Last Updated: October 4, 2026

Dainik Savera Times Logo

ਨਿਸ਼ਾ ਬਾਨੋ ‘ਤੇ ਟੁੱਟਿਆ ਦੁੱਖਾਂ ਦਾ ਪਹਾੜ — ਮਾਤਾ ਮਜੀਦਾ ਬੇਗਮ ਦਾ ਦੇਹਾਂਤ

7 months ਪਹਿਲਾ

ਨਿਸ਼ਾ ਬਾਨੋ ‘ਤੇ ਟੁੱਟਿਆ ਦੁੱਖਾਂ ਦਾ ਪਹਾੜ — ਮਾਤਾ ਮਜੀਦਾ ਬੇਗਮ ਦਾ ਦੇਹਾਂਤ

ਪੰਜਾਬ ਡੈਸਕ (ਦੈਨਿਕ ਸਵੇਰਾ): ਪੰਜਾਬੀ ਫ਼ਿਲਮ ਅਤੇ ਸੰਗੀਤ ਜਗਤ ਦੀ ਮਸ਼ਹੂਰ ਕਲਾਕਾਰ ਨਿਸ਼ਾ ਬਾਨੋ ਲਈ ਦੁੱਖਦਾਈ ਖ਼ਬਰ ਸਾਹਮਣੇ ਆਈ ਹੈ। ਨਿਸ਼ਾ ਬਾਨੋ ਦੀ ਮਾਤਾ ਮਜੀਦਾ ਬੇਗਮ ਦੇ ਦੇਹਾਂਤ ਨਾਲ ਪਰਿਵਾਰ ਗਹਿਰੇ ਸੋਗ ਵਿੱਚ ਡੁੱਬ ਗਿਆ ਹੈ। ਇਸ ਖ਼ਬਰ ਨੇ ਕਲਾਕਾਰਾਂ ਅਤੇ ਪ੍ਰਸ਼ੰਸਕਾਂ ਨੂੰ ਵੀ ਝੰਝੋੜ ਕੇ ਰੱਖ ਦਿੱਤਾ ਹੈ ਅਤੇ ਹਰ ਕੋਈ ਪਰਿਵਾਰ ਨਾਲ ਸੰਵੇਦਨਾ ਜਤਾ ਰਿਹਾ ਹੈ।

ਕੁਦਰਤ ਦਾ ਤੋਹਫਾ: ਚੀਕੂ ਦੇ ਬੀਜ ਬਣ ਸਕਦੇ ਹਨ ਗੁਰਦੇ ਦੀ ਪੱਥਰੀ ਦਾ ਇਲਾਜ

 

ਪਰਿਵਾਰ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਮਜੀਦਾ ਬੇਗਮ ਦਾ ਇੰਤਕਾਲ 8 ਮਾਰਚ 2026 ਨੂੰ ਐਤਵਾਰ ਦੇ ਦਿਨ ਹੋਇਆ। ਉਨ੍ਹਾਂ ਦੇ ਵਿਛੋੜੇ ਨਾਲ ਪਰਿਵਾਰ ਨੂੰ ਬੇਹੱਦ ਵੱਡਾ ਨੁਕਸਾਨ ਪਹੁੰਚਿਆ ਹੈ ਜਿਸਦੀ ਭਰਪਾਈ ਕਦੇ ਨਹੀਂ ਹੋ ਸਕਦੀ। ਵਿਛੜੀ ਰੂਹ ਦੀ ਮੱਗਫਿਰਤ ਲਈ ਦੁਆ (ਕੁਲ) 10 ਮਾਰਚ 2026 ਨੂੰ ਮੰਗਲਵਾਰ ਸਵੇਰੇ 10 ਵਜੇ ਵਿਸ਼ਵਕਰਮਾ ਭਵਨ ਮਾਨਸਾ ਵਿੱਚ ਰੱਖੀ ਗਈ ਹੈ।

ਅਨਾਨਾਸ ਖਾਂਦੇ ਹੋ? ਧਿਆਨ ਰੱਖੋ ਕਿਤੇ ਇਹ ਤੁਹਾਨੂੰ ਹੀ ਨਾ ਖਾ ਜਾਵੇ! ਜਾਣੋ ਆਖਿਂਰ ਕਿਉਂ!

 

ਨਿਸ਼ਾ ਬਾਨੋ, ਉਨ੍ਹਾਂ ਦੇ ਜੀਜਾ ਸਮੀਰ ਅਤੇ ਸਾਰੇ ਪਰਿਵਾਰ ਨੇ ਸਾਕ-ਸਬੰਧੀਆਂ ਅਤੇ ਜਾਣ-ਪਛਾਣ ਵਾਲਿਆਂ ਨੂੰ ਇਸ ਦੁਆ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ ਤਾਂ ਜੋ ਮਜੀਦਾ ਬੇਗਮ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ ਜਾ ਸਕੇ।

grief-strikes-nisha-bano-mother-majida-begum-passes-away

grief-strikes-nisha-bano-mother-majida-begum-passes-away

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.