Last Updated: October 4, 2026

Dainik Savera Times Logo

BIG NEWS: ਡੈਨਮਾਰਕ ਰੇਲ ਹਾਦਸਾ: ਦੋ ਟ੍ਰੇਨਾਂ ਦੀ ਆਹਮੋ-ਸਾਹਮਣੇ ਟੱਕਰ, 5 ਗੰਭੀਰ ਜ਼ਖਮੀ

5 months ਪਹਿਲਾ

BIG NEWS: ਡੈਨਮਾਰਕ ਰੇਲ ਹਾਦਸਾ: ਦੋ ਟ੍ਰੇਨਾਂ ਦੀ ਆਹਮੋ-ਸਾਹਮਣੇ ਟੱਕਰ, 5 ਗੰਭੀਰ ਜ਼ਖਮੀ

ਡੈਨਮਾਰਕ ਵਿੱਚ ਵੀਰਵਾਰ, 23 ਅਪ੍ਰੈਲ ਦੀ ਸਵੇਰ ਇੱਕ ਭਿਆਨਕ ਰੇਲ ਹਾਦਸਾ ਵਾਪਰਿਆ, ਜਦੋਂ ਦੋ ਯਾਤਰੀ ਟ੍ਰੇਨਾਂ ਆਹਮੋ-ਸਾਹਮਣੇ ਟਕਰਾ ਗਈਆਂ। ਇਹ ਘਟਨਾ ਰਾਜਧਾਨੀ ਕੋਪਨਹੇਗਨ ਤੋਂ ਲਗਭਗ 40 ਕਿਲੋਮੀਟਰ ਉੱਤਰ ਵਿੱਚ ਸਥਿਤ ਹਿਲੇਰੋਡ (Hillerød) ਨੇੜੇ ਸਵੇਰੇ ਕਰੀਬ 6:30 ਵਜੇ ਵਾਪਰੀ।

ਰਿਪੋਰਟਾਂ ਅਨੁਸਾਰ,5 ਲੋਕ ਗੰਭੀਰ ਜ਼ਖਮੀ ,ਲਗਭਗ 12 ਲੋਕ ਹਲਕੇ ਜ਼ਖਮੀ ,ਦੋਵੇਂ ਟ੍ਰੇਨਾਂ ਵਿੱਚ ਕੁੱਲ 38 ਯਾਤਰੀ ਸਵਾਰ ਸਨ ।ਕੁਝ ਜ਼ਖਮੀਆਂ ਨੂੰ ਹੈਲੀਕਾਪਟਰ ਰਾਹੀਂ ਹਸਪਤਾਲ ਪਹੁੰਚਾਇਆ ਗਿਆ ।ਸ਼ੁਰੂ ਵਿੱਚ 4 ਗੰਭੀਰ ਜ਼ਖਮੀ ਦੱਸੇ ਗਏ ਸਨ, ਪਰ ਬਾਅਦ ਵਿੱਚ ਇਹ ਗਿਣਤੀ ਵਧਾ ਕੇ 5 ਹੋ ਗਈ।

ਮੌਕੇ ਦੀਆਂ ਤਸਵੀਰਾਂ ਨੇ ਦਿਖਾਇਆ ਭਿਆਨਕ ਮੰਜ਼ਰ ,ਹਾਦਸੇ ਤੋਂ ਬਾਅਦ ਸਾਹਮਣੇ ਆਈਆਂ ਤਸਵੀਰਾਂ ਵਿੱਚ ਦੋਵੇਂ ਟ੍ਰੇਨਾਂ ਦੇ ਅੱਗਲੇ ਹਿੱਸੇ ਬੁਰੀ ਤਰ੍ਹਾਂ ਤਬਾਹ ,ਡੱਬੇ ਕਾਫ਼ੀ ਨੁਕਸਾਨੀ ,ਪਰ ਟ੍ਰੇਨਾਂ ਪਟੜੀ ‘ਤੇ ਹੀ ਖੜ੍ਹੀਆਂ ਰਹੀਆਂ।

ਹਾਦਸਾ ਕਿਵੇਂ ਹੋਇਆ?

ਪੁਲਿਸ ਅਤੇ ਜਾਂਚ ਏਜੰਸੀਆਂ ਅਨੁਸਾਰ ਹਾਦਸਾ ਇੱਕ ਲੇਵਲ ਕ੍ਰਾਸਿੰਗ (ਰੇਲਵੇ ਫਾਟਕ) ਨੇੜੇ ਵਾਪਰਿਆ ।ਹਾਲੇ ਤੱਕ ਕਾਰਨ ਸਪਸ਼ਟ ਨਹੀਂ ਹੋ ਸਕਿਆ।ਜਾਂਚ ਜਾਰੀ ਹੈ ਕਿ ਇਹ ਤਕਨੀਕੀ ਖਰਾਬੀ ਸੀ ਜਾਂ ਮਨੁੱਖੀ ਗਲਤੀ ਇਨ੍ਹਾਂ ਸਭ ਸਵਾਲਾ ਦੇ ਜਵਾਬ ਲੱਭ ਰਹੀ ਹੈ ਪੁਲਿਸ।

ਸਥਾਨਕ ਪ੍ਰਸ਼ਾਸਨ ਦਾ ਬਿਆਨ

ਨੇੜਲੇ ਸ਼ਹਿਰ ਗ੍ਰਿਬਸਕੋਵ ਦੀ ਮੇਅਰ ਟ੍ਰਾਈਨ ਏਗੇਤਵੇਦ ਨੇ ਕਿਹਾ ਕਿ ਇਹ ਰੇਲ ਲਾਈਨ ਰੋਜ਼ਾਨਾ ਯਾਤਰੀਆਂ, ਕਰਮਚਾਰੀਆਂ ਅਤੇ ਸਕੂਲੀ ਬੱਚਿਆਂ ਵੱਲੋਂ ਵਰਤੀ ਜਾਂਦੀ ਹੈ । ਕੁਝ ਜ਼ਖਮੀਆਂ ਨੂੰ ਤੁਰੰਤ ਐਮਰਜੈਂਸੀ ਸੇਵਾਵਾਂ ਰਾਹੀਂ ਹਸਪਤਾਲ ਲਿਜਾਇਆ ਗਿਆ।

ਡੈਨਮਾਰਕ ਦੀਆਂ ਰੇਲ ਅਥਾਰਟੀਆਂ ਹੁਣ ਇਹ ਪਤਾ ਲਗਾ ਰਹੀਆਂ ਹਨ ਕਿਸਿਗਨਲਿੰਗ ਸਿਸਟਮ ਵਿੱਚ ਕੋਈ ਗਲਤੀ ਸੀ ਜਾਂ ਨਹੀਂ ਡਰਾਈਵਰ ਦੀ ਕੋਈ ਲਾਪਰਵਾਹੀ ਸੀ ਜਾਂ ਨਹੀਂ ਅਤੇ ਹਾਦਸੇ ਤੋਂ ਪਹਿਲਾਂ ਟ੍ਰੇਨਾਂ ਦੀ ਗਤੀ ਕੀ ਸੀ।

ਇਹ ਹਾਦਸਾ ਡੈਨਮਾਰਕ ਦੀ ਸੁਰੱਖਿਅਤ ਮੰਨੀ ਜਾਣ ਵਾਲੀ ਰੇਲ ਪ੍ਰਣਾਲੀ ਲਈ ਇੱਕ ਗੰਭੀਰ ਚੇਤਾਵਨੀ ਹੈ। ਫਿਲਹਾਲ ਰਾਹਤ ਅਤੇ ਬਚਾਵ ਕਾਰਜ ਪੂਰੇ ਹੋ ਚੁੱਕੇ ਹਨ ਅਤੇ ਅਸਲ ਕਾਰਨ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.