
ਪੰਜਾਬ ਵਿੱਚ ਗੈਂਗਵਾਰ ਇੱਕ ਵਾਰ ਫਿਰ ਤੀਬਰ ਹੋ ਗਈ ਹੈ। ਕੈਨੇਡਾ ਵਿੱਚ ਬੈਠੇ ਮਸ਼ਹੂਰ ਗੈਂਗਸਟਰ ਗੋਲਡੀ ਬਰਾੜ ਨੂੰ ਜਾਨੋਂ ਮਾਰਨ ਦੀ ਵੱਡੀ ਧਮਕੀ ਮਿਲੀ ਹੈ। ਇਹ ਧਮਕੀ ਕਿਸੇ ਹੋਰ ਨੇ ਨਹੀਂ, ਬਲਕਿ ਇੱਕ ਹੋਰ ਗੈਂਗਸਟਰ ਸਾਬਾ ਗੋਬਿੰਦਗੜ੍ਹ ਨੇ ਜਾਰੀ ਕੀਤੀ ਕਥਿਤ ਆਡੀਓ ਰਾਹੀਂ ਦਿੱਤੀ ਹੈ।
ਸਾਬਾ ਦੀ ਆਡੀਓ ਗੋਲਡੀ ਬਰਾੜ ਨੂੰ ਸਿੱਧੀ ਚੁਣੌਤੀ
ਇਸ ਆਡੀਓ ਵਿੱਚ ਸਾਬਾ ਗੋਬਿੰਦਗੜ੍ਹ ਗੋਲਡੀ ਬਰਾੜ ਨੂੰ ਖੁੱਲ੍ਹੇ ਤੌਰ ’ਤੇ ਚੇਤਾਵਨੀ ਦਿੰਦਾ ਸੁਣਾਈ ਦਿੰਦਾ ਹੈ:
“ਜਿੱਥੇ ਮਰਜ਼ੀ ਲੁਕ ਜਾ… ਪਤਾਲ ’ਚ ਵੀ ਲੁਕ ਜਾਈਂ, ਓਥੋਂ ਵੀ ਕੱਢ ਕੇ ਮਾਰਾਂਗੇ।”
ਸਾਬਾ ਨੇ ਗੋਲਡੀ ਬਰਾੜ ਨੂੰ ਗੱਦਾਰ ਕਹਿੰਦੇ ਹੋਏ ਬੋਲ ਰਿਹਾ ਹੈ ਕਿ ਗੁਰਲਾਲ ਬਰਾੜ ਦੇ ਕਤਲ ਤੋਂ ਬਾਅਦ ਲਾਰੈਂਸ ਬਿਸ਼ਨੋਈ ਨੇ ਗੋਲਡੀ ਬਰਾੜ ਨੂੰ ਪਿਸਤੌਲ ਉਹ ਆਪਣੇ ਹੱਥੀਂ ਦੇ ਕੇ ਆਇਆ ਸੀ।ਸਿੱਧੂ ਮੂਸੇਵਾਲਾ ਕਤਲ ਵਿੱਚ “ਫਿਰੌਤੀਆਂ ਅਤੇ ਹਥਿਆਰਾਂ” ਦੀ ਸਪਲਾਈ ਲਾਰੈਂਸ ਨੇ ਕੀਤੀ।
ਗੋਲਡੀ ਨੇ ਲਾਰੈਂਸ ਦੇ ਨਾਮ ’ਤੇ ਬਣੇ ਗੈਂਗ ਦੇ ਪ੍ਰਭਾਵ ਅਤੇ ਨੈੱਟਵਰਕ ਦਾ ਗਲਤ ਫਾਇਦਾ ਚੁੱਕਿਆ।
READ ALSO :ਕੋਚ ਗੰਭੀਰ ਪਹਿਲੇ ਟੀ-20 ਤੋਂ ਪਹਿਲਾਂ ਸ਼੍ਰੀ ਜਗਨਨਾਥ ਮੰਦਰ ਗਏ
“ਤੇਰੇ ਵਰਗੇ 3600 ਗੋਲਡੀ ਬਣਾ ਸਕਦੇ ਹਾਂ” ਸਾਬਾ ਦੇ ਦਾਅਵੇ
ਆਡੀਓ ਵਿੱਚ ਸਾਬੇ ਨੇ ਗੋਲਡੀ ਬਰਾੜ ’ਤੇ ਤਿੱਖੇ ਸ਼ਬਦ ਨਾਲ ਕਿਹਾ ਹੈ ਕਿ “ਗੁਰਲਾਲ ਬਰਾੜ ਨੇ ਲਾਰੈਂਸ ਦੇ ਨਾਮ ’ਤੇ ਐਸ਼ ਕੀਤੀ, ਫਿਰ ਤੂੰ ਬਣੇ ਬਣਾਏ ਪਲੇਟਫਾਰਮ ’ਤੇ ਚੜ੍ਹ ਗਿਆ।”
“ਤੂੰ AK-47 BMW ਵਿੱਚ ਰੱਖ ਕੇ ਇੰਡੀਆ ’ਚ ਸਾਡੇ ਕਰਕੇ ਘੁੰਮਿਆ।”
“ਤੇਰੇ ਵਰਗੇ 3600 ਗੋਲਡੀ ਬਰਾੜ ਬਣ ਸਕਦੇ ਹਨ, ਤੇ 3600 ਗਰਦਨਾਂ ਫਿਰ ਹਵਾ ’ਚ ਹੋਣ।”
ਇਹ ਬਿਆਨ ਗੈਂਗਾਂ ਵਿਚਾਲੇ ਵਧ ਰਹੀ ਤਣਾਓ ਅਤੇ ਅੰਦਰੂਨੀ ਗਦਾਰੀ ਦੀਆਂ ਕਹਾਣੀਆਂ ਨੂੰ ਹੋਰ ਪੱਕਾ ਕਰਦਾ ਹੈ।
25–30 ਕਰੋੜ ਲੁੱਟਣ ਅਤੇ ਗੈਂਗ ਮੈਂਬਰ ਫੜਵਾਉਣ ਦੇ ਦੋਸ਼
ਸਾਬਾ ਗੋਬਿੰਦਗੜ੍ਹ ਦਾ ਦਾਅਵਾ ਹੈ ਕਿ: ਗੋਲਡੀ ਬਰਾੜ 25–30 ਕਰੋੜ ਰੁਪਏ ਲੈ ਕੇ ਭੱਜ ਗਿਆ।ਗੋਲਡੀ ਇਸ ਸਮੇਂ ਆਪਣੇ ਹੀ ਗੈਂਗ ਦੇ ਬੰਦਿਆਂ ਨੂੰ ਪੁਲਿਸ ਦੇ ਹੱਥ ਫੜਵਾ ਰਿਹਾ ਹੈ।ਇੱਕ “ਪੈਰੀ” ਨਾਮ ਦੇ ਸ਼ਖ਼ਸ ਦਾ ਕਤਲ ਵੀ ਗੋਲਡੀ ਕਾਰਨ ਹੋਇਆ। ਇਹ ਦੋਸ਼ ਦੋਵਾਂ ਗਰੁੱਪਾਂ ਵਿਚਾਲੇ ਖੂਨੀ ਟਕਰਾਅ ਦੀ ਸੰਭਾਵਨਾ ਵਧਾਉਂਦੇ ਹਨ।
( ਦੈਨਿਕ ਸਵੇਰਾ ਇਸ ਆਡੀਓ ਦੀ ਕੋਈ ਵੀ ਅਧਿਕਾਰਤ ਪੁਸ਼ਟੀ ਨਹੀਂ ਕਰਦਾ ।)
ਪੰਜਾਬ ’ਚ ਗੈਂਗਵਾਰ ਦੀ ਨਵੀਂ ਲਹਿਰ ਚਿੰਤਾ ਵਧੀ
ਇਸ ਕਥਿਤ ਆਡੀਓ ਦੇ ਸਾਹਮਣੇ ਆਉਂਦੇ ਹੀ ਸੁਰੱਖਿਆ ਏਜੰਸੀਆਂ ਵਿੱਚ ਚਿੰਤਾ ਵਧ ਗਈ ਹੈ।
ਗੈਂਗਾਂ ਵਿਚਾਲੇ ਬਦਲੇ ਦੀ ਅੱਗ ਇੱਕ ਵਾਰ ਫਿਰ ਭੜਕਣ ਦੀ ਸੰਭਾਵਨਾ ਹੈ।ਗੋਲਡੀ ਬਰਾੜ ਪਹਿਲਾਂ ਹੀ ਮੂਸੇਵਾਲਾ ਕਤਲ ਅਤੇ ਹੋਰ ਕਈ ਕੇਸਾਂ ’ਚ ਵਾਂਟੇਡ ਹੈ।
VD: ਲਾਡੋਵਾਲ ਟੋਲ ਪਲਾਜ਼ਾ ਨੇੜੇ ਹੋਏ ਭਿਆਨਕ ਹਾਦਸੇ ‘ਚ ਮ੍ਰਿਤਕ ਦੀ ਮਾਤਾ ਦਾ ਆਇਆ ਬਿਆਨ,ਕੀਤੇ ਵੱਡੇ ਖੁਲਾਸੇ

मेष: दिन शुभ रहेगा...