ਤੁਸੀਂ ਵੀ ਸੋਨੇ ਜਾਂ ਚਾਂਦੀ ਦੇ ਗਹਿਣੇ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਇਹ ਤੁਹਾਡੇ ਲਈ ਰਾਹਤ ਭਰੀ ਖ਼ਬਰ ਹੈ। MCX ‘ਤੇ ਅੱਜ ਸੋਨੇ ਦੀ ਕੀਮਤ 644 ਰੁਪਏ ਘਟ ਕੇ 1,41,206 ਰੁਪਏ ਪ੍ਰਤੀ 10 ਗ੍ਰਾਮ ਰਹਿ ਗਈ, ਜਦਕਿ ਚਾਂਦੀ 1,250 ਰੁਪਏ ਦੀ ਗਿਰਾਵਟ ਨਾਲ 2,19,370 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਕਾਰੋਬਾਰ ਕਰ ਰਹੀ ਹੈ।
ਉੱਧਰ, ਸਰਾਫਾ ਬਾਜ਼ਾਰ ਵਿੱਚ 99.9 ਫੀਸਦੀ ਸ਼ੁੱਧ ਸੋਨਾ 1,46,300 ਰੁਪਏ ਪ੍ਰਤੀ 10 ਗ੍ਰਾਮ ‘ਤੇ ਸਥਿਰ ਰਿਹਾ, ਜਦਕਿ ਚਾਂਦੀ 100 ਰੁਪਏ ਸਸਤੀ ਹੋ ਕੇ 2,26,000 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਬੰਦ ਹੋਈ। ਵਪਾਰੀਆਂ ਮੁਤਾਬਕ ਗਹਿਣਾ ਵਿਕਰੇਤਾਵਾਂ ਅਤੇ ਉਦਯੋਗਿਕ ਖਰੀਦਦਾਰਾਂ ਵੱਲੋਂ ਘੱਟ ਮੰਗ ਕਾਰਨ ਕੀਮਤਾਂ ‘ਤੇ ਦਬਾਅ ਬਣਿਆ ਹੋਇਆ ਹੈ।
E20 ਪੈਟਰੋਲ ਮਾਮਲੇ ‘ਚ ਇਤਿਹਾਸਕ ਫੈਸਲਾ, ਕਾਰ ਕੰਪਨੀ ਨੂੰ ਨਵੀਂ ਗੱਡੀ ਦੇਣ ਜਾਂ ₹20.50 ਲੱਖ ਵਾਪਸ ਕਰਨ ਦੇ ਹੁਕਮ
ਅੰਤਰਰਾਸ਼ਟਰੀ ਬਾਜ਼ਾਰ ਵਿੱਚ ਵੀ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਨਰਮੀ ਦੇਖਣ ਨੂੰ ਮਿਲੀ, ਜਿਸ ਦਾ ਅਸਰ ਘਰੇਲੂ ਬਾਜ਼ਾਰ ‘ਤੇ ਵੀ ਪਿਆ ਹੈ। ਜੇਕਰ ਤੁਸੀਂ ਨਿਵੇਸ਼ ਜਾਂ ਗਹਿਣਿਆਂ ਦੀ ਖਰੀਦ ਬਾਰੇ ਸੋਚ ਰਹੇ ਹੋ, ਤਾਂ ਮੌਜੂਦਾ ਭਾਅ ਤੁਹਾਡੇ ਲਈ ਫਾਇਦੇਮੰਦ ਸਾਬਤ ਹੋ ਸਕਦੇ ਹਨ।
BANK HOLIDAY : 16-17 ਜੁਲਾਈ ਨੂੰ ਕਈ ਸੂਬਿਆਂ ਵਿੱਚ ਬੈਂਕ ਰਹਿਣਗੇ ਬੰਦ, ਜਾਣੋ ਕਿੱਥੇ ਤੇ ਕਿਉਂ

