skip to content

Last Updated: October 5, 2026

Dainik Savera Times Logo

BREAKING : ਡੋਨਾਲਡ ਟਰੰਪ ਦੀ ਚੇਤਾਵਨੀ: ਜੇ ਈਰਾਨ ਨੂੰ ਪ੍ਰਮਾਣੂ ਬੰਬ ਮਿਲੇ, ਪੂਰਾ Middle East ਖਤਰੇ ਵਿੱਚ

7 months ਪਹਿਲਾ

BREAKING : ਡੋਨਾਲਡ ਟਰੰਪ ਦੀ ਚੇਤਾਵਨੀ: ਜੇ ਈਰਾਨ ਨੂੰ ਪ੍ਰਮਾਣੂ ਬੰਬ ਮਿਲੇ, ਪੂਰਾ Middle East ਖਤਰੇ ਵਿੱਚ

ਅਮਰੀਕੀ ਰਾਸ਼ਟਰਪਤੀ Donald Trump ਨੇ ਈਰਾਨ ਵਿਰੁੱਧ ਅਮਰੀਕਾ ਅਤੇ ਇਜ਼ਰਾਈਲ ਦੀਆਂ ਸਾਂਝੀਆਂ ਫੌਜੀ ਕਾਰਵਾਈਆਂ ਨੂੰ ਜਾਇਜ਼ ਕਰਦਿਆਂ ਬੇਹੱਦ ਸਖ਼ਤ ਚੇਤਾਵਨੀ ਦਿੱਤੀ ਹੈ। ਟਰੰਪ ਨੇ ਦੱਸਿਆ ਕਿ ਜੇ ਈਰਾਨ ਪ੍ਰਮਾਣੂ ਹਥਿਆਰ ਹਾਸਲ ਕਰ ਲੈਂਦਾ ਹੈ, ਤਾਂ ਉਹ ਉਨ੍ਹਾਂ ਦੀ ਵਰਤੋਂ ਤੁਰੰਤ ਕਰੇਗਾ, ਜਿਸ ਨਾਲ ਨਾ ਸਿਰਫ਼ ਇਜ਼ਰਾਈਲ ਖ਼ਤਰੇ ਵਿੱਚ ਆਵੇਗਾ, ਬਲਕਿ ਪੂਰਾ ਮੱਧ ਪੂਰਬ ਤਬਾਹੀ ਦੇ ਕੰਢੇ ‘ਤੇ ਖੜਾ ਹੋ ਜਾਵੇਗਾ।

ਮਨੁੱਖੀ ਅਧਿਕਾਰਾਂ ਦਾ ਹਵਾਲਾ:

ਟਰੰਪ ਨੇ ਈਰਾਨੀ ਲੀਡਰਸ਼ਿਪ ਨੂੰ ‘ਹਿੰਸਕ ਅਤੇ ਜ਼ਹਿਰੀਲੀ’ ਕਹਿੰਦੇ ਹੋਏ ਦੱਸਿਆ ਕਿ ਪਿਛਲੇ ਤਿੰਨ ਹਫ਼ਤਿਆਂ ਵਿੱਚ 32,000 ਪ੍ਰਦਰਸ਼ਨਕਾਰੀ ਮਾਰੇ ਗਏ।

ਖੇਤਰੀ ਸੁਰੱਖਿਆ:

ਉਨ੍ਹਾਂ ਨੇ ਕਿਹਾ ਕਿ ਈਰਾਨ ਦਾ ਪਰਮਾਣੂ ਪ੍ਰੋਗਰਾਮ ਸਿਰਫ਼ ਇਜ਼ਰਾਈਲ ਲਈ ਨਹੀਂ, ਸਗੋਂ ਸਾਊਦੀ ਅਰਬ, ਯੂਏਈ, ਕਤਰ ਅਤੇ ਓਮਾਨ ਵਰਗੇ ਗੁਆਂਢੀ ਦੇਸ਼ਾਂ ਲਈ ਵੀ ਵੱਡਾ ਖ਼ਤਰਾ ਹੈ।

ਸ਼ਾਂਤੀ ਦਾ ਦਾਅਵਾ:

ਆਪਣੇ ਆਪ ਨੂੰ ‘ਸ਼ਾਂਤੀ ਪਸੰਦ’ ਨੇਤਾ ਕਹਿੰਦੇ ਹੋਏ ਟਰੰਪ ਨੇ ਕਿਹਾ ਕਿ ਉਹ ਘੱਟ ਤੋਂ ਘੱਟ ਜੰਗ ਦੇ ਹੱਕ ਵਿੱਚ ਹਨ, ਪਰ ਈਰਾਨ ਨੂੰ ਪਰਮਾਣੂ ਸ਼ਕਤੀ ਬਣਨ ਤੋਂ ਰੋਕਣਾ ਜ਼ਰੂਰੀ ਹੈ।

ਸਿਆਸੀ ਰਣਨੀਤੀ

ਮਾਹਿਰਾਂ ਦਾ ਮੰਨਣਾ ਹੈ ਕਿ ਟਰੰਪ ਨੇ ‘ਪੂਰੇ ਮੱਧ ਪੂਰਬ ਦੀ ਤਬਾਹੀ’ ਦਾ ਜ਼ਿਕਰ ਕਰਕੇ ਸਾਊਦੀ ਅਰਬ ਅਤੇ ਹੋਰ ਖਾੜੀ ਦੇਸ਼ਾਂ ਨੂੰ ਈਰਾਨ ਵਿਰੁੱਧ ਲਾਮਬੰਦ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਿਛਲੇ ਸਾਲ ਇਜ਼ਰਾਈਲ-ਈਰਾਨ ਟਕਰਾਅ ਦੌਰਾਨ ਵੀ ਅਮਰੀਕਾ ਦਾ ਮੁੱਖ ਨਿਸ਼ਾਨਾ ਈਰਾਨ ਦੇ ਯੂਰੇਨੀਅਮ ਭੰਡਾਰ ਸੀ।ਮੱਧ ਪੂਰਬ ਵਿੱਚ ਵਧਦਾ ਤਣਾਅ ਅਤੇ ਈਰਾਨ ਦਾ ਪਰਮਾਣੂ ਪ੍ਰੋਗਰਾਮ ਭਵਿੱਖ ਵਿੱਚ ਖੇਤਰੀ ਰਾਜਨੀਤੀ ਨੂੰ ਹੋਰ ਗੁੰਝਲਦਾਰ ਬਣਾ ਸਕਦਾ ਹੈ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.