skip to content

Last Updated: November 5, 2026

Dainik Savera Times Logo

PUNJAB : ਫੈਸਟੀਵਲ ਸੀਜ਼ਨ ਤੋਂ ਪਹਿਲਾਂ ਖੁਰਾਕ ਸੁਰੱਖਿਆ ਵਿਭਾਗ ਸਖ਼ਤ ; ਖੋਏ ਤੇ ਪਨੀਰ ਦੇ 30 ਨਮੂਨੇ ਕੀਤੇ ਇਕੱਠੇ

14 September 2026 ਅੱਪਡੇਟ ਕੀਤਾ ਗਿਆ

PUNJAB : ਫੈਸਟੀਵਲ ਸੀਜ਼ਨ ਤੋਂ ਪਹਿਲਾਂ ਖੁਰਾਕ ਸੁਰੱਖਿਆ ਵਿਭਾਗ ਸਖ਼ਤ ; ਖੋਏ ਤੇ ਪਨੀਰ ਦੇ 30 ਨਮੂਨੇ ਕੀਤੇ ਇਕੱਠੇ

ਲੁਧਿਆਣਾ : ਗਣੇਸ਼ ਚਤੁਰਥੀ ਦੇ ਤਿਉਹਾਰ ਦੇ ਮੱਦੇਨਜ਼ਰ, ਲੁਧਿਆਣਾ ਦੀ ਖੁਰਾਕ ਸੁਰੱਖਿਆ ਟੀਮ ਨੇ ਲੋਕਾਂ ਨੂੰ ਸੁਰੱਖਿਅਤ ਅਤੇ ਉੱਚ-ਗੁਣਵੱਤਾ ਵਾਲੇ ਖੁਰਾਕੀ ਪਦਾਰਥ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਉਣ ਲਈ 11 ਤੋਂ 13 ਸਤੰਬਰ ਤੱਕ ਵਿਸ਼ੇਸ਼ ਜਾਂਚ ਅਤੇ ਨਮੂਨੇ ਲੈਣ ਦੀ ਮੁਹਿੰਮ ਚਲਾਈ। ਇਸ ਦੌਰਾਨ, ਖੋਏ ਅਤੇ ਪਨੀਰ ਦੇ ਕੁੱਲ 30 ਨਮੂਨੇ ਇਕੱਤਰ ਕੀਤੇ ਗਏ ਅਤੇ ਜਾਂਚ ਲਈ ਖੁਰਾਕ ਪ੍ਰਯੋਗਸ਼ਾਲਾ ਵਿੱਚ ਭੇਜੇ ਗਏ।

ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਆਸ਼ੀਸ਼ ਚਾਵਲਾ ਨੇ ਦੱਸਿਆ ਕਿ ਤਿਉਹਾਰਾਂ ਦੇ ਸੀਜ਼ਨ ਦੌਰਾਨ ਖੋਏ, ਪਨੀਰ, ਦੁੱਧ ਅਤੇ ਦੁੱਧ ਤੋਂ ਬਣੀਆਂ ਮਿਠਾਈਆਂ ਦੀ ਮੰਗ ਵੱਧ ਜਾਂਦੀ ਹੈ। ਟੀਮ ਨੇ ਮਾਡਲ ਟਾਊਨ, ਹੈਬੋਵਾਲ, ਤਾਜਪੁਰ ਰੋਡ, ਪੱਖੋਵਾਲ ਰੋਡ, ਢੰਡਾਰੀ, ਮੁੱਲਾਂਪੁਰ ਅਤੇ ਅਖੋਵਾਲ ਰੋਡ ਸਮੇਤ ਵੱਖ-ਵੱਖ ਇਲਾਕਿਆਂ ਵਿੱਚ ਮਿਠਾਈਆਂ ਦੀਆਂ ਦੁਕਾਨਾਂ, ਡੇਅਰੀਆਂ ਅਤੇ ਫੂਡ ਪ੍ਰੋਸੈਸਿੰਗ ਯੂਨਿਟਾਂ ਦੀ ਜਾਂਚ ਕੀਤੀ।

ਜਾਂਚ ਦੌਰਾਨ ਕੱਚੇ ਮਾਲ ਦੀ ਗੁਣਵੱਤਾ, ਸਫਾਈ ਦੇ ਮਿਆਰਾਂ, ਭੰਡਾਰਨ ਦੀਆਂ ਸਥਿਤੀਆਂ ਅਤੇ ਨਿਰਮਾਣ ਪ੍ਰਕਿਰਿਆਵਾਂ ਦੀ ਪੜਤਾਲ ਕੀਤੀ ਗਈ। ਡਾ. ਚਾਵਲਾ ਨੇ ਕਿਹਾ ਕਿ ਪ੍ਰਯੋਗਸ਼ਾਲਾ ਦੀ ਜਾਂਚ ਰਿਪੋਰਟ ਦੇ ਆਧਾਰ ‘ਤੇ ‘ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ’ ਤਹਿਤ ਲੋੜੀਂਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਖੁਰਾਕੀ ਵਪਾਰੀਆਂ ਨੂੰ ਸਫਾਈ ਬਣਾਈ ਰੱਖਣ, ਭੰਡਾਰਨ ਲਈ ਢੁਕਵਾਂ ਤਾਪਮਾਨ ਯਕੀਨੀ ਬਣਾਉਣ ਅਤੇ ਉੱਚ-ਗੁਣਵੱਤਾ ਵਾਲੇ ਕੱਚੇ ਮਾਲ ਦੀ ਵਰਤੋਂ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ। ਲੋਕਾਂ ਨੂੰ ਵੀ ਸਲਾਹ ਦਿੱਤੀ ਗਈ ਕਿ ਉਹ ਖੁਰਾਕੀ ਵਸਤਾਂ ਖਰੀਦਣ ਵੇਲੇ ਪੈਕਿੰਗ, ਲੇਬਲ, ਸਫਾਈ ਅਤੇ ਮਿਆਦ ਪੁੱਗਣ ਦੀ ਮਿਤੀ (ਐਕਸਪਾਇਰੀ ਡੇਟ) ਦੀ ਜਾਂਚ ਜ਼ਰੂਰ ਕਰਨ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.