ਦੇਸ਼ ਵਿੱਚ E20 ਪੈਟਰੋਲ ਨੂੰ ਲੈ ਕੇ ਚੱਲ ਰਹੀ ਚਰਚਾ ਵਿਚਕਾਰ ਛੱਤੀਸਗੜ੍ਹ ਦੇ ਰਾਏਪੁਰ ਜ਼ਿਲ੍ਹਾ ਖਪਤਕਾਰ ਅਦਾਲਤ ਨੇ ਇੱਕ ਇਤਿਹਾਸਕ ਫੈਸਲਾ ਸੁਣਾਇਆ ਹੈ। ਅਦਾਲਤ ਨੇ ਇੱਕ ਮਸ਼ਹੂਰ ਕਾਰ ਕੰਪਨੀ ਅਤੇ ਉਸਦੇ ਡੀਲਰ ਨੂੰ ਗਾਹਕ ਨਾਲ ਧੋਖਾਧੜੀ ਅਤੇ ਮਾੜੀ ਸੇਵਾ ਲਈ ਜ਼ਿੰਮੇਵਾਰ ਮੰਨਦੇ ਹੋਏ ਹੁਕਮ ਦਿੱਤਾ ਕਿ 45 ਦਿਨਾਂ ਦੇ ਅੰਦਰ E20 ਪੈਟਰੋਲ ਦੇ ਅਨੁਕੂਲ ਨਵੀਂ ਕਾਰ ਮੁਹੱਈਆ ਕਰਵਾਈ ਜਾਵੇ।
ਜੇਕਰ ਕੰਪਨੀ ਅਜਿਹਾ ਕਰਨ ਵਿੱਚ ਅਸਫਲ ਰਹਿੰਦੀ ਹੈ, ਤਾਂ ਉਸ ਨੂੰ ਕਾਰ ਦੀ ਕੀਮਤ, RTO ਅਤੇ ਬੀਮੇ ਸਮੇਤ ₹20,50,494 ਵਾਪਸ ਕਰਨੇ ਹੋਣਗੇ। ਇਸ ਦੇ ਨਾਲ 7% ਸਾਲਾਨਾ ਵਿਆਜ, ₹1 ਲੱਖ ਮਾਨਸਿਕ ਪਰੇਸ਼ਾਨੀ ਦਾ ਹਰਜਾਨਾ ਅਤੇ ₹10,000 ਅਦਾਲਤੀ ਖਰਚੇ ਵੀ ਅਦਾ ਕਰਨੇ ਪੈਣਗੇ।
BANK HOLIDAY : 16-17 ਜੁਲਾਈ ਨੂੰ ਕਈ ਸੂਬਿਆਂ ਵਿੱਚ ਬੈਂਕ ਰਹਿਣਗੇ ਬੰਦ, ਜਾਣੋ ਕਿੱਥੇ ਤੇ ਕਿਉਂ
ਮਾਮਲਾ ਰਾਏਪੁਰ ਦੇ ਡਾ. ਪ੍ਰੇਮਰਾਜ ਦੇਵਤਾ ਨਾਲ ਜੁੜਿਆ ਹੈ, ਜਿਨ੍ਹਾਂ ਨੇ 2024 ਵਿੱਚ ਕਾਰ ਖਰੀਦੀ ਸੀ। ਕੁਝ ਹੀ ਸਮੇਂ ਬਾਅਦ ਇੰਜਣ ਵਿੱਚ ਖਰਾਬੀ ਆਉਣ ਲੱਗੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਕਾਰ 17 ਮਹੀਨੇ ਪੁਰਾਣੀ ਸੀ ਅਤੇ ਇਸ ਦਾ ਇੰਜਣ E20 ਪੈਟਰੋਲ ਲਈ ਉਚਿਤ ਨਹੀਂ ਸੀ। ਅਦਾਲਤ ਨੇ ਕਿਹਾ ਕਿ ਇਹ ਜਾਣਕਾਰੀ ਗਾਹਕ ਤੋਂ ਲੁਕਾਈ ਗਈ, ਜੋ ਸਪੱਸ਼ਟ ਤੌਰ ‘ਤੇ ਖਪਤਕਾਰ ਨਾਲ ਧੋਖਾ ਹੈ। ਇਹ ਫੈਸਲਾ ਭਵਿੱਖ ਵਿੱਚ E20 ਪੈਟਰੋਲ ਨਾਲ ਜੁੜੇ ਮਾਮਲਿਆਂ ਲਈ ਮਹੱਤਵਪੂਰਨ ਮਿਸਾਲ ਮੰਨਿਆ ਜਾ ਰਿਹਾ ਹੈ।
ਮਹਾਰਾਸ਼ਟਰ ਸਰਕਾਰ ਦਾ ਵੱਡਾ ਐਲਾਨ: ਕਿਸਾਨਾਂ ਦੇ ₹48,000 ਕਰੋੜ ਦੇ ਬਿਜਲੀ ਬਿੱਲ ਮੁਆਫ਼

