P?c1=2&c2=40696273&cv=3.9

Dainik Savera Times Logo

ਆਸਟ੍ਰੇਲੀਆ ‘ਚ ਦਿਲਜੀਤ ਦੋਸਾਂਝ ਨੂੰ ਨਸਲਵਾਦੀ ਟਿੱਪਣੀਆਂ ਦਾ ਸਾਹਮਣਾ

3 months पहले

ਆਸਟ੍ਰੇਲੀਆ ‘ਚ ਦਿਲਜੀਤ ਦੋਸਾਂਝ ਨੂੰ ਨਸਲਵਾਦੀ ਟਿੱਪਣੀਆਂ ਦਾ ਸਾਹਮਣਾ

ਮੈਲਬੌਰਨ/ਚੰਡੀਗੜ੍ਹ: ਆਸਟ੍ਰੇਲੀਆ ਵਿੱਚ ਆਪਣੇ ਕੰਸਰਟ ਟੂਰ ਦੌਰਾਨ ਪੰਜਾਬੀ ਗਾਇਕ ਅਤੇ ਅਭਿਨੇਤਾ ਦਿਲਜੀਤ ਦੋਸਾਂਝ ਨੂੰ ਨਸਲਵਾਦੀ ਟਿੱਪਣੀਆਂ ਦਾ ਸਾਹਮਣਾ ਕਰਨਾ ਪਿਆ। ਇਸ ਮਾਮਲੇ ‘ਤੇ ਆਸਟ੍ਰੇਲੀਆ ਦੇ ਮੰਤਰੀ ਜੁਆਨ ਹਿੱਲ ਵੱਲੋਂ ਮੁਆਫ਼ੀ ਮੰਗੀ ਗਈ ਹੈ। ਦਿਲਜੀਤ ਦੋਸਾਂਝ ਆਪਣੇ ‘Aura Tour’ ਦੇ ਤਹਿਤ ਸਿਡਨੀ ਵਿਖੇ ਕੰਸਰਟ ਕਰਨ ਲਈ ਆਸਟ੍ਰੇਲੀਆ ਪਹੁੰਚੇ ਸਨ। ਉਨ੍ਹਾਂ ਨੇ ਇੱਕ ਬਿਹਾਈਂਡ-ਦ-ਸੀਨ ਵੀਡੀਓ ਰਾਹੀਂ ਦੱਸਿਆ ਕਿ ਉਨ੍ਹਾਂ ਨੂੰ ਇੱਕ ਪਾਪਾਰਾਜ਼ੀ ਪੋਸਟ ਦੇ ਕੁਮੈਂਟ ਸੈਕਸ਼ਨ ਵਿੱਚ “ਨਵਾਂ Uber ਡਰਾਈਵਰ ਆ ਗਿਆ” ਵਰਗੀਆਂ ਨਸਲਵਾਦੀ ਟਿੱਪਣੀਆਂ ਭੇਜੀਆਂ ਗਈਆਂ। ਇਹ ਟਿੱਪਣੀਆਂ ਕੁਝ ਸਥਾਨਕ ਲੋਕਾਂ ਵੱਲੋਂ ਆਨਲਾਈਨ ਕੀਤੀਆਂ ਗਈਆਂ ਸਨ।

ਮੋਟਰਸਾਈਕਲ ਚੋਰੀ ਤੋਂ ਬਾਅਦ ਅਗਵਾ ਤੇ ਬਲਾਤਕਾਰ, 19 ਸਾਲਾ ਵਿਦਿਆਰਥਣ ਨਾਲ

ਇਸ ਘਟਨਾ ਨੇ ਸੋਸ਼ਲ ਮੀਡੀਆ ‘ਤੇ ਚਰਚਾ ਛੇੜ ਦਿੱਤੀ। ਦਿਲਜੀਤ ਨੇ ਗੁੱਸਾ ਜਤਾਉਣ ਦੀ ਬਜਾਏ ਨਰਮ ਤੇ ਸੋਚਵਿਚਾਰ ਵਾਲਾ ਜਵਾਬ ਦਿੱਤਾ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਕੈਬ ਜਾਂ ਟਰੱਕ ਡਰਾਈਵਰ ਨਾਲ ਤੁਲਨਾ ਕੀਤੇ ਜਾਣ ‘ਤੇ ਕੋਈ ਇਤਰਾਜ਼ ਨਹੀਂ, ਕਿਉਂਕਿ ਜੇ ਟਰੱਕ ਡਰਾਈਵਰ ਨਾ ਹੋਣ ਤਾਂ ਘਰ ਰੋਟੀ ਨਹੀਂ ਪਹੁੰਚੇਗੀ। ਆਸਟ੍ਰੇਲੀਆਈ ਮੰਤਰੀ ਜੁਆਨ ਹਿੱਲ ਨੇ ਦਿਲਜੀਤ ਖਿਲਾਫ ਕੀਤੀਆਂ ਟਿੱਪਣੀਆਂ ਦੀ ਨਿੰਦਾ ਕਰਦਿਆਂ ਇਹਨਾਂ ਨੂੰ “ਮੂਰਖਾਂ ਦੇ ਇੱਕ ਛੋਟੇ ਗਰੁੱਪ ਦੀ ਬਕਵਾਸ” ਕਰਾਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਆਸਟ੍ਰੇਲੀਆ ਵਿੱਚ ਨਸਲਵਾਦ ਲਈ ਕੋਈ ਥਾਂ ਨਹੀਂ ਹੈ ਅਤੇ ਉਨ੍ਹਾਂ ਨੇ ਦਿਲਜੀਤ ਦੇ ਆਉਣ ‘ਤੇ ਖੁਸ਼ੀ ਜਤਾਈ।

ਕੁਲਗਾਮ ‘ਚ ਸੁਰੱਖਿਆ ਬਲਾਂ ਦੀ ਵੱਡੀ ਕਾਰਵਾਈ, ਅੱਤਵਾਦੀ ਟਿਕਾਣੇ ਕੀਤੇ ਤਬਾਹ

ਇਹ ਪਹਿਲਾ ਮੌਕਾ ਨਹੀਂ ਜਦੋਂ ਦਿਲਜੀਤ ਨੇ ਨਫ਼ਰਤ ਦਾ ਜਵਾਬ ਪਿਆਰ ਨਾਲ ਦਿੱਤਾ ਹੋਵੇ। ਉਨ੍ਹਾਂ ਦੀ ਪ੍ਰਤੀਕਿਰਿਆ ਨੇ ਨਸਲਵਾਦ ਦੇ ਵਿਰੁੱਧ ਇੱਕ ਮਜ਼ਬੂਤ ਸੰਦੇਸ਼ ਦਿੱਤਾ ਹੈ ਅਤੇ ਵਿਦੇਸ਼ਾਂ ਵਿੱਚ ਵਸਦੇ ਭਾਰਤੀ ਅਤੇ ਪੰਜਾਬੀ ਭਾਈਚਾਰੇ ਨੂੰ ਹੌਸਲਾ ਦਿੱਤਾ ਹੈ। ਇਸ ਘਟਨਾ ਨੇ ਸਿਰਫ਼ ਇੱਕ ਸੈਲੀਬ੍ਰਿਟੀ ਦੇ ਅਨੁਭਵ ਨੂੰ ਨਹੀਂ, ਸਗੋਂ ਵਿਦੇਸ਼ਾਂ ਵਿੱਚ ਵਧ ਰਹੀ ਨਸਲਵਾਦੀ ਸੋਚ ਅਤੇ ਉਸਦੇ ਵਿਰੁੱਧ ਆਵਾਜ਼ ਉਠਾਉਣ ਦੀ ਲੋੜ ਨੂੰ ਵੀ ਉਜਾਗਰ ਕੀਤਾ ਹੈ।

खबरें और भी हैं...

Copyright © 2026 Dainik Savera Times. All rights reserved.