Last Updated: October 10, 2026

Dainik Savera Times Logo

ਸ਼ਰਧਾਲੂਆਂ ਲਈ ਖੁਸ਼ਖਬਰੀ: ਹਰਿਦੁਆਰ, ਸਾਲਾਸਰ, ਖਾਟੂ ਸ਼ਿਆਮ ਤੇ ਮਥੁਰਾ-ਵ੍ਰਿੰਦਾਵਨ ਲਈ ਮੁਫ਼ਤ ਬੱਸਾਂ

4 months ਪਹਿਲਾ

ਸ਼ਰਧਾਲੂਆਂ ਲਈ ਖੁਸ਼ਖਬਰੀ: ਹਰਿਦੁਆਰ, ਸਾਲਾਸਰ, ਖਾਟੂ ਸ਼ਿਆਮ ਤੇ ਮਥੁਰਾ-ਵ੍ਰਿੰਦਾਵਨ ਲਈ ਮੁਫ਼ਤ ਬੱਸਾਂ

ਨੈਸ਼ਨਲ ਨਿਊਜ਼ : ਭਗਵਾਨ ਪਰਸ਼ੂਰਾਮ ਜਯੰਤੀ ਦੇ ਮੌਕੇ ‘ਤੇ ਜਲੰਧਰ ਦੇ ਸਾਈਂ ਦਾਸ ਸਕੂਲ ਮੈਦਾਨ ਵਿੱਚ ਰਾਜ ਪੱਧਰੀ ਧਾਰਮਿਕ ਸਮਾਗਮ “ਏਕ ਸ਼ਾਮ ਸ਼ਿਵ ਕੇ ਨਾਮ” ਦਾ ਭਵਿਆ ਆਯੋਜਨ ਕੀਤਾ ਗਿਆ। ਸਮਾਗਮ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਸੀਨੀਅਰ ਆਗੂ ਮਨੀਸ਼ ਸਿਸੋਦੀਆ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਆਗੂਆਂ ਅਤੇ ਸ਼ਰਧਾਲੂਆਂ ਨੇ ਸ਼ਮੂਲੀਅਤ ਕੀਤੀ।

ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦਾ ਦਾਇਰਾ ਵਧਾਉਂਦੇ ਹੋਏ ਚਾਰ ਨਵੇਂ ਧਾਰਮਿਕ ਰੂਟਾਂ ਦਾ ਐਲਾਨ ਕੀਤਾ। ਹੁਣ ਪੰਜਾਬ ਦੇ ਬਜ਼ੁਰਗ ਸ਼ਰਧਾਲੂਆਂ ਨੂੰ ਹਰਿਦੁਆਰ, ਖਾਟੂ ਸ਼ਿਆਮ ਜੀ, ਸਾਲਾਸਰ ਬਾਲਾਜੀ ਧਾਮ, ਮਥੁਰਾ ਅਤੇ ਵ੍ਰਿੰਦਾਵਨ ਦੇ ਦਰਸ਼ਨਾਂ ਲਈ ਮੁਫ਼ਤ ਬੱਸ ਸੇਵਾ ਦੀ ਸਹੂਲਤ ਮਿਲੇਗੀ।

ਰਸੋਈ ਤੋਂ ਚੂਹਿਆਂ ਨੂੰ ਮਾਰੇ ਬਿਨਾਂ ਭਜਾਉਣ ਦਾ ਆਸਾਨ ਘਰੇਲੂ ਤਰੀਕਾ

ਸਮਾਗਮ ਦੌਰਾਨ ਪ੍ਰਸਿੱਧ ਭਜਨ ਗਾਇਕ ਹੰਸਰਾਜ ਰਘੂਵੰਸ਼ੀ ਨੇ ਆਪਣੇ ਸ਼ਿਵ ਭਜਨਾਂ ਨਾਲ ਮਾਹੌਲ ਨੂੰ ਭਗਤੀਮਈ ਰੰਗ ਵਿੱਚ ਰੰਗ ਦਿੱਤਾ। “ਮੇਰਾ ਭੋਲਾ ਹੈ ਭੰਡਾਰੀ” ਭਜਨ ਦੌਰਾਨ ਪੂਰਾ ਪੰਡਾਲ “ਹਰ ਹਰ ਮਹਾਦੇਵ” ਅਤੇ “ਜੈ ਸ਼੍ਰੀ ਰਾਮ” ਦੇ ਨਾਅਰਿਆਂ ਨਾਲ ਗੂੰਜ ਉੱਠਿਆ।

ਸੰਗਤ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੀ ਧਰਤੀ ਪਿਆਰ, ਭਾਈਚਾਰੇ ਅਤੇ ਸਦਭਾਵਨਾ ਦੀ ਪ੍ਰਤੀਕ ਹੈ, ਜਿੱਥੇ ਨਫ਼ਰਤ ਦੀ ਕੋਈ ਥਾਂ ਨਹੀਂ। ਉਨ੍ਹਾਂ ਕਿਹਾ ਕਿ ਪੰਜਾਬ ਹਮੇਸ਼ਾ ਧਾਰਮਿਕ ਏਕਤਾ ਅਤੇ ਆਪਸੀ ਸਤਿਕਾਰ ਦਾ ਸੰਦੇਸ਼ ਦਿੰਦਾ ਆਇਆ ਹੈ।

ਅਰਵਿੰਦ ਕੇਜਰੀਵਾਲ ਨੇ ਵੀ ਜਲੰਧਰ ਦੀ ਅਮੀਰ ਵਿਰਾਸਤ ਅਤੇ ਅਧਿਆਤਮਿਕ ਮਹੱਤਤਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਬਣਾਉਣ ਲਈ ਸਰਕਾਰ ਵਚਨਬੱਧ ਹੈ।

ਸਮਾਗਮ ਵਿੱਚ ਕਈ ਸੰਤ-ਮਹਾਂਮੰਡਲੇਸ਼ਵਰਾਂ, ਕੈਬਨਿਟ ਮੰਤਰੀਆਂ ਅਤੇ ਹਜ਼ਾਰਾਂ ਸ਼ਰਧਾਲੂਆਂ ਦੀ ਹਾਜ਼ਰੀ ਨੇ ਇਸ ਧਾਰਮਿਕ ਅਤੇ ਸਮਾਜਿਕ ਇਕੱਠ ਨੂੰ ਯਾਦਗਾਰ ਬਣਾ ਦਿੱਤਾ।

ਰੋਸ਼ਨ ਆਨੰਦ ਦੇ ਭਰਾ ਪ੍ਰਿੰਸ ਦੀ ਨੇਪਾਲ ਵਿੱਚ ਸ਼ੱਕੀ ਹਾਲਾਤਾਂ ‘ਚ ਮੌਤ, ਖਾਨ ਸਰ ਦੇ ਕੋਚਿੰਗ ਸੈਂਟਰ ‘ਤੇ ਹਮਲੇ ਵਿੱਚ ਸੀ ਸ਼ਾਮਿਲ

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.