Last Updated: November 25, 2026

Dainik Savera Times Logo

ਗ੍ਰੇਟਰ ਨੋਇਡਾ ਵਿੱਚ 740 ਏਕੜ ਜ਼ਮੀਨ ਖਰੀਦ ਦੀ ਤਿਆਰੀ, ਲਿੰਕ ਐਕਸਪ੍ਰੈਸਵੇ ਪ੍ਰੋਜੈਕਟ ਤੇਜ਼ੀ ਨਾਲ ਅੱਗੇ

16 December 2025 ਅੱਪਡੇਟ ਕੀਤਾ ਗਿਆ

ਗ੍ਰੇਟਰ ਨੋਇਡਾ ਵਿੱਚ 740 ਏਕੜ ਜ਼ਮੀਨ ਖਰੀਦ ਦੀ ਤਿਆਰੀ, ਲਿੰਕ ਐਕਸਪ੍ਰੈਸਵੇ ਪ੍ਰੋਜੈਕਟ ਤੇਜ਼ੀ ਨਾਲ ਅੱਗੇ

ਨਵੀਂ ਦਿਲੀ: ਗ੍ਰੇਟਰ ਨੋਇਡਾ ਵਿੱਚ ਗੰਗਾ ਐਕਸਪ੍ਰੈਸਵੇ ਨੂੰ ਯਮੁਨਾ ਐਕਸਪ੍ਰੈਸਵੇ ਨਾਲ ਜੋੜਨ ਲਈ ਇੱਕ ਨਵਾਂ ਲਿੰਕ ਐਕਸਪ੍ਰੈਸਵੇ ਬਣਾਉਣ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ ਗਈ ਹੈ। ਇਸ ਮਹੱਤਵਪੂਰਨ ਪ੍ਰੋਜੈਕਟ ਨੂੰ ਪੂਰਾ ਕਰਨ ਦੀ ਜ਼ਿੰਮੇਵਾਰੀ ਉੱਤਰ ਪ੍ਰਦੇਸ਼ ਐਕਸਪ੍ਰੈਸਵੇ ਉਦਯੋਗਿਕ ਵਿਕਾਸ ਪ੍ਰਾਧਿਕਰਨ (ਯੂਪੀਡਾ) ਨੂੰ ਦਿੱਤੀ ਗਈ ਹੈ। ਯੀਡਾ ਖੇਤਰ ਦੇ 16 ਪਿੰਡਾਂ ਵਿੱਚ ਲਗਭਗ 740 ਏਕੜ ਜ਼ਮੀਨ ਖਰੀਦੀ ਜਾਵੇਗੀ। ਜ਼ਮੀਨ ਖਰੀਦ ਦਾ ਸਰਵੇ ਪੂਰਾ ਹੋ ਚੁੱਕਾ ਹੈ ਅਤੇ ਜਾਣਕਾਰੀ ਅਨੁਸਾਰ ਜਨਵਰੀ ਤੋਂ ਜ਼ਮੀਨ ਖਰੀਦਣ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ।

ਸਿਆਨਾ ਤੋਂ ਫਿਲਮ ਸਿਟੀ ਤੱਕ 74 ਕਿਮੀ ਲਿੰਕ ਐਕਸਪ੍ਰੈਸਵੇ, 9 ਕਿਮੀ ਐਲੀਵੇਟਡ ਰੋਡ ਦੀ ਯੋਜਨਾ:

ਇਹ ਲਿੰਕ ਐਕਸਪ੍ਰੈਸਵੇ ਲਗਭਗ 74 ਕਿਲੋਮੀਟਰ ਲੰਬਾ ਹੋਵੇਗਾ। ਇਸ ਦਾ ਨਿਰਮਾਣ ਬੁਲੰਦਸ਼ਹਿਰ ਦੇ ਸਿਆਨਾ ਖੇਤਰ ਤੋਂ ਸ਼ੁਰੂ ਹੋ ਕੇ ਯਮੁਨਾ ਐਕਸਪ੍ਰੈਸਵੇ ਦੇ ਸੈਕਟਰ–21 ਫਿਲਮ ਸਿਟੀ ਦੇ ਨੇੜੇ ਜਾ ਕੇ ਜੁੜੇਗਾ। ਇਸ ਵਿੱਚ ਲਗਭਗ 20 ਕਿਲੋਮੀਟਰ ਹਿੱਸਾ ਯੀਡਾ ਖੇਤਰ ਵਿੱਚ ਪਵੇਗਾ ਜਿਸ ਵਿੱਚੋਂ 9 ਕਿਲੋਮੀਟਰ ਹਿੱਸਾ ਐਲੀਵੇਟਡ ਰੋਡ ਹੋਵੇਗਾ। ਜ਼ਮੀਨਾਂ ਦੇ ਅਧਿਗ੍ਰਹਣ ਲਈ ਯਮੁਨਾ ਪ੍ਰਾਧਿਕਰਨ ਅਤੇ ਕਿਸਾਨਾਂ ਦੇ ਵਿਚਕਾਰ ਮੀਟਿੰਗਾਂ ਕੀਤੀਆਂ ਜਾਣਗੀਆਂ ਅਤੇ ਕਿਸਾਨਾਂ ਦੀ ਸਹਿਮਤੀ ਤੋਂ ਬਾਅਦ ਹੀ ਜ਼ਮੀਨ ਦਾ ਅਧਿਗ੍ਰਹਣ ਕੀਤਾ ਜਾਵੇਗਾ।

100 ਕਿਮੀ ਪ੍ਰਤੀ ਘੰਟਾ ਦੀ ਰਫ਼ਤਾਰ — ਫਾਰਚੂਨਰ ਹਾਦਸੇ ਨੇ ਲੈ ਲਈਆਂ ਚਾਰ ਜਾਨਾਂ

4000 ਕਰੋੜ ਦੀ ਲਾਗਤ ਨਾਲ ਬਣੇਗਾ ਲਿੰਕ ਐਕਸਪ੍ਰੈਸਵੇ, 56 ਪਿੰਡਾਂ ਦੀ ਜ਼ਮੀਨ ਅਧਿਗ੍ਰਹਣ ਲਈ ਤਿਆਰ:

ਇਸ ਪ੍ਰੋਜੈਕਟ ‘ਤੇ ਲਗਭਗ 4000 ਕਰੋੜ ਰੁਪਏ ਖਰਚ ਹੋਣ ਦੀ ਸੰਭਾਵਨਾ ਹੈ। ਇਸ ਵਿੱਚੋਂ ਲਗਭਗ 1200 ਕਰੋੜ ਰੁਪਏ ਜ਼ਮੀਨ ਖਰੀਦ ‘ਤੇ ਖਰਚੇ ਜਾਣਗੇ। ਲਿੰਕ ਐਕਸਪ੍ਰੈਸਵੇ ਦੇ ਨਿਰਮਾਣ ਨਾਲ ਆਸ–ਪਾਸ ਦੇ ਪਿੰਡਾਂ ਅਤੇ ਪੇਂਡੂ ਇਲਾਕਿਆਂ ਦੇ ਲੋਕਾਂ ਨੂੰ ਆਵਾਜਾਈ ਦੀ ਬਿਹਤਰ ਸੁਵਿਧਾ ਮਿਲੇਗੀ। ਇਸ ਲਈ ਕੁੱਲ 56 ਪਿੰਡਾਂ ਦੀ ਜ਼ਮੀਨ ਦਾ ਅਧਿਗ੍ਰਹਣ ਕੀਤਾ ਜਾਵੇਗਾ ਜਿਸ ਵਿੱਚ ਗੌਤਮਬੁੱਧ ਨਗਰ ਦੇ 8 ਪਿੰਡ ਅਤੇ ਬੁਲੰਦਸ਼ਹਿਰ ਜ਼ਿਲ੍ਹੇ ਦੇ 48 ਪਿੰਡ ਸ਼ਾਮਲ ਹਨ।

ਨੋਇਡਾ ਏਅਰਪੋਰਟ ਨਾਲ ਸਿੱਧੀ ਕਨੈਕਟਿਵਿਟੀ, ਯਾਤਰਾ ਤੇ ਵਪਾਰ ਨੂੰ ਵੱਡਾ ਫਾਇਦਾ:

ਇਸ ਐਕਸਪ੍ਰੈਸਵੇ ਦੇ ਬਣਨ ਨਾਲ ਨੋਇਡਾ, ਦਿੱਲੀ, ਗ੍ਰੇਟਰ ਨੋਇਡਾ, ਆਗਰਾ ਅਤੇ ਮੁੰਬਈ ਦੀ ਯਾਤਰਾ ਹੋਰ ਵੀ ਆਸਾਨ ਹੋ ਜਾਵੇਗੀ। ਨਾਲ ਹੀ ਨੋਇਡਾ ਇੰਟਰਨੈਸ਼ਨਲ ਏਅਰਪੋਰਟ ਨਾਲ ਸਿੱਧੀ ਕਨੈਕਟਿਵਿਟੀ ਮਿਲਣ ਕਾਰਨ ਯਾਤਰੀਆਂ ਅਤੇ ਵਪਾਰ ਦੋਵਾਂ ਨੂੰ ਵੱਡਾ ਲਾਭ ਹੋਵੇਗਾ। ਪ੍ਰਾਧਿਕਰਨ ਦੇ ਅਧਿਕਾਰੀਆਂ ਦੇ ਅਨੁਸਾਰ ਜ਼ਮੀਨ ਖਰੀਦਣ ਤੋਂ ਬਾਅਦ ਐਕਸਪ੍ਰੈਸਵੇ ਦਾ ਨਿਰਮਾਣ ਕੰਮ ਯੂਪੀਡਾ ਵੱਲੋਂ ਹੀ ਕਰਵਾਇਆ ਜਾਵੇਗਾ ਅਤੇ ਇਹ ਪ੍ਰੋਜੈਕਟ ਖੇਤਰ ਦੇ ਵਿਕਾਸ ਵਿੱਚ ਇੱਕ ਅਹਿਮ ਭੂਮਿਕਾ ਨਿਭਾਏਗਾ।

WATCH VIDEO: MP Amar Singh ਨੇ ਮੋਦੀ ਸਰਕਾਰ ਵੱਲੋਂ ਨਰੇਗਾ ‘ਚ ਕੀਤੇ ਜਾ ਰਹੇ ਪ੍ਰਸਤਾਵਿਤ ਬਦਲਾਵਾਂ ਦਾ ਸਖ਼ਤ ਵਿਰੋਧ

74 ਕਿਮੀ ਲਿੰਕ ਰੋਡ ਨਾਲ ਗੰਗਾ–ਯਮੁਨਾ ਐਕਸਪ੍ਰੈਸਵੇ ਜੁੜੇਗਾ, ਵਿਕਾਸ ਨੂੰ ਮਿਲੇਗੀ ਨਵੀਂ ਰਫ਼ਤਾਰ:

ਇਹ ਲਿੰਕ ਰੋਡ ਨਾ ਸਿਰਫ਼ ਦੋ ਵੱਡੇ ਐਕਸਪ੍ਰੈਸਵੇਜ਼ ਨੂੰ ਜੋੜੇਗਾ ਬਲਕਿ ਖੇਤਰ ਦੇ ਆਰਥਿਕ ਵਿਕਾਸ, ਰੋਜ਼ਗਾਰ ਦੇ ਮੌਕੇ ਅਤੇ ਯਾਤਰਾ ਦੀ ਸੁਵਿਧਾ ਨੂੰ ਵੀ ਨਵੀਂ ਦਿਸ਼ਾ ਦੇਵੇਗਾ। ਕਿਸਾਨਾਂ ਦੀ ਸਹਿਮਤੀ ਨਾਲ ਜ਼ਮੀਨ ਅਧਿਗ੍ਰਹਣ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਇਹ ਪ੍ਰੋਜੈਕਟ ਤੇਜ਼ੀ ਨਾਲ ਅੱਗੇ ਵਧੇਗਾ। ਗੰਗਾ–ਯਮੁਨਾ ਐਕਸਪ੍ਰੈਸਵੇ ਨੂੰ ਜੋੜੇਗਾ 74 ਕਿਲੋਮੀਟਰ ਲਿੰਕ ਰੋਡ, 740 ਏਕੜ ਜ਼ਮੀਨ ਖਰੀਦਣ ਦੀ ਤਿਆਰੀ ਜ਼ੋਰਾਂ ‘ਤੇ

greater-noida-740-acre-land-purchase-link-expressway-project

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.