Father killed Daughter : ਹਲਕਾ ਲੰਬੀ ਦੇ ਥਾਣਾ ਕਬਰ ਵਾਲੇ ਅਧੀਨ ਆਉਂਦੇ ਪਿੰਡ ਮਿੱਡੇ ਵਿੱਚ ਇੱਕ ਪਿਤਾ ਦੇ ਵੱਲੋਂ ਬੇਰਹਿਮੀ ਦੇ ਨਾਲ ਆਪਣੀ 18 ਸਾਲਾਂ ਦੀ ਧੀ ਦਾ ਕਹੀ ਮਾਰ ਕੇ ਕਤਲ ਕਰ ਦਿੱਤਾ। ਜਾਣਕਾਰੀ ਅਨੁਸਾਰ ਹਲਕਾ ਲੰਬੀ ਦੇ ਪਿੰਡ ਮਿੱਡਾ ਦੇ ਰਹਿਣ ਵਾਲੇ ਹਰਪਾਲ ਸਿੰਘ ਵੱਲੋਂ ਕੱਲ੍ਹ ਸਵੇਰੇ ਤੜਕਸਾਰ 7 ਵਜੇ ਦੇ ਕਰੀਬ ਆਪਣੀ ਸੁੱਤੀ ਪਈ ਹੋਈ ਧੀ ਦੇ ਉੱਪਰ ਜ਼ੋਰਦਾਰ ਕਹੀ ਦੇ ਨਾਲ ਵਾਰ ਕਰਕੇ ਉਸਦਾ ਕਤਲ ਕਰ ਦਿੱਤਾ ਹੈ। ਮ੍ਰਿਤਕ ਕੁੜੀ ਦੀ ਪਹਿਚਾਨ ਚਮਨਦੀਪ ਕੌਰ ਵਜੋਂ ਹੋਈ ਹੈ। ਪੁਲਿਸ ਨੇ ਮੌਕੇ ‘ਤੇ ਘਟਨਾ ਸਥਾਨ ‘ਤੇ ਪਹੁੰਚ ਕੇ ਪੂਰੇ ਮਾਮਲੇ ਦੀ ਬਰੀਕੀ ਦੇ ਨਾਲ ਜਾਂਚ ਪੜਤਾਲ ਕਰਦੇ ਹੋਏ ਮ੍ਰਿਤਕਾ ਦੀ ਮਾਤਾ ਦੇ ਬਿਆਨਾਂ ਉੱਪਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
Jammu And Kashmir : ਅਨੰਤਨਾਗ ’ਚ ਨਾਇਕ ਸੂਬੇਦਾਰ ਪ੍ਰਗਟ ਸਿੰਘ ਸ਼ਹੀਦ ; 2 ਬੱਚਿਆਂ ਦਾ ਪਿਤਾ ਸੀ ਸ਼ਹੀਦ ਜਵਾਨ
ਪਾਵਰ ਲਿਫ਼ਟਿੰਗ ‘ਚ ਜਿੱਤ ਚੁੱਕੀ ਸੀ ਸੋਨ ਤਗਮਾ
ਜਾਣਕਾਰੀ ਅਨੁਸਾਰ ਮ੍ਰਿਤਕ ਕੁੜੀ ਚਮਨਦੀਪ ਕੌਰ ਖੇਡਾਂ ਅਤੇ ਪੜ੍ਹਾਈ ਦੇ ਵਿੱਚ ਬਹੁਤ ਹੀ ਹੁਸ਼ਿਆਰ ਅਤੇ ਪਾਵਰ ਲਿਫਟਿੰਗ ਦੇ ਵਿੱਚ ਸੋਨ ਤਗਮਾ ਵੀ ਹਾਸਲ ਕਰ ਚੁੱਕੀ ਹੈ ਤੇ ਕੁੜੀ ਪਹਿਲਾਂ ਮੋਹਾਲੀ ਦੇ ਵਿੱਚ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਫਿਰੋਜ਼ਪੁਰ ਵਿਖੇ ਆਪਣੇ ਰਿਸ਼ਤੇਦਾਰਾਂ ਕੋਲ ਆਪਣੀ ਅਗਲੀ ਪੜ੍ਹਾਈ ਕਰ ਰਹੀ ਸੀ ਅਤੇ ਛੁੱਟੀਆਂ ਕਰਕੇ ਧੀ ਘਰ ਆਈ ਹੋਈ ਸੀ। ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਥਾਣਾ ਕਬਰਵਾਲਾ ਦੇ ਐਸਐਚਓ ਹਰਪ੍ਰੀਤ ਕੌਰ ਦੇ ਜਾਣਕਾਰੀ ਦਿੰਦਿਆਂ ਹੋਇਆਂ ਕਿਹਾ ਕਿ ਇਸ ਘਟਨਾ ਬਾਰੇ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਅਤੇ ਤੁਰੰਤ ਹੀ ਉਹ ਘਟਨਾ ਸਥਾਨ ‘ਤੇ ਪਹੁੰਚੇ ਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਬਰੀਕੀ ਦੇ ਨਾਲ ਪੂਰੇ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ।
AAP Sarpanch Murder : ਸਰਪੰਚ ਕਤਲਕਾਂਡ ਨਾਲ ਜੁੜੀ ਵੱਡੀ ਅਪਡੇਟ, ਇਸ ਗੈਂਗਸਟਰ ਗਰੁੱਪ ਨੇ ਲਈ ਜ਼ਿੰਮੇਵਾਰੀ
ਉਨ੍ਹਾਂ ਕਿਹਾ ਕਿ ਮ੍ਰਿਤਕ ਕੁੜੀ ਦਾ ਪਿਤਾ ਨਹੀਂ ਚਾਹੁੰਦਾ ਸੀ ਕਿ ਉਸ ਦੀ ਬੇਟੀ ਹੋਰ ਅੱਗੇ ਪੜ੍ਹਾਈ ਕਰੇ, ਜਿਸ ਦੇ ਚਲਦੇ ਇਹ ਕਦਮ ਪਿਤਾ ਨੇ ਚੁੱਕਿਆ। ਉਨ੍ਹਾਂ ਕਿਹਾ ਕਿ ਮ੍ਰਿਤਕ ਕੁੜੀ ਦੀ ਮਾਤਾ ਜਸਵਿੰਦਰ ਕੌਰ ਦੇ ਬਿਆਨਾਂ ਦੇ ਉੱਪਰ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕਾ, ਜੋ ਕਿ ਪਹਿਲਾਂ ਮੋਹਾਲੀ ਦੇ ਵਿੱਚ ਆਪਣੀ ਬੀਕਾਮ ਦੀ ਪੜ੍ਹਾਈ ਕਰ ਰਹੀ ਸੀ। ਫਿਲਹਾਲ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਪੋਸਟਮਾਰਟਮ ਦੇ ਲਈ ਮਲੋਟ ਦੇ ਸਿਵਿਲ ਹਸਪਤਾਲ ਵਿੱਚ ਭਿੱਜਵਾ ਦਿੱਤਾ ਹੈ।
