Last Updated: November 7, 2026

Dainik Savera Times Logo

ਸੋਨੇ-ਚਾਂਦੀ ਦੇ ਰੇਟਾਂ ‘ਚ ਵੱਡੀ ਗਿਰਾਵਟ, MCX ਤੋਂ ਸਰਾਫਾ ਬਾਜ਼ਾਰ ਤੱਕ ਕੀਮਤਾਂ ‘ਚ ਆਈ ਕਮੀ

15 July 2026 ਅੱਪਡੇਟ ਕੀਤਾ ਗਿਆ

ਸੋਨੇ-ਚਾਂਦੀ ਦੇ ਰੇਟਾਂ ‘ਚ ਵੱਡੀ ਗਿਰਾਵਟ, MCX ਤੋਂ ਸਰਾਫਾ ਬਾਜ਼ਾਰ ਤੱਕ ਕੀਮਤਾਂ ‘ਚ ਆਈ ਕਮੀ

ਨੈਸ਼ਨਲ ਡੈਸਕ : ਸੋਨੇ-ਚਾਂਦੀ ਦੇ ਰੇਟਾਂ ‘ਚ ਵੱਡੀ ਗਿਰਾਵਟ ਆਈ ਹੈ । ਮੰਗਲਵਾਰ ਦੇ ਉਛਾਲ ਤੋਂ ਬਾਅਦ ਬੁੱਧਵਾਰ ਨੂੰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਮੁੜ ਗਿਰਾਵਟ ਦਰਜ ਕੀਤੀ ਗਈ। ਮਲਟੀ ਕਮੋਡਿਟੀ ਐਕਸਚੇਂਜ (MCX) ‘ਤੇ ਦੋਵੇਂ ਕੀਮਤੀ ਧਾਤਾਂ ਲਾਲ ਨਿਸ਼ਾਨ ਵਿੱਚ ਕਾਰੋਬਾਰ ਕਰਦੀਆਂ ਨਜ਼ਰ ਆਈਆਂ। ਕਾਰੋਬਾਰ ਦੌਰਾਨ 10 ਗ੍ਰਾਮ ਸੋਨੇ ਦੀ ਕੀਮਤ 574 ਰੁਪਏ ਘਟ ਕੇ 1,41,683 ਰੁਪਏ ਰਹਿ ਗਈ, ਜਦਕਿ ਚਾਂਦੀ 189 ਰੁਪਏ ਦੀ ਗਿਰਾਵਟ ਨਾਲ 2,23,000 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਪਹੁੰਚ ਗਈ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਮੰਗਲਵਾਰ ਨੂੰ ਵੀ ਘਰੇਲੂ ਸਰਾਫਾ ਬਾਜ਼ਾਰ ਵਿੱਚ ਕੀਮਤਾਂ ਵਿੱਚ ਵੱਡੀ ਕਮੀ ਦਰਜ ਕੀਤੀ ਗਈ ਸੀ। 99.9 ਫੀਸਦੀ ਸ਼ੁੱਧਤਾ ਵਾਲਾ ਸੋਨਾ 700 ਰੁਪਏ ਸਸਤਾ ਹੋ ਕੇ 1,46,300 ਰੁਪਏ ਪ੍ਰਤੀ 10 ਗ੍ਰਾਮ ‘ਤੇ ਆ ਗਿਆ, ਜਦਕਿ ਚਾਂਦੀ 8,900 ਰੁਪਏ ਦੀ ਭਾਰੀ ਗਿਰਾਵਟ ਨਾਲ 2,26,100 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਬੰਦ ਹੋਈ।

ਤੁਹਾਡੇ PAN ਕਾਰਡ ‘ਤੇ ਤਾਂ ਨਹੀਂ ਲਿਆ ਗਿਆ ਨਕਲੀ ਲੋਨ? ਮਿੰਟਾਂ ਵਿੱਚ ਚੈੱਕ ਕਰੋ ਲੋਨ ਹਿਸਟਰੀ ਤੇ ਬਚੋ ਧੋਖਾਧੜੀ ਤੋਂ

ਮਾਹਿਰਾਂ ਅਨੁਸਾਰ ਘਰੇਲੂ ਬਾਜ਼ਾਰ ਵਿੱਚ ਕਮਜ਼ੋਰ ਮੰਗ ਅਤੇ ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ ਨਰਮੀ ਕਾਰਨ ਕੀਮਤੀ ਧਾਤਾਂ ਦੀਆਂ ਕੀਮਤਾਂ ‘ਤੇ ਦਬਾਅ ਬਣਿਆ ਹੋਇਆ ਹੈ। ਆਉਣ ਵਾਲੇ ਦਿਨਾਂ ਵਿੱਚ ਨਿਵੇਸ਼ਕਾਂ ਦੀ ਨਜ਼ਰ ਵਿਸ਼ਵ ਆਰਥਿਕ ਸੰਕੇਤਾਂ ਅਤੇ ਡਾਲਰ ਦੀ ਚਾਲ ‘ਤੇ ਰਹੇਗੀ।

UMANG ਐਪ ਤੋਂ PF ਤੇ Aadhaar ਡਾਟਾ ਲੀਕ ਦਾ ਦਾਅਵਾ, ਲੱਖਾਂ ਭਾਰਤੀਆਂ ਦੀ ਜਾਣਕਾਰੀ ‘ਤੇ ਮੰਡਰਾਇਆ ਖਤਰਾ

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.