ ਲਈ ਹਰ ਸੰਭਵ ਸਹਾਇਤਾ ਪ੍ਰਦਾਨ ਕਰੇਗੀ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.