ਗੂਗਲ ਨੇ ਭਾਰਤ ਵਿੱਚ ਆਪਣੇ ਸਰਚ ਲਾਈਵ ਫੀਚਰ ਨੂੰ ਹੋਰ ਭਾਸ਼ਾਵਾਂ ਵਿੱਚ ਲਾਂਚ ਕਰ ਦਿੱਤਾ ਹੈ, ਜਿਸ ਨਾਲ ਯੂਜ਼ਰ ਹੁਣ ਸਿਰਫ਼ ਅੰਗਰੇਜ਼ੀ ਜਾਂ ਹਿੰਦੀ ਨਹੀਂ, ਬਲਕਿ ਆਪਣੀ ਖੇਤਰੀ ਭਾਸ਼ਾ ਵਿੱਚ ਵੀ ਆਵਾਜ਼ ਦੁਆਰਾ ਖੋਜ ਕਰ ਸਕਦੇ ਹਨ। ਪਹਿਲਾਂ ਇਹ ਫੀਚਰ ਸਿਰਫ਼ ਅੰਗਰੇਜ਼ੀ ਅਤੇ ਹਿੰਦੀ ਵਿੱਚ ਉਪਲਬਧ ਸੀ, ਪਰ ਹੁਣ ਇਸਨੂੰ ਬੰਗਾਲੀ, ਗੁਜਰਾਤੀ, ਕੰਨੜ, ਮਲਿਆਲਮ, ਮਰਾਠੀ, ਉੜੀਆ, ਤਾਮਿਲ, ਤੇਲਗੂ ਅਤੇ ਉਰਦੂ ਸਮੇਤ ਕੁੱਲ 9 ਹੋਰ ਭਾਰਤੀ ਭਾਸ਼ਾਵਾਂ ਵਿੱਚ ਲਾਗੂ ਕੀਤਾ ਗਿਆ ਹੈ।
ਇਸ ਅਪਡੇਟ ਨਾਲ ਗੂਗਲ ਨੇ ਆਪਣੇ ਏਆਈ ਮੋਡ ਦੀ ਸਮਰੱਥਾ ਨੂੰ ਹੋਰ ਵਧਾ ਦਿੱਤਾ ਹੈ। ਹੁਣ ਉਪਭੋਗਤਾ ਨਾ ਸਿਰਫ਼ ਟਾਈਪ ਕਰਕੇ, ਬਲਕਿ ਬੋਲ ਕੇ ਵੀ ਆਪਣੇ ਸਵਾਲ ਪੁੱਛ ਸਕਦੇ ਹਨ ਅਤੇ ਤੁਰੰਤ ਜਵਾਬ ਪ੍ਰਾਪਤ ਕਰ ਸਕਦੇ ਹਨ। ਇਹ ਵਿਸ਼ੇਸ਼ਤਾ ਖਾਸ ਕਰਕੇ ਉਹਨਾਂ ਲਈ ਬਹੁਤ ਮਦਦਗਾਰ ਸਾਬਤ ਹੋਵੇਗੀ ਜੋ ਆਪਣੀ ਮੂਲ ਭਾਸ਼ਾ ਵਿੱਚ ਇੰਟਰਨੈਟ ਦੀ ਵਰਤੋਂ ਕਰਨਾ ਪਸੰਦ ਕਰਦੇ ਹਨ।
ਸਰਚ ਲਾਈਵ ਵਿੱਚ ਹੁਣ ਸਮਰਥਿਤ ਭਾਰਤੀ ਭਾਸ਼ਾਵਾਂ:
ਬੰਗਾਲੀ
ਗੁਜਰਾਤੀ
ਕੰਨੜ
ਮਲਿਆਲਮ
ਮਰਾਠੀ
ਉੜੀਆ
ਤਾਮਿਲ
ਤੇਲਗੂ
ਉਰਦੂ
ਇਸਦਾ ਮਤਲਬ ਹੈ ਕਿ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਰਹਿਣ ਵਾਲੇ ਲੋਕ ਆਪਣੀ ਪਸੰਦ ਦੀ ਭਾਸ਼ਾ ਵਿੱਚ ਗੂਗਲ ਨਾਲ ਸਹਜ ਤਰੀਕੇ ਨਾਲ ਗੱਲ ਕਰ ਸਕਦੇ ਹਨ। ਇਹ ਵਿਸ਼ੇਸ਼ਤਾ ਭਾਰਤ ਤੱਕ ਹੀ ਸੀਮਿਤ ਨਹੀਂ ਹੈ, ਸਗੋਂ ਹੁਣ ਹੌਲੀ-ਹੌਲੀ ਉਨ੍ਹਾਂ ਸਾਰੇ ਦੇਸ਼ਾਂ ਵਿੱਚ ਲਾਗੂ ਕੀਤੀ ਜਾ ਰਹੀ ਹੈ ਜਿੱਥੇ ਗੂਗਲ ਦਾ AI ਮੋਡ ਪਹਿਲਾਂ ਹੀ ਉਪਲਬਧ ਹੈ।
ਗੂਗਲ ਦਾ ਮੁੱਖ ਉਦੇਸ਼ ਆਪਣੀ AI ਤਕਨਾਲੋਜੀ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਯੋਗ ਬਣਾਉਣਾ ਹੈ ਅਤੇ ਲੋਕਾਂ ਲਈ ਡਿਜਿਟਲ ਸਫ਼ਰ ਨੂੰ ਸੌਖਾ ਤੇ ਭਾਸ਼ਾ-ਮਿਤ੍ਰ ਬਣਾਉਣਾ ਹੈ।
मेष: दिन शुभ रहेगा...