Last Updated: November 25, 2026

Dainik Savera Times Logo

ਹਰ 208ਵਾਂ ਚੰਡੀਗੜ੍ਹ ਵਾਸੀ HIV ਨਾਲ ਪ੍ਰਭਾਵਿਤ, ਰਿਪੋਰਟ ਨੇ ਖੋਲ੍ਹੇ ਚੌਕਾਉਣ ਵਾਲੇ ਅੰਕੜੇ

17 February 2026 ਅੱਪਡੇਟ ਕੀਤਾ ਗਿਆ

ਹਰ 208ਵਾਂ ਚੰਡੀਗੜ੍ਹ ਵਾਸੀ HIV ਨਾਲ ਪ੍ਰਭਾਵਿਤ, ਰਿਪੋਰਟ ਨੇ ਖੋਲ੍ਹੇ ਚੌਕਾਉਣ ਵਾਲੇ ਅੰਕੜੇ

ਨੈਸ਼ਨਲ ਡੈਸਕ: ਚੰਡੀਗੜ੍ਹ ਵਿੱਚ HIV ਦੇ ਮਾਮਲਿਆਂ ਵਿੱਚ ਇਸ ਵਾਰ ਕਾਫ਼ੀ ਵਾਧਾ ਦੇਖਿਆ ਗਿਆ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਰਾਜ ਸਭਾ ਵਿੱਚ ਦਿੱਤੀ ਗਈ ਰਿਪੋਰਟ ਮੁਤਾਬਕ, 2023 ਵਿੱਚ 82 ਨਵੇਂ ਕੇਸ ਮਿਲੇ ਸਨ, ਜਦਕਿ 2024 ਵਿੱਚ ਇਹ ਗਿਣਤੀ 166 ਹੋ ਗਈ। ਇਸ ਤਰ੍ਹਾਂ ਇੱਕ ਸਾਲ ਵਿੱਚ ਲਗਭਗ ਦੋਗੁਣਾ ਵਾਧਾ ਦਰਜ ਕੀਤਾ ਗਿਆ।

ਮੌਤਾਂ ਦੀ ਗਿਣਤੀ ਵੀ ਵਧੀ ਹੈ। 2023 ਵਿੱਚ 17 ਮੌਤਾਂ ਹੋਈਆਂ ਸਨ, ਜਦਕਿ 2024 ਵਿੱਚ ਇਹ ਗਿਣਤੀ 35 ਤੱਕ ਪਹੁੰਚ ਗਈ।

ਰਿੰਕੂ ਸਿੰਘ ਦੀ ਪਤਨੀ ਦੀ ਸਾਦਗੀ ਨੇ ਬਣਾਇਆ ਖ਼ਾਸ ਪਲ—ਟੀਮ ਨਾਲ ਹੱਸਦੇ-ਖੇਡਦੇ ਮੋਮੈਂਟ

ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਚੰਡੀਗੜ੍ਹ ਵਿੱਚ ਕੁੱਲ ਕਰੀਬ 5,996 HIV ਪਾਜ਼ਿਟਿਵ ਮਰੀਜ਼ ਦਰਜ ਹਨ। ਅੰਦਾਜ਼ੇ ਮੁਤਾਬਕ ਸ਼ਹਿਰ ਦਾ ਹਰ 208ਵਾਂ ਵਿਅਕਤੀ ਇਸ ਸੰਕਰਮਣ ਨਾਲ ਪ੍ਰਭਾਵਿਤ ਹੈ। ਇਨ੍ਹਾਂ ਮਰੀਜ਼ਾਂ ਦਾ ਇਲਾਜ PGI ਸਮੇਤ ਹੋਰ ਸਰਕਾਰੀ ਹਸਪਤਾਲਾਂ ਵਿੱਚ ਕੀਤਾ ਜਾ ਰਿਹਾ ਹੈ।

IPL ਤੋਂ ਸ਼ੁਰੂ ਹੋਈ ਲਵ ਸਟੋਰੀ—ਹੁਣ ਵਿਆਹ ਤੱਕ ਪਹੁੰਚੀ, ਆਦਿਤੀ ਹੁੰਡੀਆ—ਕੌਣ ਹੈ ਉਹ ਜਿਸ ਨਾਲ ਇਸ਼ਾਨ ਵਿਆਹ ਕਰਨ ਵਾਲਾ ਹੈ!

ਸੰਯੁਕਤ ਰਾਸ਼ਟਰ ਨੇ 2030 ਤੱਕ HIV ਮਹਾਮਾਰੀ ਨੂੰ ਖਤਮ ਕਰਨ ਦਾ ਟੀਚਾ ਰੱਖਿਆ ਹੈ। ਇਸ ਲਈ UNAIDS ਨੇ 90-90-90 ਦਾ ਲਕਸ਼ ਤੈਅ ਕੀਤਾ ਹੈ, ਜਿਸਦਾ ਮਤਲਬ ਹੈ ਕਿ 90 ਪ੍ਰਤੀਸ਼ਤ ਲੋਕਾਂ ਨੂੰ ਆਪਣੀ HIV ਸਥਿਤੀ ਬਾਰੇ ਪਤਾ ਹੋਵੇ, 90 ਪ੍ਰਤੀਸ਼ਤ ਪਾਜ਼ਿਟਿਵ ਲੋਕ ਇਲਾਜ ਲੈ ਰਹੇ ਹੋਣ ਅਤੇ ਇਲਾਜ ਲੈ ਰਹੇ 90 ਪ੍ਰਤੀਸ਼ਤ ਲੋਕਾਂ ਵਿੱਚ ਵਾਇਰਸ ਕੰਟਰੋਲ ਵਿੱਚ ਹੋਵੇ।

every-208th-chandigarh-resident

every-208th-chandigarh-resident

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.