Gold Silver Rate Today: ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਹਾਲੀਆ ਦਿਨਾਂ ਦੌਰਾਨ ਕਾਫ਼ੀ ਉਤਾਰ-ਚੜ੍ਹਾਅ ਦੇਖਣ ਨੂੰ ਮਿਲਿਆ ਹੈ। ਹਫ਼ਤੇ ਦੇ ਆਖਰੀ ਕਾਰੋਬਾਰੀ ਦਿਨ ਸ਼ੁੱਕਰਵਾਰ ਨੂੰ ਦੋਵਾਂ ਕੀਮਤੀ ਧਾਤਾਂ ਦੀਆਂ ਕੀਮਤਾਂ ਵਿੱਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ, ਪਰ ਜੇ ਪੂਰੇ ਹਫ਼ਤੇ ਦੀ ਗੱਲ ਕੀਤੀ ਜਾਵੇ ਤਾਂ ਸੋਨਾ ਅਤੇ ਚਾਂਦੀ ਦੋਵਾਂ ਨੇ ਮਜ਼ਬੂਤ ਚੜ੍ਹਤ ਦਰਜ ਕੀਤੀ ਹੈ।
ਜੇਕਰ ਤੁਸੀਂ ਨਿਵੇਸ਼ ਜਾਂ ਗਹਿਣੇ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਤਾਜ਼ਾ ਦਰਾਂ ਜਾਣਨਾ ਬਹੁਤ ਜ਼ਰੂਰੀ ਹੈ। ਪਿਛਲੇ ਪੰਜ ਕਾਰੋਬਾਰੀ ਦਿਨਾਂ ਵਿੱਚ MCX ‘ਤੇ ਸੋਨਾ ₹13,000 ਤੋਂ ਵੱਧ ਮਹਿੰਗਾ ਹੋ ਚੁੱਕਾ ਹੈ। ਆਓ ਜਾਣਦੇ ਹਾਂ ਸੋਨੇ ਅਤੇ ਚਾਂਦੀ ਦੀ ਤਾਜ਼ਾ ਸਥਿਤੀ।
ਆਖਰੀ ਦਿਨ ਗਿਰਾਵਟ, ਪਰ ਹਫ਼ਤੇ ਭਰ ‘ਚ ਸੋਨਾ ਕਾਫ਼ੀ ਮਹਿੰਗਾ
ਮਲਟੀ ਕਮੋਡਿਟੀ ਐਕਸਚੇਂਜ (MCX) ‘ਤੇ 5 ਫਰਵਰੀ ਮਿਆਦ ਵਾਲੇ ਸੋਨੇ ਦੇ ਫਿਊਚਰਜ਼ ਦੀ ਕੀਮਤ 16 ਜਨਵਰੀ ਨੂੰ ₹1,42,517 ਪ੍ਰਤੀ 10 ਗ੍ਰਾਮ ਸੀ। ਸ਼ੁੱਕਰਵਾਰ ਨੂੰ ਇਸ ਵਿੱਚ ₹74 ਦੀ ਮਾਮੂਲੀ ਗਿਰਾਵਟ ਆਈ ਅਤੇ ਇਹ ₹1,55,963 ‘ਤੇ ਬੰਦ ਹੋਇਆ।
ਇਸ ਤਰ੍ਹਾਂ ਪੰਜ ਕਾਰੋਬਾਰੀ ਦਿਨਾਂ ਵਿੱਚ ਸੋਨੇ ਦੀ ਕੀਮਤ ₹13,446 ਪ੍ਰਤੀ 10 ਗ੍ਰਾਮ ਵਧ ਗਈ ਹੈ।
ਹਾਲਾਂਕਿ, ਸੋਨਾ ਆਪਣੇ ਆਲ-ਟਾਈਮ ਹਾਈ ਤੋਂ ਹਜੇ ਵੀ ਸਸਤਾ ਹੈ। MCX ‘ਤੇ ਸੋਨੇ ਦਾ ਸਭ ਤੋਂ ਉੱਚਾ ਪੱਧਰ ₹1,59,226 ਪ੍ਰਤੀ 10 ਗ੍ਰਾਮ ਰਿਹਾ ਹੈ, ਜਿਸ ਨਾਲ ਤੁਲਨਾ ਕਰੀਏ ਤਾਂ ਮੌਜੂਦਾ ਦਰ ਲਗਭਗ ₹3,263 ਘੱਟ ਹੈ।
READ ALSO : ਭੋਜਪੁਰੀ ਧੁਨਾਂ ‘ਤੇ ਸਰਦਾਰ ਜੀ ਦਾ ਡਾਂਸ ਵਾਇਰਲ, ਪਵਨ ਸਿੰਘ ਦੇ ਗੀਤ ‘ਤੇ ਲਾਈ ਮਹਿਫ਼ਲ, ਵੀਡੀਓ ਵਾਇਰਲ
ਚਾਂਦੀ ਵੀ ਚੜ੍ਹੀ, ਪਰ ਹਾਈ ਤੋਂ ਹੇਠਾਂ
ਚਾਂਦੀ ਦੀ ਗੱਲ ਕਰੀਏ ਤਾਂ ਸ਼ੁੱਕਰਵਾਰ ਨੂੰ ਇਸ ਦੀ ਕੀਮਤ ₹99 ਦੀ ਗਿਰਾਵਟ ਨਾਲ ₹3,34,600 ਪ੍ਰਤੀ ਕਿਲੋਗ੍ਰਾਮ ‘ਤੇ ਬੰਦ ਹੋਈ।
ਹਾਲਾਂਕਿ, ਪਿਛਲੇ ਪੰਜ ਕਾਰੋਬਾਰੀ ਦਿਨਾਂ ‘ਚ ਚਾਂਦੀ ਨੇ ਜ਼ਬਰਦਸਤ ਤੇਜ਼ੀ ਦਿਖਾਈ ਹੈ। 5 ਮਾਰਚ ਮਿਆਦ ਵਾਲੀ ਚਾਂਦੀ ਦੀ ਕੀਮਤ 16 ਜਨਵਰੀ ਨੂੰ ₹2,87,762 ਪ੍ਰਤੀ ਕਿਲੋਗ੍ਰਾਮ ਸੀ, ਜੋ ਹੁਣ ₹46,838 ਦੇ ਵਾਧੇ ਨਾਲ ਮੌਜੂਦਾ ਪੱਧਰ ‘ਤੇ ਪਹੁੰਚ ਗਈ ਹੈ।
ਚਾਂਦੀ ਦਾ ਆਲ-ਟਾਈਮ ਹਾਈ ₹3,39,927 ਪ੍ਰਤੀ ਕਿਲੋਗ੍ਰਾਮ ਰਿਹਾ ਹੈ। ਇਸਦੇ ਮੁਕਾਬਲੇ ਮੌਜੂਦਾ ਕੀਮਤ ਹਜੇ ਵੀ ਲਗਭਗ ₹5,326 ਘੱਟ ਹੈ।
ਘਰੇਲੂ ਬਾਜ਼ਾਰ ਵਿੱਚ ਸੋਨਾ-ਚਾਂਦੀ ਦਾ ਹਾਲ
ਇੰਡੀਅਨ ਬੁਲੀਅਨ ਜਵੈਲਰਜ਼ ਐਸੋਸੀਏਸ਼ਨ (IBJA) ਦੀ ਵੈੱਬਸਾਈਟ ਮੁਤਾਬਕ, ਘਰੇਲੂ ਬਾਜ਼ਾਰ ਵਿੱਚ ਵੀ ਸੋਨੇ ਦੀਆਂ ਕੀਮਤਾਂ ਵਿੱਚ ਵੱਡਾ ਉਛਾਲ ਆਇਆ ਹੈ।
ਪਿਛਲੇ ਹਫ਼ਤੇ 24 ਕੈਰੇਟ ਸੋਨੇ ਦੀ ਕੀਮਤ ₹1,41,593 ਪ੍ਰਤੀ 10 ਗ੍ਰਾਮ ਸੀ, ਜੋ ਵਧ ਕੇ ₹1,54,310 ‘ਤੇ ਪਹੁੰਚ ਗਈ। ਇਸ ਤਰ੍ਹਾਂ ਪੰਜ ਦਿਨਾਂ ‘ਚ ਸੋਨਾ ₹12,717 ਪ੍ਰਤੀ 10 ਗ੍ਰਾਮ ਮਹਿੰਗਾ ਹੋਇਆ।
ਵੱਖ-ਵੱਖ ਕੈਰੇਟ ਅਨੁਸਾਰ ਸੋਨੇ ਦੀਆਂ ਦਰਾਂ (ਪ੍ਰਤੀ 10 ਗ੍ਰਾਮ):
24 ਕੈਰੇਟ ਸੋਨਾ: ₹1,54,310
22 ਕੈਰੇਟ ਸੋਨਾ: ₹1,50,610
20 ਕੈਰੇਟ ਸੋਨਾ: ₹1,37,340
18 ਕੈਰੇਟ ਸੋਨਾ: ₹1,24,990
14 ਕੈਰੇਟ ਸੋਨਾ: ₹99,530
ਚਾਂਦੀ ਦੀ ਕੀਮਤ ਵੀ ਘਰੇਲੂ ਬਾਜ਼ਾਰ ਵਿੱਚ ₹2,81,890 ਪ੍ਰਤੀ ਕਿਲੋਗ੍ਰਾਮ ਤੋਂ ਵਧ ਕੇ ₹3,17,705 ਹੋ ਗਈ ਹੈ, ਜਿਸ ਨਾਲ ₹35,815 ਪ੍ਰਤੀ ਕਿਲੋਗ੍ਰਾਮ ਦਾ ਵਾਧਾ ਦਰਜ ਕੀਤਾ ਗਿਆ ਹੈ।
ਗਹਿਣੇ ਖਰੀਦਦਿਆਂ ਇਹ ਗੱਲ ਯਾਦ ਰੱਖੋ
IBJA ਵੱਲੋਂ ਜਾਰੀ ਕੀਤੀਆਂ ਦਰਾਂ ਦੇਸ਼ ਭਰ ਲਈ ਇੱਕੋ ਜਿਹੀਆਂ ਹੁੰਦੀਆਂ ਹਨ, ਪਰ ਜਦੋਂ ਤੁਸੀਂ ਗਹਿਣੇ ਖਰੀਦਣ ਲਈ ਜਵੈਲਰ ਕੋਲ ਜਾਂਦੇ ਹੋ ਤਾਂ ਉੱਪਰੋਂ GST ਅਤੇ ਮੈਕਿੰਗ ਚਾਰਜਜ਼ ਵੱਖਰੇ ਤੌਰ ‘ਤੇ ਜੋੜੇ ਜਾਂਦੇ ਹਨ। ਮੈਕਿੰਗ ਚਾਰਜਜ਼ ਸ਼ਹਿਰ ਅਤੇ ਰਾਜ ਅਨੁਸਾਰ ਵੱਖ-ਵੱਖ ਹੋ ਸਕਦੇ ਹਨ, ਜਿਸ ਨਾਲ ਆਖਰੀ ਕੀਮਤ ਹੋਰ ਵੱਧ ਜਾਂਦੀ ਹੈ।ਇਸ ਲਈ ਸੋਨਾ ਜਾਂ ਚਾਂਦੀ ਖਰੀਦਣ ਤੋਂ ਪਹਿਲਾਂ ਤਾਜ਼ਾ ਦਰਾਂ ਦੇ ਨਾਲ-ਨਾਲ ਮੈਕਿੰਗ ਚਾਰਜਜ਼ ਦੀ ਪੂਰੀ ਜਾਣਕਾਰੀ ਲੈਣਾ ਜ਼ਰੂਰੀ ਹੈ।
ਪੰਜਾਬ ਪੁਲਿਸ ਵੱਲੋਂ ਹਥਿਆਰ ਤਸਕਰੀ ਦੇ ਮਡਿਯੂਲ ਦਾ ਪਰਦਾਫਾਸ਼, ਅੰਮ੍ਰਿਤਸਰ ਵਿੱਚ ਤਿੰਨ ਗ੍ਰਿਫ਼ਤਾਰ