Last Updated: November 7, 2026

Dainik Savera Times Logo

ਬਾਲੀਵੁੱਡ ਤੋਂ ਹਾਲੀਵੁੱਡ ਤੱਕ ਦਿਸ਼ਾ ਪਟਾਨੀ ਦੀ ਉਡਾਣ, ਕੇਵਿਨ ਸਪੇਸੀ ਨਾਲ ਕੰਮ ਕਰਨ ਦਾ ਤਜਰਬਾ ਕੀਤਾ ਸਾਂਝਾ

13 July 2026 ਅੱਪਡੇਟ ਕੀਤਾ ਗਿਆ

ਬਾਲੀਵੁੱਡ ਤੋਂ ਹਾਲੀਵੁੱਡ ਤੱਕ ਦਿਸ਼ਾ ਪਟਾਨੀ ਦੀ ਉਡਾਣ, ਕੇਵਿਨ ਸਪੇਸੀ ਨਾਲ ਕੰਮ ਕਰਨ ਦਾ ਤਜਰਬਾ ਕੀਤਾ ਸਾਂਝਾ

ਨਵੀਂ ਦਿੱਲੀ: ਪ੍ਰਿਯੰਕਾ ਚੋਪੜਾ, ਦੀਪਿਕਾ ਪਾਦੂਕੋਣ ਅਤੇ ਤੱਬੂ ਵਰਗੀਆਂ ਭਾਰਤੀ ਅਦਾਕਾਰਾਵਾਂ ਤੋਂ ਬਾਅਦ ਹੁਣ ਦਿਸ਼ਾ ਪਟਾਨੀ ਵੀ ਹਾਲੀਵੁੱਡ ਵਿੱਚ ਆਪਣੀ ਪਛਾਣ ਬਣਾਉਣ ਲਈ ਤਿਆਰ ਹੈ। ਦਿਸ਼ਾ ਆਸਕਰ ਜੇਤੂ ਅਦਾਕਾਰ ਅਤੇ ਨਿਰਦੇਸ਼ਕ ਕੇਵਿਨ ਸਪੇਸੀ ਦੀ ਸੁਪਰਨੈਚੁਰਲ ਥ੍ਰਿਲਰ ਫਿਲਮ ‘ਹੂਲੀਗਾਰਡਜ਼ ਸਾਗਾ: ਦ ਪੋਰਟਲ ਆਫ਼ ਫੋਰਸ’ ਵਿੱਚ ਨਜ਼ਰ ਆਵੇਗੀ। ਇਸ ਪ੍ਰੋਜੈਕਟ ਰਾਹੀਂ ਉਹ ਅੰਤਰਰਾਸ਼ਟਰੀ ਸਿਨੇਮਾ ਵਿੱਚ ਆਪਣੀ ਜਗ੍ਹਾ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਫਿਲਮ ਵਿੱਚ ਦਿਸ਼ਾ ਦੇ ਨਾਲ ਡੌਲਫ਼ ਲੰਡਗ੍ਰੇਨ, ਟਾਇਰੇਸ ਗਿਬਸਨ, ਬ੍ਰਾਇਨਾ ਹਿਲਡੇਬ੍ਰਾਂਡ ਅਤੇ ਏਰਿਕ ਰੌਬਰਟਸ ਵਰਗੇ ਅੰਤਰਰਾਸ਼ਟਰੀ ਕਲਾਕਾਰ ਵੀ ਸ਼ਾਮਲ ਹਨ।

 

ਦਿਸ਼ਾ ਪਟਾਨੀ ਦਾ ਗੋਲਬਲ ਲਈ ਕੀਤੇ ਵਿਚਾਰ ਸਾਂਝੇ: 

ਇੱਕ ਇੰਟਰਵਿਊ ਦੌਰਾਨ ਦਿਸ਼ਾ ਪਟਾਨੀ ਨੇ ਹਾਲੀਵੁੱਡ ਵਿੱਚ ਕੰਮ ਕਰਨ ਦੀ ਪ੍ਰਕਿਰਿਆ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਸਿਰਫ਼ ਭਾਰਤ ਵਿੱਚ ਰਹਿ ਕੇ ਗਲੋਬਲ ਭੂਮਿਕਾਵਾਂ ਹਾਸਲ ਕਰਨ ਦੀ ਉਮੀਦ ਕਰਨਾ ਆਸਾਨ ਨਹੀਂ ਹੈ। ਅੰਤਰਰਾਸ਼ਟਰੀ ਆਡੀਸ਼ਨ, ਸਹੀ ਪ੍ਰਤਿਨਿਧਿਤਾ, ਵੀਜ਼ਾ ਪ੍ਰਕਿਰਿਆ ਅਤੇ ਹੋਰ ਲੌਜਿਸਟਿਕ ਚੀਜ਼ਾਂ ਨੂੰ ਸਮਝਣਾ ਵੀ ਇਸ ਸਫ਼ਰ ਦਾ ਹਿੱਸਾ ਹੈ।

ਦਿਸ਼ਾ ਨੇ ਦੱਸਿਆ ਕਿ ਪੱਛਮੀ ਫਿਲਮ ਉਦਯੋਗ ਵਿੱਚ ਆਡੀਸ਼ਨ ਪ੍ਰਕਿਰਿਆ ਕਾਫ਼ੀ ਵਿਵਸਥਿਤ ਹੁੰਦੀ ਹੈ। ਕਲਾਕਾਰ ਨੂੰ ਭੂਮਿਕਾ ਲਈ ਆਡੀਸ਼ਨ ਦੇਣਾ ਪੈਂਦਾ ਹੈ ਅਤੇ ਕਈ ਵਾਰ ਏਜੰਸੀ, ਕਿਸਮਤ ਅਤੇ ਸਹੀ ਸਮੇਂ ‘ਤੇ ਮਿਲੇ ਮੌਕੇ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ।

ਕੁਮਾਰ ਸਾਨੂ ਦੇ ਬੇਟੇ ਦੀ ਅਚਾਨਕ ਵਿਗੜੀ ਤਬੀਅਤ, ਕੋਵਿਡ-19 ਪਾਜ਼ੇਟਿਵ ਆਉਣ ਤੋਂ ਬਾਅਦ ਹਸਪਤਾਲ ‘ਚ ਦਾਖਲ

 

ਕੇਵਿਨ ਸਪੇਸੀ ਨਾਲ ਕੰਮ: 

ਕੇਵਿਨ ਸਪੇਸੀ ਨਾਲ ਕੰਮ ਕਰਨ ਬਾਰੇ ਗੱਲ ਕਰਦਿਆਂ ਦਿਸ਼ਾ ਨੇ ਉਨ੍ਹਾਂ ਦੀ ਨਿਰਦੇਸ਼ਨ ਸ਼ੈਲੀ ਦੀ ਤਾਰੀਫ਼ ਕੀਤੀ। ਉਨ੍ਹਾਂ ਕਿਹਾ ਕਿ ਕੇਵਿਨ ਇੱਕ ਅਦਾਕਾਰ ਹੋਣ ਕਰਕੇ ਕਲਾਕਾਰਾਂ ਦੀਆਂ ਭਾਵਨਾਵਾਂ ਅਤੇ ਜ਼ਰੂਰਤਾਂ ਨੂੰ ਚੰਗੀ ਤਰ੍ਹਾਂ ਸਮਝਦੇ ਹਨ।

ਦਿਸ਼ਾ ਨੇ ਦੱਸਿਆ ਕਿ ਸ਼ੂਟਿੰਗ ਦੌਰਾਨ ਕੇਵਿਨ ਕਲਾਕਾਰਾਂ ਨੂੰ ਆਪਣੇ ਕਿਰਦਾਰਾਂ ਨਾਲ ਪ੍ਰਯੋਗ ਕਰਨ ਦੀ ਆਜ਼ਾਦੀ ਦਿੰਦੇ ਸਨ। ਉਹ ਅਦਾਕਾਰਾਂ ਨੂੰ ਸਥਿਤੀਆਂ ਬਾਰੇ ਸੋਚਣ, ਆਪਣੀਆਂ ਭਾਵਨਾਵਾਂ ਨੂੰ ਸਮਝਣ ਅਤੇ ਦ੍ਰਿਸ਼ਾਂ ਨੂੰ ਆਪਣੇ ਅੰਦਾਜ਼ ਵਿੱਚ ਪੇਸ਼ ਕਰਨ ਲਈ ਉਤਸ਼ਾਹਿਤ ਕਰਦੇ ਸਨ।

ਕੌਣ ਹੈ ਸ਼ੇਖਰ ਚੌਧਰੀ? ਜੈਸਮੀਨ ਸੈਂਡਲਾਸ ਦੇ ਮੰਗੇਤਰ ਬਾਰੇ ਜਾਣੋ ਸਭ ਕੁਝ

 

ਉਨ੍ਹਾਂ ਕਿਹਾ ਕਿ ਹਰ ਸਵੇਰ ਕੇਵਿਨ ਟੀਮ ਨਾਲ ਬੈਠ ਕੇ ਦ੍ਰਿਸ਼ਾਂ ਬਾਰੇ ਚਰਚਾ ਕਰਦੇ ਸਨ, ਜੋ ਉਨ੍ਹਾਂ ਲਈ ਇੱਕ ਵਿਲੱਖਣ ਅਤੇ ਯਾਦਗਾਰ ਤਜਰਬਾ ਰਿਹਾ।

ਇਮਤਿਆਜ਼ ਅਲੀ ਦੀ ਬੇਟੀ ਇਡਾ ਅਲੀ ਨੇ ਕ੍ਰਿਸ਼ ਅਗਰਵਾਲ ਨਾਲ ਕੀਤੀ ਮੰਗਣੀ, ਨਾਰਵੇ ਵਿੱਚ ਮਿਲਿਆ ਸੀ ਸੁਪਨਿਆਂ ਵਰਗਾ ਪ੍ਰਪੋਜ਼ਲ

 

ਹਾਲੀਵੁੱਡ ਦਾ ਸਫ਼ਰ ਆਸਾਨ ਨਹੀਂ

ਆਪਣੇ ਹਾਲੀਵੁੱਡ ਡੈਬਿਊ ਬਾਰੇ ਦਿਸ਼ਾ ਨੇ ਕਿਹਾ ਕਿ ਵੱਖਰੇ ਦੇਸ਼ ਦੇ ਫਿਲਮ ਉਦਯੋਗ ਵਿੱਚ ਕਦਮ ਰੱਖਣ ਲਈ ਸਿਰਫ਼ ਪ੍ਰਤਿਭਾ ਹੀ ਨਹੀਂ, ਸਗੋਂ ਸਹੀ ਤਿਆਰੀ ਅਤੇ ਪ੍ਰਕਿਰਿਆ ਦੀ ਸਮਝ ਵੀ ਲੋੜੀਂਦੀ ਹੁੰਦੀ ਹੈ।

ਉਨ੍ਹਾਂ ਦੱਸਿਆ ਕਿ ਕਿਸੇ ਵੀ ਅੰਤਰਰਾਸ਼ਟਰੀ ਪ੍ਰੋਜੈਕਟ ਲਈ ਸਿਰਫ਼ ਆਨਲਾਈਨ ਆਡੀਸ਼ਨ ਦੇਣਾ ਕਾਫ਼ੀ ਨਹੀਂ ਹੁੰਦਾ। ਕਲਾਕਾਰ ਨੂੰ ਉੱਥੇ ਦੀ ਸੰਸਕ੍ਰਿਤੀ, ਕੰਮ ਕਰਨ ਦੇ ਤਰੀਕੇ ਅਤੇ ਮਾਹੌਲ ਨੂੰ ਸਮਝਣ ਲਈ ਉੱਥੇ ਸਮਾਂ ਬਿਤਾਉਣਾ ਪੈਂਦਾ ਹੈ।

ਦਿਸ਼ਾ ਦਾ ਮੰਨਣਾ ਹੈ ਕਿ ਹਰ ਦੇਸ਼ ਦੇ ਮਨੋਰੰਜਨ ਉਦਯੋਗ ਦਾ ਆਪਣਾ ਤਰੀਕਾ ਹੁੰਦਾ ਹੈ ਅਤੇ ਕਿਸੇ ਵੀ ਗਲੋਬਲ ਮੌਕੇ ਲਈ ਉਸ ਪ੍ਰਕਿਰਿਆ ਦਾ ਹਿੱਸਾ ਬਣਨਾ ਜ਼ਰੂਰੀ ਹੈ।

Kevin Spacey - Wikimedia Commons

Kevin Spacey ਇੱਕ ਅਮਰੀਕੀ ਅਦਾਕਾਰ ਹੈ, ਜਿਸਨੇ ਹਾਲੀਵੁੱਡ ਵਿੱਚ ਕਈ ਸ਼ਾਨਦਾਰ ਫਿਲਮਾਂ ਅਤੇ ਟੀਵੀ ਸ਼ੋਅਜ਼ ਵਿੱਚ ਕੰਮ ਕੀਤਾ ਹੈ। ਉਹ ਦੋ ਵਾਰ ਆਸਕਰ ਅਵਾਰਡ ਜਿੱਤ ਚੁੱਕਾ ਹੈ — The Usual Suspects (1995) ਲਈ Best Supporting Actor ਅਤੇ American Beauty (1999) ਲਈ Best Actor। ਉਸਨੇ Netflix ਦੀ ਮਸ਼ਹੂਰ ਸੀਰੀਜ਼ House of Cards ਵਿੱਚ Frank Underwood ਦਾ ਕਿਰਦਾਰ ਨਿਭਾਇਆ, ਜਿਸ ਲਈ ਉਸਨੂੰ Golden Globe ਅਤੇ Emmy ਨੋਮੀਨੇਸ਼ਨ ਮਿਲੇ।

ਹਾਲਾਂਕਿ, 2017 ਵਿੱਚ ਉਸਦੇ ਖ਼ਿਲਾਫ਼ ਕਈ sexual misconduct allegations ਆਏ, ਜਿਸ ਕਾਰਨ ਉਸਦੀ ਕਰੀਅਰ ਨੂੰ ਝਟਕਾ ਲੱਗਾ। ਪਰ 2022 ਵਿੱਚ ਨਿਊਯਾਰਕ ਵਿੱਚ ਇੱਕ ਕੇਸ ਵਿੱਚ ਉਹ liable ਨਹੀਂ ਪਾਇਆ ਗਿਆ ਅਤੇ 2023 ਵਿੱਚ ਲੰਡਨ ਵਿੱਚ sexual assault ਦੇ ਕੇਸ ਵਿੱਚ jury ਨੇ ਉਸਨੂੰ ਬਰੀ ਕਰ ਦਿੱਤਾ। ਇਸ ਤੋਂ ਬਾਅਦ ਉਹ ਹੌਲੀ-ਹੌਲੀ ਮੁੜ ਕੰਮ ਕਰਨਾ ਸ਼ੁਰੂ ਕਰ ਰਿਹਾ ਹੈ।

Disha Patani’s Hollywood Debut

Disha Patani’s Hollywood Debut

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.