ਭਾਰਤ-ਪਾਕਿ ਵੰਡ ਤੋਂ ਪਹਿਲਾਂ ਬਣੇ ਸਰਹੱਦੀ ਖੇਤਰ ਦੇ ਡੇਰਾ ਬਾਬਾ ਨਾਨਕ ਵਿੱਚ ਸਥਿਤ ਰੇਲਵੇ ਸਟੇਸ਼ਨ ਨੂੰ ਕੇਂਦਰ ਸਰਕਾਰ ਵੱਲੋਂ ਤੋੜੇ ਜਾਣ ਦੀਆਂ ਤਿਆਰੀਆਂ ਹਨ। ਇਸ ਇਤਿਹਾਸਕ ਸਟੇਸ਼ਨ ਨੂੰ ਬਚਾਉਣ ਅਤੇ ਵਿਰਾਸਤੀ ਇਮਾਰਤ ਐਲਾਨ ਕਰਨ ਲਈ ਗੁਰਦਾਸਪੁਰ ਤੋਂ ਕਾਂਗਰਸੀ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਨੇ ਕੇਂਦਰੀ ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਪੱਤਰ ਲਿਖਿਆ।
ਮੈਂਬਰ ਪਾਰਲੀਮੈਂਟ ਰੰਧਾਵਾ ਨੇ ਪੱਤਰ ਦੀ ਕਾਪੀ ਆਪਣੇ ਸੋਸ਼ਲ ਮੀਡੀਆ ‘ਤੇ ਵੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਜ਼ਿਕਰ ਕੀਤਾ ਹੈ ਕਿ ਡੇਰਾ ਬਾਬਾ ਨਾਨਕ ਰੇਲਵੇ ਸਟੇਸ਼ਨ, ਜੋ ਕਿ 1927 ਵਿੱਚ ਬਣਿਆ ਸੀ, ਪੰਜਾਬ ਦਾ ਇਕੱਲਾ ਬਚਿਆ ਹੋਇਆ ਬਸਤੀਵਾਦੀ-ਦੌਰ ਦਾ ਰੇਲਵੇ ਸਟੇਸ਼ਨ ਹੈ। ਆਜ਼ਾਦੀ ਤੋਂ ਪਹਿਲਾਂ ਇਹ ਅੰਮ੍ਰਿਤਸਰ-ਸਿਆਲਕੋਟ-ਲਾਹੌਰ ਰੇਲ ਲਾਈਨ ਦਾ ਅਹਿਮ ਹਿੱਸਾ ਸੀ।
READ ALSO : NEW YEAR 2026 ਤੋਂ CNG ਅਤੇ PNG ਦੀਆਂ ਕੀਮਤਾਂ ਵਿੱਚ ਆ ਸਕਦੀ ਹੈ ₹2-₹3 ਪ੍ਰਤੀ ਯੂਨਿਟ ਦੀ ਕਮੀ
ਸੁਖਜਿੰਦਰ ਰੰਧਾਵਾ ਨੇ ਦੱਸਿਆ ਕਿ ਇਹ ਸਟੇਸ਼ਨ ਇਤਿਹਾਸਕ ਕਰਤਾਰਪੁਰ ਕੌਰੀਡੋਰ ਦੇ ਨੇੜੇ ਸਥਿਤ ਹੈ ਅਤੇ ਵਿਰਾਸਤ ਨਾਲ ਪਿਆਰ ਕਰਨ ਵਾਲੇ ਲੋਕਾਂ, ਇਤਿਹਾਸਕਾਰਾਂ ਅਤੇ ਸੱਭਿਆਚਾਰਕ ਸੰਸਥਾਵਾਂ ਦੀਆਂ ਅਪੀਲਾਂ ਦੇ ਬਾਵਜੂਦ ਇਸਨੂੰ ਤੋੜਨ ਦੀਆਂ ਤਿਆਰੀਆਂ ਜਾਰੀ ਹਨ।
ਉਨ੍ਹਾਂ ਕੇਂਦਰੀ ਮੰਤਰੀ ਤੋਂ ਲਿਖਤੀ ਮੰਗ ਕੀਤੀ ਹੈ ਕਿ ਡੇਰਾ ਬਾਬਾ ਨਾਨਕ ਰੇਲਵੇ ਸਟੇਸ਼ਨ ਨੂੰ ਤੋੜਨ ਦੀ ਤਿਆਰੀ ਤੁਰੰਤ ਰੋਕੀ ਜਾਵੇ। ਸਟੇਸ਼ਨ ਦੀ ਸੰਭਾਲ ਲਈ ਰੇਲਵੇ ਮੰਤਰਾਲਾ ਏਐੱਸਆਈ ਅਤੇ ਵਿਰਾਸਤ ਮਾਹਿਰਾਂ ਨਾਲ ਮਿਲ ਕੇ ਫੈਸਲੇ ਦੀ ਸਮੀਖਿਆ ਕੀਤੀ ਜਾਵੇ। ਇਸ ਸਟੇਸ਼ਨ ਨੂੰ ਸੁਰੱਖਿਅਤ ਰੱਖਣ ਅਤੇ ਨਵੇਂ ਤਰੀਕੇ ਨਾਲ ਅਪਗ੍ਰੇਡ ਕਰਨ ਦੀ ਯੋਜਨਾ ਬਣਾਈ ਜਾਵੇ।
ਰੰਧਾਵਾ ਨੇ ਸਥਾਨਕ ਵਾਸੀਆਂ, ਇਤਿਹਾਸਕਾਰਾਂ ਅਤੇ ਸੱਭਿਆਚਾਰਕ ਸੰਸਥਾਵਾਂ ਨਾਲ ਸਲਾਹ-ਮਸ਼ਵਰਾ ਕਰਨ ਦੀ ਵੀ ਮੰਗ ਕੀਤੀ ਹੈ, ਨਹੀਂ ਤਾਂ ਪੰਜਾਬ ਦੀ 100 ਸਾਲ ਪੁਰਾਣੀ ਵਿਰਾਸਤ ਸਦਾ ਲਈ ਖਤਮ ਹੋ ਸਕਦੀ ਹੈ ਅਤੇ ਆਜ਼ਾਦੀ ਅਤੇ ਵੰਡ ਤੋਂ ਪਹਿਲਾਂ ਦੇ ਇਤਿਹਾਸਕ ਸਬੂਤ ਨਸ਼ਟ ਹੋ ਜਾਣਗੇ।
Ethiopia ਤੋਂ ਬਾਅਦ Oman ਪਹੁੰਚੇ PM ਮੋਦੀ, ਏਅਰਪੋਰਟ ‘ਤੇ ਹੋਇਆ ਨਿੱਘਾ ਸਵਾਗਤ
