P?c1=2&c2=40696273&cv=3.9

Dainik Savera Times Logo

ਮਣੀਪੁਰ ਦਾ ਕਾਲਾ ਚਾਵਲ ਚਾਕ‑ਹਾਓ ਬਣਿਆ ਗਲੋਬਲ ਸੁਪਰਫੂਡ ਨਿਰਯਾਤ ‘ਚ ਆ ਰਹੀ ਤੇਜ਼ੀ

1 month पहले

ਮਣੀਪੁਰ ਦਾ ਕਾਲਾ ਚਾਵਲ ਚਾਕ‑ਹਾਓ ਬਣਿਆ ਗਲੋਬਲ ਸੁਪਰਫੂਡ ਨਿਰਯਾਤ ‘ਚ ਆ ਰਹੀ ਤੇਜ਼ੀ

ਨਵੀਂ ਦਿਲੀ: ਮਣੀਪੁਰ ਦੀ ਸਥਾਨਕ ਕਾਲੇ ਚਾਵਲ ਦੀ ਕਿਸਮ ਚਾਕ‑ਹਾਓ ਹੁਣ ਸੁਪਰਫੂਡ ਵਜੋਂ ਪਹਿਚਾਣ ਹਾਸਲ ਕਰ ਰਹੀ ਹੈ ਅਤੇ ਇਸਦੀ ਮੰਗ ਦੇਸ਼ੀ ਤੇ ਵਿਦੇਸ਼ੀ ਮਾਰਕੀਟਾਂ ਵਿੱਚ ਲਗਾਤਾਰ ਵਧ ਰਹੀ ਹੈ। ਕਿਸਾਨਾਂ ਲਈ ਇਹ ਖੁਸ਼ੀ ਦੀ ਗੱਲ ਹੈ ਪਰ ਅਧੁਨਿਕ ਚਾਵਲ ਮਿਲਿੰਗ ਸਹੂਲਤਾਂ ਦੀ ਘਾਟ ਕਾਰਨ ਉਹਨਾਂ ਨੂੰ ਪੂਰਾ ਲਾਭ ਨਹੀਂ ਮਿਲ ਰਿਹਾ।

ਚਾਕ‑ਹਾਓ ਆਪਣੀ ਵਿਲੱਖਣ ਖੁਸ਼ਬੂ ਡੂੰਘੇ ਕਾਲੇ ਰੰਗ ਅਤੇ ਉੱਚ ਪੋਸ਼ਣ ਮੁੱਲ ਲਈ ਜਾਣਿਆ ਜਾਂਦਾ ਹੈ। ਇਹ ਚਾਵਲ ਸਦੀਆਂ ਤੋਂ ਮਣੀਪੁਰ ਵਿੱਚ ਉਗਾਇਆ ਜਾ ਰਿਹਾ ਹੈ ਅਤੇ ਰਵਾਇਤੀ ਤੌਰ ‘ਤੇ ਰਾਜਸੀ ਭੋਜਨ ਮੰਨਿਆ ਜਾਂਦਾ ਸੀ। ਧਾਰਮਿਕ ਰਸਮਾਂ ਅਤੇ ਤਿਉਹਾਰਾਂ ਵਿੱਚ ਇਸਦੀ ਖਾਸ ਮਹੱਤਤਾ ਰਹੀ ਹੈ। ਪਹਿਲਾਂ ਇਹ ਚਾਵਲ ਰਾਜ ਤੋਂ ਬਾਹਰ ਘੱਟ ਜਾਣਿਆ ਜਾਂਦਾ ਸੀ ਪਰ ਹੁਣ ਇਸਦੇ ਸਿਹਤ ਲਾਭਾਂ ਦੀ ਜਾਣਕਾਰੀ ਵਧਣ ਨਾਲ ਇਹ ਹੋਰ ਰਾਜਾਂ ਅਤੇ ਵਿਦੇਸ਼ਾਂ ਵਿੱਚ ਨਿਰਯਾਤ ਕੀਤਾ ਜਾ ਰਿਹਾ ਹੈ।

ਮੁਸਲਿਮ ਪੰਚਾਇਤ: ਮੈਰਿਜ ਹੋਮ ਵਿੱਚ ਨਹੀਂ ਹੋਵੇਗਾ ਨਿਕਾਹ – ਉਲੰਘਣਾ ‘ਤੇ 11 ਹਜ਼ਾਰ ਜੁਰਮਾਨਾ

ਚਾਕ‑ਹਾਓ ਪੋਇਰੇਟਨ ਆਰਗੈਨਿਕ ਪ੍ਰੋਡਿਊਸਰ ਕੰਪਨੀ ਲਿਮਿਟਡ ਦੇ ਚੇਅਰਮੈਨ ਚੋਂਗਥਮ ਸ਼ਾਂਤਾ ਨੇ ਦੱਸਿਆ ਕਿ ਕੰਪਨੀ 2016 ਤੋਂ ਮਿਸ਼ਨ ਆਰਗੈਨਿਕ ਵੈਲਿਊ ਚੇਨ ਡਿਵੈਲਪਮੈਂਟ ਫਾਰ ਨਾਰਥ ਈਸਟਰਨ ਰੀਜਨ ਸਕੀਮ ਦੇ ਤਹਿਤ ਕੰਮ ਕਰ ਰਹੀ ਹੈ। ਸ਼ੁਰੂਆਤੀ ਦੌਰ ਵਿੱਚ ਮਾਰਕੀਟ ਦੀ ਘਾਟ ਕਾਰਨ ਕੰਪਨੀ ਨੂੰ ਨੁਕਸਾਨ ਝੱਲਣਾ ਪਿਆ ਪਰ ਹੁਣ ਮੰਗ ਵਧਣ ਨਾਲ ਕਿਸਾਨਾਂ ਨੂੰ ਲਾਭ ਹੋ ਰਿਹਾ ਹੈ। ਫਿਰ ਵੀ ਅਧੁਨਿਕ ਮਿਲਿੰਗ ਮਸ਼ੀਨਾਂ ਦੀ ਕਮੀ ਕਾਰਨ ਉਤਪਾਦਕਾਂ ਨੂੰ ਚਾਵਲ ਬੀਜ ਦੇ ਰੂਪ ਵਿੱਚ ਵੇਚਣਾ ਪੈਂਦਾ ਹੈ ਜਿਸ ਨਾਲ ਮੁੱਲ ਘੱਟ ਮਿਲਦਾ ਹੈ।

ਮਣੀਪੁਰ ਸਰਕਾਰ ਨੇ ਹਾਲ ਹੀ ਵਿੱਚ ਜਪਾਨ ਨੂੰ ਵੀਹ ਮੈਟਰਿਕ ਟਨ ਚਾਕ‑ਹਾਓ ਚਾਵਲ ਨਿਰਯਾਤ ਕਰਨ ਲਈ ਸਮਝੌਤਾ ਕੀਤਾ ਹੈ। ਇਹ ਸਮਝੌਤਾ ਭਾਰਤ ਇੰਟਰਨੈਸ਼ਨਲ ਰਾਈਸ ਕਾਨਫਰੰਸ 2025 ਦੌਰਾਨ ਨਵੀਂ ਦਿੱਲੀ ਵਿੱਚ ਹੋਇਆ।

WATCH VIDEO: ਪਿੰਡ ਰਾਣਵਾਂ ਦੇ ਕਿਸਾਨਾਂ ਨੇ ਕੁਦਰਤੀ ਖੇਤੀ ਸ਼ੁਰੂ ਕੀਤੀ

ਖੇਤੀਬਾੜੀ ਵਿਭਾਗ ਦੇ ਡਾ. ਖ. ਨਿਮਾਈਚੰਦ ਨੇ ਕਿਹਾ ਕਿ 2015–16 ਵਿੱਚ ਸਕੀਮ ਦੀ ਸ਼ੁਰੂਆਤ ਅਤੇ 2020 ਵਿੱਚ ਜੀ ਆਈ ਟੈਗ ਮਿਲਣ ਨਾਲ ਚਾਕ‑ਹਾਓ ਨੂੰ ਨਵੀਂ ਪਹਿਚਾਣ ਮਿਲੀ। ਇਸ ਵੇਲੇ ਲਗਭਗ ਪੰਜ ਹਜ਼ਾਰ ਹੈਕਟੇਅਰ ਵਿੱਚ ਚਾਕ‑ਹਾਓ ਦੀ ਖੇਤੀ ਹੋ ਰਹੀ ਹੈ ਜਿਸਦੀ ਔਸਤ ਪੈਦਾਵਾਰ 2.5 ਮੈਟਰਿਕ ਟਨ ਪ੍ਰਤੀ ਹੈਕਟੇਅਰ ਹੈ।

ਡਾ ਨਿਮਾਈਚੰਦ ਨੇ ਚਾਕ‑ਹਾਓ ਨੂੰ ਮਣੀਪੁਰ ਲਈ ਸੰਭਾਵੀ ਨਕਦੀ ਫਸਲ ਕਰਾਰ ਦਿੱਤਾ। ਇਸ ਵਿੱਚ ਐਂਟੀ ਆਕਸੀਡੈਂਟ, ਫਾਈਬਰ ਘੱਟ ਗਲਾਈਸੈਮਿਕ, ਇੰਡੈਕਸ, ਵਿਟਾਮਿਨ ਅਤੇ ਮਿਨਰਲ ਦੀ ਪ੍ਰਚੁਰਤਾ ਹੈ ਅਤੇ ਇਹ ਗਲੂਟਨ‑ਮੁਕਤ ਹੈ। ਇਹ ਗੁਣ ਇਸਨੂੰ ਹੋਰ ਕਾਲੇ ਚਾਵਲਾਂ ਤੋਂ ਵੱਖਰਾ ਬਣਾਉਂਦੇ ਹਨ।

ਮਣੀਪੁਰ ਵਿੱਚ ਹੁਣ ਇਸਦੀ ਵਰਤੋਂ ਨਾਸ਼ਤੇ ਅਤੇ ਸਨੈਕਸ ਵਿੱਚ ਵੀ ਹੋਣ ਲੱਗੀ ਹੈ ਜਿਸ ਨਾਲ ਸਥਾਨਕ ਉਦਯੋਗਪਤੀਆਂ ਨੂੰ ਨਵੇਂ ਉਤਪਾਦ ਬਣਾਉਣ ਦਾ ਮੌਕਾ ਮਿਲਿਆ ਹੈ। ਕੁਕੀਜ਼ ਮਿੱਠੀਆਂ ਚੀਜ਼ਾਂ ਅਤੇ ਕੇਕ ਵਰਗੇ ਉਤਪਾਦ ਬਣ ਰਹੇ ਹਨ ਜੋ ਸਥਾਨਕ ਅਰਥਵਿਵਸਥਾ ਨੂੰ ਮਜ਼ਬੂਤ ਕਰ ਰਹੇ ਹਨ।

ਅਧਿਕਾਰਕ ਅੰਕੜਿਆਂ ਅਨੁਸਾਰ ਲਗਭਗ ਤੀਹ ਫੀਸਦੀ ਚਾਕ‑ਹਾਓ ਰਾਜ ਵਿੱਚ ਹੀ ਵਰਤਿਆ ਜਾਂਦਾ ਹੈ ਦਸ ਫੀਸਦੀ ਬੀਜ ਵਜੋਂ ਰੱਖਿਆ ਜਾਂਦਾ ਹੈ ਅਤੇ ਬਾਕੀ ਸੱਠ ਫੀਸਦੀ ਹੋਰ ਰਾਜਾਂ ਅਤੇ ਦੇਸ਼ਾਂ ਵਿੱਚ ਨਿਰਯਾਤ ਹੁੰਦਾ ਹੈ।

ਖੇਤੀਬਾੜੀ ਮਣੀਪੁਰ ਦੀ ਆਮਦਨ ਦਾ ਮੁੱਖ ਸਰੋਤ ਹੈ ਅਤੇ ਚਾਕ‑ਹਾਓ ਰਾਜ ਦੀ ਅਰਥਵਿਵਸਥਾ ਵਿੱਚ ਵੱਡਾ ਯੋਗਦਾਨ ਪਾ ਸਕਦਾ ਹੈ। ਆਨਲਾਈਨ ਵਿਕਰੀ ਵਧਣ ਨਾਲ ਇਹ ਚਾਵਲ ਹੁਣ ਦੇਸ਼ ਅਤੇ ਵਿਦੇਸ਼ ਦੇ ਗਾਹਕਾਂ ਲਈ ਆਸਾਨੀ ਨਾਲ ਉਪਲਬਧ ਹੈ। ਚਾਕ‑ਹਾਓ ਦੀ ਨਿਰਯਾਤ ਸੰਭਾਵਨਾ ਰਾਜ ਲਈ ਆਰਥਿਕ ਬਦਲਾਅ ਦਾ ਰਾਹ ਖੋਲ੍ਹ ਰਹੀ ਹੈ।

manipurs-global-superfood-chak-hao-challenges

खबरें और भी हैं...

Copyright © 2026 Dainik Savera Times. All rights reserved.