Last Updated: November 27, 2026

Dainik Savera Times Logo

ਮੋਹਾਲੀ: ਦਵਾਈ ਦੇ ਨਾਂ ‘ਤੇ ਬਜ਼ੁਰਗ ਨਾਲ ਠੱਗੀ, ਨਕਲੀ ਡਾਕਟਰ ਰਫੂਚੱਕਰ

7 March 2026 ਅੱਪਡੇਟ ਕੀਤਾ ਗਿਆ

ਮੋਹਾਲੀ: ਦਵਾਈ ਦੇ ਨਾਂ ‘ਤੇ ਬਜ਼ੁਰਗ ਨਾਲ ਠੱਗੀ, ਨਕਲੀ ਡਾਕਟਰ ਰਫੂਚੱਕਰ

ਪੰਜਾਬ ਡੈਸਕ (ਦੈਨਿਕ ਸਵੇਰਾ): ਪੰਜਾਬ ਦੇ ਜ਼ਿਲ੍ਹਾ ਮੋਹਾਲੀ ਵਿੱਚ ਸਿਵਲ ਹਸਪਤਾਲ ਅੰਦਰ ਇੱਕ ਨੌਸਰਬਾਜ਼ ਵੱਲੋਂ ਆਪਣੇ ਆਪ ਨੂੰ ਡਾਕਟਰ ਦੱਸ ਕੇ ਬਜ਼ੁਰਗ ਵਿਅਕਤੀ ਨਾਲ ਹਜ਼ਾਰਾਂ ਰੁਪਏ ਦੀ ਠੱਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਚੰਡੀਗੜ੍ਹ ਵਿੱਚ ਫੈਂਸੀ ਨੰਬਰਾਂ ਦੀ ਬਾਰਿਸ਼: 3 ਦਿਨਾਂ ‘ਚ 4.48 ਕਰੋੜ ਦੀ ਕਮਾਈ

ਮਿਲੀ ਜਾਣਕਾਰੀ ਮੁਤਾਬਕ, ਨਿਰਮਲ ਸਿੰਘ ਨਾਮਕ ਵਿਅਕਤੀ ਆਪਣੇ ਬੱਚੇ ਲਈ ਦਵਾਈ ਖਰੀਦਣ ਹਸਪਤਾਲ ਪਹੁੰਚਿਆ। ਦਵਾਈ ਦੀ ਕੀਮਤ ਸਿਰਫ਼ 30 ਰੁਪਏ ਸੀ, ਪਰ ਉਸਦੇ ਕੋਲ 500 ਰੁਪਏ ਦਾ ਨੋਟ ਸੀ। ਜਦੋਂ ਸਟਾਫ ਨੇ ਉਸਨੂੰ ਖੁੱਲ੍ਹੇ ਪੈਸੇ ਲਿਆਉਣ ਲਈ ਕਿਹਾ, ਤਾਂ ਨੇੜੇ ਖੜ੍ਹੇ ਇੱਕ ਵਿਅਕਤੀ ਨੇ ਆਪਣੇ ਆਪ ਨੂੰ ਡਾਕਟਰ ਦੱਸਦਿਆਂ ਕਿਹਾ ਕਿ ਉਹ ਦਵਾਈ ਅੰਦਰੋਂ ਮੁਫ਼ਤ ਦਿਵਾ ਦੇਵੇਗਾ। ਇਸ ਭਰੋਸੇ ‘ਤੇ ਬਜ਼ੁਰਗ ਨੇ ਉਸਨੂੰ 500 ਦੇ 15 ਨੋਟ ਸੌਂਪ ਦਿੱਤੇ, ਪਰ ਉਹ ਵਿਅਕਤੀ ਪੈਸੇ ਲੈ ਕੇ ਮੌਕੇ ਤੋਂ ਗਾਇਬ ਹੋ ਗਿਆ।

ਸੋਸ਼ਲ ਮੀਡੀਆ ‘ਤੇ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਨਿਮਰ ਸੰਦੇਸ਼ ਵਾਇਰਲ

ਸਿਵਲ ਹਸਪਤਾਲ ਦੇ ਐਸ.ਐਮ.ਓ. ਡਾ. ਐਚ.ਐਸ. ਚੀਮਾ ਨੇ ਦੱਸਿਆ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਪਹਿਲਾਂ ਵੀ ਵਾਪਰ ਚੁੱਕੀਆਂ ਹਨ। ਉਨ੍ਹਾਂ ਐਲਾਨ ਕੀਤਾ ਹੈ ਕਿ ਜੇ ਕੋਈ ਵੀ ਵਿਅਕਤੀ ਇਸ ਨੌਸਰਬਾਜ਼ ਜਾਂ ਇਸ ਤਰ੍ਹਾਂ ਦੀ ਹਰਕਤ ਕਰਨ ਵਾਲਿਆਂ ਨੂੰ ਪਕੜਵਾਉਣ ਵਿੱਚ ਮਦਦ ਕਰੇਗਾ, ਤਾਂ ਉਹ ਆਪਣੇ ਪੱਧਰ ‘ਤੇ 50 ਹਜ਼ਾਰ ਰੁਪਏ ਇਨਾਮ ਦੇਣਗੇ। ਹਸਪਤਾਲ ਪ੍ਰਸ਼ਾਸਨ ਨੇ ਇਸ ਘਟਨਾ ਬਾਰੇ ਪੁਲਿਸ ਵਿੱਚ ਸ਼ਿਕਾਇਤ ਵੀ ਦਰਜ ਕਰਵਾ ਦਿੱਤੀ ਹੈ।

elderly-tricked-medicine-fake-doctor-flees

elderly-tricked-medicine-fake-doctor-flees

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.