skip to content

Last Updated: September 11, 2026

Dainik Savera Times Logo

ਫਰੀਦਾਬਾਦ ’ਚ ਸਾਬਕਾ ਕਾਂਗਰਸੀ ਮੰਤਰੀ ਮਹਿੰਦਰ ਪ੍ਰਤਾਪ ਸਿੰਘ ਦੇ ਘਰ ED ਦੀ ਛਾਪੇਮਾਰੀ,ਭਖੀ ਸਿਆਸਤ

8 months ਪਹਿਲਾ

ਫਰੀਦਾਬਾਦ ’ਚ ਸਾਬਕਾ ਕਾਂਗਰਸੀ ਮੰਤਰੀ ਮਹਿੰਦਰ ਪ੍ਰਤਾਪ ਸਿੰਘ ਦੇ ਘਰ ED ਦੀ ਛਾਪੇਮਾਰੀ,ਭਖੀ ਸਿਆਸਤ

ਫਰੀਦਾਬਾਦ ਨਿਊਜ਼ : ਵੀਰਵਾਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਹਰਿਆਣਾ ਦੇ ਫਰੀਦਾਬਾਦ ਵਿੱਚ ਕਾਂਗਰਸ ਸਰਕਾਰ ਦੌਰਾਨ ਦੋ ਵਾਰ ਕੈਬਨਿਟ ਮੰਤਰੀ ਰਹੇ ਚੌਧਰੀ ਮਹਿੰਦਰ ਪ੍ਰਤਾਪ ਸਿੰਘ ਦੇ ਘਰ ਛਾਪਾ ਮਾਰਿਆ। ਈਡੀ ਦੀ ਟੀਮ ਸਵੇਰੇ ਕਰੀਬ 6 ਵਜੇ ਸੈਨਿਕ ਕਲੋਨੀ ਸਥਿਤ ਉਨ੍ਹਾਂ ਦੀ ਰਿਹਾਇਸ਼ ’ਤੇ ਪਹੁੰਚੀ। ਚਾਰ ਵਾਹਨਾਂ ਵਿੱਚ ਆਈ ਟੀਮ ਵਿੱਚ ਲਗਭਗ 17 ਮੈਂਬਰ ਸ਼ਾਮਲ ਸਨ, ਜਿਨ੍ਹਾਂ ਨਾਲ ਸੀਆਰਪੀਐਫ ਦੇ ਜਵਾਨ ਵੀ ਮੌਜੂਦ ਸਨ।

ਛਾਪੇਮਾਰੀ ਦੌਰਾਨ ਘਰ ਦੇ ਸਾਰੇ ਪਰਿਵਾਰਕ ਮੈਂਬਰ ਅੰਦਰ ਹੀ ਮੌਜੂਦ ਸਨ। ਸੀਆਰਪੀਐਫ ਦੇ ਜਵਾਨਾਂ ਵੱਲੋਂ ਮੁੱਖ ਗੇਟ ਬੰਦ ਕਰ ਦਿੱਤਾ ਗਿਆ ਅਤੇ ਕਿਸੇ ਨੂੰ ਵੀ ਘਰ ਦੇ ਅੰਦਰ ਜਾਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇਸ ਕਾਰਵਾਈ ਕਾਰਨ ਇਲਾਕੇ ਵਿੱਚ ਹਲਚਲ ਮਚ ਗਈ।

READ ALSO : T20 World Cup ਤੋਂ ਪਹਿਲਾਂ ਇੰਗਲੈਂਡ ਨੂੰ ਝਟਕਾ, 2 ਖਿਡਾਰੀਆਂ ਦੇ ਵੀਜ਼ਿਆਂ ਵਿੱਚ ਦੇਰੀ, ਜਾਣੋ ਕਾਰਨ

ਇਸ ਦੌਰਾਨ ਚੌਧਰੀ ਮਹਿੰਦਰ ਪ੍ਰਤਾਪ ਦੇ ਪੁੱਤਰ ਵਿਵੇਕ ਪ੍ਰਤਾਪ ਜਦੋਂ ਗੇਟ ਤੋਂ ਬਾਹਰ ਆਏ ਅਤੇ ਮੀਡੀਆ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸੀਆਰਪੀਐਫ ਦੇ ਜਵਾਨਾਂ ਵੱਲੋਂ ਉਨ੍ਹਾਂ ਨੂੰ ਰੋਕਿਆ ਗਿਆ। ਇਸ ਦੌਰਾਨ ਹੱਥੋਪਾਈ ਦੀ ਸਥਿਤੀ ਵੀ ਬਣ ਗਈ। ਬਾਵਜੂਦ ਇਸਦੇ, ਵਿਵੇਕ ਪ੍ਰਤਾਪ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਇਹ ਈਡੀ ਦੀ ਕਾਰਵਾਈ ਸਿਰਫ਼ ਰਾਜਨੀਤੀ ਤੋਂ ਪ੍ਰੇਰਿਤ ਹੈ।

ਛਾਪੇਮਾਰੀ ਦੀ ਖ਼ਬਰ ਫੈਲਦੇ ਹੀ ਸਾਬਕਾ ਮੰਤਰੀ ਦੇ ਸਮਰਥਕ ਵੱਡੀ ਗਿਣਤੀ ਵਿੱਚ ਉਨ੍ਹਾਂ ਦੀ ਰਿਹਾਇਸ਼ ’ਤੇ ਇਕੱਠੇ ਹੋਣ ਲੱਗ ਪਏ। ਇਸੇ ਦੌਰਾਨ ਪਿਛਲੀ ਕਾਂਗਰਸ ਸਰਕਾਰ ਵਿੱਚ ਕੈਬਨਿਟ ਮੰਤਰੀ ਰਹੇ ਕਰਨ ਦਲਾਲ ਵੀ ਮਹਿੰਦਰ ਪ੍ਰਤਾਪ ਸਿੰਘ ਨਾਲ ਮਿਲਣ ਪਹੁੰਚੇ। ਸ਼ੁਰੂ ਵਿੱਚ ਸਥਾਨਕ ਪੁਲਿਸ ਨੇ ਉਨ੍ਹਾਂ ਨੂੰ ਅੰਦਰ ਜਾਣ ਤੋਂ ਰੋਕਿਆ, ਪਰ ਬਾਅਦ ਵਿੱਚ ਇਜਾਜ਼ਤ ਦੇ ਦਿੱਤੀ ਗਈ।

ਕਰਨ ਦਲਾਲ ਨੇ ਮੀਡੀਆ ਨਾਲ ਗੱਲ ਕਰਦਿਆਂ ਦੋਸ਼ ਲਗਾਇਆ ਕਿ ਇਹ ਕਾਰਵਾਈ ਭਾਜਪਾ ਸਰਕਾਰ ਦੀ ਬਦਲੇ ਦੀ ਰਾਜਨੀਤੀ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਚੌਧਰੀ ਮਹਿੰਦਰ ਪ੍ਰਤਾਪ ਨੇ ਭਾਜਪਾ ਉਮੀਦਵਾਰ ਕ੍ਰਿਸ਼ਨ ਪਾਲ ਗੁਰਜਰ ਨੂੰ ਸਖ਼ਤ ਟੱਕਰ ਦਿੱਤੀ ਸੀ, ਜਿਸ ਕਾਰਨ ਭਾਜਪਾ ਘਬਰਾ ਗਈ ਹੈ।

ਦੂਜੇ ਪਾਸੇ, ਮਹਿੰਦਰ ਪ੍ਰਤਾਪ ਦੇ ਵੱਡੇ ਪੁੱਤਰ ਵਿਵੇਕ ਪ੍ਰਤਾਪ ਨੇ ਵੀ ਗੇਟ ਤੋਂ ਬਾਹਰ ਆ ਕੇ ਕਿਹਾ ਕਿ ਇਹ ਸਾਰੀ ਕਾਰਵਾਈ ਰਾਜਨੀਤਿਕ ਬਦਲੇ ਦੀ ਭਾਵਨਾ ਨਾਲ ਕੀਤੀ ਗਈ ਹੈ। ਉਨ੍ਹਾਂ ਆਖਿਆ ਕਿ ਭਾਜਪਾ ਸਰਕਾਰ ਗਲਤ ਰਾਹ ’ਤੇ ਤੁਰ ਰਹੀ ਹੈ ਅਤੇ ਕੁਦਰਤ ਕਦੇ ਵੀ ਗਲਤ ਕੰਮ ਕਰਨ ਵਾਲਿਆਂ ਨੂੰ ਬਖ਼ਸ਼ਦੀ ਨਹੀਂ।

ਜ਼ਿਕਰਯੋਗ ਹੈ ਕਿ ਚੌਧਰੀ ਮਹਿੰਦਰ ਪ੍ਰਤਾਪ ਸਿੰਘ ਦੇ ਇਕ ਹੋਰ ਪੁੱਤਰ ਵਿਜੇ ਪ੍ਰਤਾਪ 2019 ਅਤੇ 2024 ਵਿੱਚ ਬਡਕਲ ਵਿਧਾਨ ਸਭਾ ਹਲਕੇ ਤੋਂ ਦੋ ਵਾਰ ਵਿਧਾਇਕ ਦੀ ਚੋਣ ਵੀ ਲੜ ਚੁੱਕੇ ਹਨ। ਛਾਪੇਮਾਰੀ ਤੋਂ ਬਾਅਦ ਇਹ ਮਾਮਲਾ ਹੁਣ ਸਿਆਸੀ ਤੌਰ ’ਤੇ ਹੋਰ ਵੀ ਤਿੱਖਾ ਹੋ ਗਿਆ ਹੈ।

ਸੁਰੱਖਿਆ ਦਾ ਹਵਾਲਾ, ਕੰਗਨਾ ਰਣੌਤ ਅੱਜ ਵੀ ਨਿੱਜੀ ਤੌਰ ’ਤੇ ਅਦਾਲਤ ਵਿੱਚ ਨਹੀਂ ਹੋਈ ਪੇਸ਼

ED raids former Congress minister Mahendra Pratap Singh's house in Faridabad, politics in full swing

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.