ਜੇਕਰ ਤੁਸੀਂ ਅਗਲੇ ਦੋ ਦਿਨਾਂ ਵਿੱਚ ਬੈਂਕ ਨਾਲ ਜੁੜਿਆ ਕੋਈ ਮਹੱਤਵਪੂਰਨ ਕੰਮ ਨਿਪਟਾਉਣ ਦੀ ਯੋਜਨਾ ਬਣਾ ਰਹੇ ਹੋ, ਤਾਂ ਪਹਿਲਾਂ ਬੈਂਕਾਂ ਦੀਆਂ ਛੁੱਟੀਆਂ ਦੀ ਸੂਚੀ ਜ਼ਰੂਰ ਦੇਖ ਲਵੋ। ਭਾਰਤੀ ਰਿਜ਼ਰਵ ਬੈਂਕ (RBI) ਦੇ ਛੁੱਟੀਆਂ ਦੇ ਕੈਲੰਡਰ ਅਨੁਸਾਰ 16 ਅਤੇ 17 ਜੁਲਾਈ 2026 ਨੂੰ ਕੁਝ ਚੁਣੇ ਹੋਏ ਰਾਜਾਂ ਵਿੱਚ ਬੈਂਕ ਬੰਦ ਰਹਿਣਗੇ।
16 ਜੁਲਾਈ (ਵੀਰਵਾਰ) ਨੂੰ ਉੱਤਰਾਖੰਡ ਵਿੱਚ ਲੋਕ ਤਿਉਹਾਰ ਹਰੇਲਾ ਅਤੇ ਮੇਘਾਲਿਆ ਵਿੱਚ ਯੂ ਤਿਰੋਤ ਸਿੰਘ ਦਿਵਸ ਦੇ ਮੌਕੇ ‘ਤੇ ਸਰਕਾਰੀ ਅਤੇ ਨਿੱਜੀ ਬੈਂਕਾਂ ਵਿੱਚ ਛੁੱਟੀ ਰਹੇਗੀ। ਇਸ ਤੋਂ ਇਲਾਵਾ ਦੇਸ਼ ਦੇ ਬਾਕੀ ਸਾਰੇ ਰਾਜਾਂ ਵਿੱਚ ਬੈਂਕ ਆਮ ਦਿਨਾਂ ਵਾਂਗ ਖੁੱਲ੍ਹੇ ਰਹਿਣਗੇ।
ਪਤਨੀ ਦੇ ਨਾਮ ‘ਤੇ ਜਾਇਦਾਦ ਦੀ ਰਜਿਸਟਰੀ ਕਰਵਾਉਣ ਵਾਲਿਆਂ ਲਈ ਅਹਿਮ ਖ਼ਬਰ, ਹਾਈ ਕੋਰਟ ਨੇ ਦਿੱਤਾ ਵੱਡਾ ਫੈਸਲਾ
17 ਜੁਲਾਈ (ਸ਼ੁੱਕਰਵਾਰ) ਨੂੰ ਮੇਘਾਲਿਆ ਵਿੱਚ ਯੂ ਤਿਰੋਤ ਸਿੰਘ ਦਿਵਸ ਦੇ ਮੌਕੇ ‘ਤੇ ਲਗਾਤਾਰ ਦੂਜੇ ਦਿਨ ਵੀ ਬੈਂਕ ਬੰਦ ਰਹਿਣਗੇ। ਇਸ ਤਰ੍ਹਾਂ ਮੇਘਾਲਿਆ ਵਿੱਚ ਦੋ ਦਿਨ ਤੱਕ ਬੈਂਕਿੰਗ ਸੇਵਾਵਾਂ ਸ਼ਾਖਾ ਪੱਧਰ ‘ਤੇ ਪ੍ਰਭਾਵਿਤ ਰਹਿਣਗੀਆਂ।
ਹਾਲਾਂਕਿ, ਬੈਂਕ ਸ਼ਾਖਾਵਾਂ ਬੰਦ ਹੋਣ ਦੇ ਬਾਵਜੂਦ ਡਿਜੀਟਲ ਬੈਂਕਿੰਗ ਸੇਵਾਵਾਂ ਪੂਰੀ ਤਰ੍ਹਾਂ ਜਾਰੀ ਰਹਿਣਗੀਆਂ। ਗਾਹਕ UPI, ਨੈੱਟ ਬੈਂਕਿੰਗ, ਮੋਬਾਈਲ ਬੈਂਕਿੰਗ ਅਤੇ ATM ਰਾਹੀਂ ਪੈਸੇ ਕਢਵਾਉਣ, ਜਮ੍ਹਾਂ ਕਰਵਾਉਣ ਅਤੇ ਆਨਲਾਈਨ ਲੈਣ-ਦੇਣ ਵਰਗੀਆਂ ਸੇਵਾਵਾਂ ਦਾ ਲਾਭ ਲੈ ਸਕਣਗੇ।
ਕੇਂਦਰੀ ਕੈਬਨਿਟ ਦੇ 7 ਵੱਡੇ ਫੈਸਲੇ, ਸੈਮੀਕੰਡਕਟਰ ਮਿਸ਼ਨ 2.0 ਅਤੇ ਵਾਰਾਣਸੀ ਇਨਫਰਾਸਟਰਕਚਰ ਨੂੰ ਮਿਲੀ ਮਨਜ਼ੂਰੀ

