ਨੈਸ਼ਨਲ ਨਿਊਜ਼ : ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਸੂਬੇ ਦੀ ਰਾਜਨੀਤੀ ਵਿੱਚ ਇੱਕ ਹੋਰ ਉਪਲਬਧੀ ਹਾਸਲ ਕੀਤੀ ਹੈ। ਉਹ ਮਹਾਰਾਸ਼ਟਰ ਦੇ ਸਭ ਤੋਂ ਲੰਬੇ ਸਮੇਂ ਤੱਕ ਮੁੱਖ ਮੰਤਰੀ ਰਹਿਣ ਵਾਲੇ ਨੇਤਾਵਾਂ ਦੀ ਸੂਚੀ ਵਿੱਚ ਤੀਜੇ ਸਥਾਨ ‘ਤੇ ਪਹੁੰਚ ਗਏ ਹਨ। 12 ਜੁਲਾਈ 2026 ਤੱਕ ਫੜਨਵੀਸ ਨੇ ਮੁੱਖ ਮੰਤਰੀ ਦੇ ਅਹੁਦੇ ‘ਤੇ ਕੁੱਲ 2,430 ਦਿਨ ਪੂਰੇ ਕਰ ਲਏ ਹਨ।
ਇਸ ਦੌਰਾਨ ਉਨ੍ਹਾਂ ਨੇ ਰਾਸ਼ਟਰਵਾਦੀ ਕਾਂਗਰਸ ਪਾਰਟੀ (NCP) ਦੇ ਸੀਨੀਅਰ ਨੇਤਾ ਸ਼ਰਦ ਪਵਾਰ ਦਾ ਰਿਕਾਰਡ ਪਿੱਛੇ ਛੱਡ ਦਿੱਤਾ, ਜਿਨ੍ਹਾਂ ਨੇ 2,412 ਦਿਨ ਮਹਾਰਾਸ਼ਟਰ ਦੀ ਅਗਵਾਈ ਕੀਤੀ ਸੀ। ਹੁਣ ਉਨ੍ਹਾਂ ਤੋਂ ਅੱਗੇ ਸਿਰਫ਼ ਵਸੰਤਰਾਵ ਨਾਇਕ ਅਤੇ ਵਿਲਾਸਰਾਵ ਦੇਸ਼ਮੁਖ ਹਨ। ਵਸੰਤਰਾਵ ਨਾਇਕ 4,096 ਦਿਨਾਂ ਨਾਲ ਪਹਿਲੇ ਅਤੇ ਵਿਲਾਸਰਾਵ ਦੇਸ਼ਮੁਖ 2,686 ਦਿਨਾਂ ਨਾਲ ਦੂਜੇ ਸਥਾਨ ‘ਤੇ ਹਨ।
BIG NEWS: WhatsApp ਯੂਜ਼ਰਨੇਮ ਫੀਚਰ ‘ਤੇ ਸਰਕਾਰ ਦੀ ਰੋਕ, Meta ਸਮੇਤ 3 ਪਲੇਟਫਾਰਮਾਂ ਤੋਂ ਮੰਗਿਆ ਜਵਾਬ
ਫੜਨਵੀਸ ਨੇ 2014 ਤੋਂ 2019 ਤੱਕ ਆਪਣੇ ਪਹਿਲੇ ਕਾਰਜਕਾਲ ਦੌਰਾਨ ਪੰਜ ਸਾਲ ਦਾ ਪੂਰਾ ਕਾਰਜਕਾਲ ਪੂਰਾ ਕੀਤਾ ਸੀ। ਇਸ ਨਾਲ ਉਹ ਵਸੰਤਰਾਵ ਨਾਇਕ ਤੋਂ ਬਾਅਦ ਇਹ ਉਪਲਬਧੀ ਹਾਸਲ ਕਰਨ ਵਾਲੇ ਪਹਿਲੇ ਮੁੱਖ ਮੰਤਰੀ ਬਣੇ। ਸਾਲ 2019 ਵਿੱਚ ਉਨ੍ਹਾਂ ਦਾ ਦੂਜਾ ਕਾਰਜਕਾਲ ਸਿਰਫ਼ 80 ਘੰਟਿਆਂ ਤੱਕ ਚੱਲਿਆ, ਜੋ ਮਹਾਰਾਸ਼ਟਰ ਦੇ ਇਤਿਹਾਸ ਵਿੱਚ ਸਭ ਤੋਂ ਛੋਟਾ ਮੁੱਖ ਮੰਤਰੀ ਕਾਰਜਕਾਲ ਰਿਹਾ।ਦਸੰਬਰ 2024 ਵਿੱਚ ਫੜਨਵੀਸ ਤੀਜੀ ਵਾਰ ਮਹਾਰਾਸ਼ਟਰ ਦੇ ਮੁੱਖ ਮੰਤਰੀ ਬਣੇ ਅਤੇ ਆਪਣੀ ਲੰਬੀ ਰਾਜਨੀਤਿਕ ਯਾਤਰਾ ਵਿੱਚ ਇੱਕ ਨਵਾਂ ਰਿਕਾਰਡ ਜੋੜਿਆ।
ਅਮਰਨਾਥ ਯਾਤਰਾ ਦੌਰਾਨ ਵੱਡਾ ਹਾਦਸਾ, ਦੋ ਬੱਸਾਂ ਦੀ ਟੱਕਰ ਨਾਲ 18 ਸ਼ਰਧਾਲੂ ਜ਼ਖਮੀ