skip to content

Last Updated: November 27, 2026

Dainik Savera Times Logo

ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਵੱਡੀ ਗਿਰਾਵਟ, ਇਕ ਦਿਨ ਦੀ ਤੇਜ਼ੀ ਬਾਅਦ ਬਾਜ਼ਾਰ ;ਚ ਮੁੜ ਗਿਰਾਵਟ ,ਜਾਣੋ ਅੱਜ ਦੇ ਰੇਟ

9 April 2026 ਅੱਪਡੇਟ ਕੀਤਾ ਗਿਆ

ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਵੱਡੀ ਗਿਰਾਵਟ, ਇਕ ਦਿਨ ਦੀ ਤੇਜ਼ੀ ਬਾਅਦ ਬਾਜ਼ਾਰ ;ਚ ਮੁੜ ਗਿਰਾਵਟ ,ਜਾਣੋ ਅੱਜ ਦੇ ਰੇਟ

gold and silver prices: ਇੱਕ ਦਿਨ ਪਹਿਲਾਂ ਆਈ ਤੇਜ਼ੀ ਦੇ ਬਾਅਦ ਵੀਰਵਾਰ ਨੂੰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ। Multi Commodity Exchange (MCX) ‘ਤੇ ਹਫ਼ਤੇ ਦੇ ਚੌਥੇ ਕਾਰੋਬਾਰੀ ਦਿਨ ਦੀ ਸ਼ੁਰੂਆਤ ਨਾਲ ਹੀ ਦੋਵਾਂ ਕੀਮਤੀ ਧਾਤਾਂ ਦੇ ਭਾਅ ਡਿੱਗ ਗਏ। ਚਾਂਦੀ ਦੀ ਕੀਮਤ ਵਿੱਚ ਸ਼ੁਰੂਆਤੀ ਕਾਰੋਬਾਰ ਦੌਰਾਨ ਲਗਭਗ ₹4,785 ਪ੍ਰਤੀ ਕਿਲੋਗ੍ਰਾਮ ਦੀ ਗਿਰਾਵਟ ਆਈ, ਜਦਕਿ ਸੋਨਾ ਵੀ ₹1,129 ਪ੍ਰਤੀ 10 ਗ੍ਰਾਮ ਸਸਤਾ ਹੋ ਗਿਆ।

ਬਾਜ਼ਾਰ ਖੁੱਲ੍ਹਦੇ ਹੀ ਚਾਂਦੀ ਵਿੱਚ ਸਭ ਤੋਂ ਵੱਡੀ ਗਿਰਾਵਟ ਦੇਖਣ ਨੂੰ ਮਿਲੀ, ਜੋ ₹2,39,918 ਤੋਂ ਘਟ ਕੇ ₹2,35,133 ਪ੍ਰਤੀ ਕਿਲੋਗ੍ਰਾਮ ‘ਤੇ ਆ ਗਈ। ਇਸ ਦੇ ਬਾਵਜੂਦ, ਚਾਂਦੀ ਅਜੇ ਵੀ ਆਪਣੇ ਆਲ-ਟਾਈਮ ਹਾਈ ₹4,39,337 ਨਾਲੋਂ ਕਾਫ਼ੀ ਹੇਠਾਂ ਵਪਾਰ ਕਰ ਰਹੀ ਹੈ। ਦੂਜੇ ਪਾਸੇ, ਸੋਨਾ ਵੀ ₹1,51,776 ਤੋਂ ਘਟ ਕੇ ₹1,50,647 ‘ਤੇ ਆ ਗਿਆ ਅਤੇ ਇਹ ਵੀ ਆਪਣੇ ਰਿਕਾਰਡ ਉੱਚ ਪੱਧਰ ₹2,02,984 ਤੋਂ ਕਾਫ਼ੀ ਹੇਠਾਂ ਹੈ।

ਮਾਹਿਰਾਂ ਦੇ ਅਨੁਸਾਰ, ਅਮਰੀਕਾ ਅਤੇ ਈਰਾਨ ਵਿਚਕਾਰ ਜੰਗਬੰਦੀ ਦੀਆਂ ਖ਼ਬਰਾਂ ਕਾਰਨ ਬੁੱਧਵਾਰ ਨੂੰ ਕੀਮਤਾਂ ਵਿੱਚ ਤੇਜ਼ੀ ਆਈ ਸੀ, ਪਰ ਇਹ ਵਾਧਾ ਸਿਰਫ਼ ਇੱਕ ਦਿਨ ਲਈ ਹੀ ਰਿਹਾ ਅਤੇ ਬਾਜ਼ਾਰ ਨੇ ਵੀਰਵਾਰ ਨੂੰ ਫਿਰ ਨਕਾਰਾਤਮਕ ਰੁਖ ਅਪਣਾ ਲਿਆ। ਨਿਵੇਸ਼ਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਸੋਨੇ-ਚਾਂਦੀ ਜਾਂ ETF ਵਿੱਚ ਨਿਵੇਸ਼ ਕਰਨ ਤੋਂ ਪਹਿਲਾਂ ਮਾਹਿਰਾਂ ਨਾਲ ਸਲਾਹ ਜ਼ਰੂਰ ਕਰਨ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.