skip to content

Last Updated: September 8, 2026

Dainik Savera Times Logo

Breaking : ਸ਼ਰਾਬ ਪੀ ਅੰਮ੍ਰਿਤਧਾਰੀ ਬੰਦਾ ਪਹੁੰਚਿਆ ਸ੍ਰੀ ਦਰਬਾਰ ਸਾਹਿਬ, ਸੇਵਾਦਾਰਾਂ ਨੇ ਕੀਤਾ ਕਾਬੂ, ਦੇਖੋ ਮੌਕੇ ਦੀ ਵੀਡੀਓ

10 months ਪਹਿਲਾ

Breaking : ਸ਼ਰਾਬ ਪੀ ਅੰਮ੍ਰਿਤਧਾਰੀ ਬੰਦਾ ਪਹੁੰਚਿਆ ਸ੍ਰੀ ਦਰਬਾਰ ਸਾਹਿਬ, ਸੇਵਾਦਾਰਾਂ ਨੇ ਕੀਤਾ ਕਾਬੂ, ਦੇਖੋ ਮੌਕੇ ਦੀ ਵੀਡੀਓ

ਅੰਮ੍ਰਿਤਸਰ ਨਿਊਜ਼: ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ (ਦਰਬਾਰ ਸਾਹਿਬ) ਵਿਖੇ ਇੱਕ ਅਣਸੁਖਾਵੀਂ ਘਟਨਾ ਵਾਪਰੀ। ਇੱਕ ਵਿਅਕਤੀ, ਜੋ ਕਥਿਤ ਤੌਰ ‘ਤੇ ਸ਼ਰਾਬ ਦੇ ਨਸ਼ੇ ਵਿੱਚ ਸੀ, ਦਰਬਾਰ ਸਾਹਿਬ ਪਰਿਸਰ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਮੌਕੇ ‘ਤੇ ਮੌਜੂਦ ਸੇਵਕਾਂ ਨੇ ਉਸਨੂੰ ਸਮੇਂ ਸਿਰ ਰੋਕ ਲਿਆ। ਦੱਸ ਦਈਏ ਕਿ ਇਹ ਵਿਅਕਤੀ ਅਮ੍ਰਿੰਤਧਾਰੀ ਸਿੱਖ ਸੀ ਜਿਸਨੇ ਸਿਰ ਤੇ ਦਸਤਾਰ ਸਜਾਈ ਅਤੇ ਕਰਪਾਨ ਪਾਈ ਹੋਈ ਹੈ।

ਸੂਤਰਾਂ ਅਨੁਸਾਰ, ਦੋਸ਼ੀ ਵਿਅਕਤੀ ਨੇ ਆਪਣਾ ਬਚਾਅ ਕਰਦੇ ਹੋਏ ਕਿਹਾ ਕਿ ਉਹ ਦਰਬਾਰ ਸਾਹਿਬ ਦੇ ਮੁੱਖ ਪਰਿਸਰ ਵਿੱਚ ਦਾਖਲ ਨਹੀਂ ਹੋਇਆ ਸੀ ਪਰ “ਪਾਰ ਜਾਣ” ਦੀ ਕੋਸ਼ਿਸ਼ ਕਰ ਰਿਹਾ ਸੀ। ਉਸਨੇ ਇਹ ਵੀ ਦਾਅਵਾ ਕੀਤਾ ਕਿ ਉਹ 3 ਮਹੀਨੇ ਤੋਂ ਦਰਬਾਰ ਸਾਹਿਬ ਦੇ ਨੇੜੇ ਰਹਿ ਰਿਹਾ ਹੈ।

READ ALSO : EICMA 2025: ਰਾਇਲ ਐਨਫੀਲਡ ਬੁਲੇਟ 650 ਦਾ ਉਦਘਾਟਨ, ਕਲਾਸਿਕ ਸ਼ੈਲੀ, ਸ਼ਕਤੀਸ਼ਾਲੀ ਪ੍ਰਦਰਸ਼ਨ

ਇਸ ਘਟਨਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਸੇਵਕ ਉਸ ਵਿਅਕਤੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰਦੇ ਦਿਖਾਈ ਦੇ ਰਹੇ ਹਨ। ਮੌਕੇ ‘ਤੇ ਇਕੱਠੀ ਹੋਈ ਭੀੜ ਤੋਂ ਬਾਅਦ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ।

ਸਥਾਨਕ ਸ਼ਰਧਾਲੂਆਂ ਨੇ ਇਸ ਘਟਨਾ ਨੂੰ ਬਹੁਤ ਹੀ ਮੰਦਭਾਗਾ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ ‘ਤੇ ਅਜਿਹੀਆਂ ਘਟਨਾਵਾਂ ਵਿਸ਼ਵਾਸ ਨੂੰ ਠੇਸ ਪਹੁੰਚਾਉਂਦੀਆਂ ਹਨ।

ਸੇਵਕਾਂ ਅਤੇ ਸੁਰੱਖਿਆ ਕਰਮਚਾਰੀਆਂ ਦੀ ਮੁਸਤੈਦੀ ਕਾਰਨ ਸਥਿਤੀ ਨੂੰ ਤੁਰੰਤ ਕਾਬੂ ਵਿੱਚ ਕਰ ਲਿਆ ਗਿਆ ਅਤੇ ਕੋਈ ਵੱਡੀ ਅਣਸੁਖਾਵੀਂ ਘਟਨਾ ਨਹੀਂ ਵਾਪਰੀ।ਇਹ ਵੀਡੀਓ SGPC ਦੀ ਨਜ਼ਰ ਵਿੱਚ ਆ ਗਈ ਹੈ ਹੁਣ ਦੇਖੋ ਕੀ ਕਾਰਵਾਈ ਕੀਤੀ ਜਾਂਦੀ ਹੈ। ਇਹ ਵਿਅਕਤੀ ਕੌਣ ਸੀ ਅਤੇ ਅਜਿਹੀ ਹਰਕਤ ਇਸਨੇ ਕਿਸਦੇ ਕਹਿਣ ਤੇ ਕੀਤੀ। ਇਹ ਸਭ ਮਾਮਲੇ ਦੀ ਜਾਂਚ ਤੋਂ ਬਾਅਦ ਸਾਹਮਣੇ ਆਵੇਗਾ।

VD : ਪੰਜਾਬ ‘ਚ ਪ੍ਰਦੂਸ਼ਣ ਕਾਰਨ ਸਾਹ ਤੇ ਅੱਖਾਂ ਦੇ ਮਰੀਜ਼ ਵਧੇ

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.