Dainik Savera Times Logo

ਨਿਊਯਾਰਕ ਦਾ ਇਤਿਹਾਸਕ ਮੋੜ: ਭਾਰਤੀ ਮੂਲ ਦੇ ਜ਼ੋਹਰਾਨ ਮਮਦਾਨੀ ਬਣੇ ਪਹਿਲੇ ਮੁਸਲਿਮ ਮੇਅਰ

2 months पहले

ਨਿਊਯਾਰਕ ਦਾ ਇਤਿਹਾਸਕ ਮੋੜ: ਭਾਰਤੀ ਮੂਲ ਦੇ ਜ਼ੋਹਰਾਨ ਮਮਦਾਨੀ ਬਣੇ ਪਹਿਲੇ ਮੁਸਲਿਮ ਮੇਅਰ

ਨਿਊਯਾਰਕ ਸ਼ਹਿਰ ਦੀ ਮਿਆਰੀ ਚੋਣ ਵਿੱਚ ਡੈਮੋਕ੍ਰੈਟ ਜ਼ੋਹਰਾਨ ਮਮਦਾਨੀ ਨੇ ਵੱਡੀ ਜਿੱਤ ਹਾਸਿਲ ਕੀਤੀ ਹੈ। ਇਸ ਜਿੱਤ ਨਾਲ ਮਮਦਾਨੀ ਨਿਊਯਾਰਕ ਦੇ ਪਹਿਲੇ ਭਾਰਤੀ-ਅਮਰੀਕੀ ਮੁਸਲਿਮ ਮੇਅਰ ਬਣੇ ਅਤੇ ਇਸ ਸਦੀ ਦੇ ਸਭ ਤੋਂ ਘੱਟ ਉਮਰ ਦੇ ਮੇਅਰ ਦਾ ਰਿਕਾਰਡ ਆਪਣੇ ਨਾਮ ਕੀਤਾ।

34 ਸਾਲਾ ਮਮਦਾਨੀ ਨੇ ਸਾਬਕਾ ਗਵਰਨਰ ਐਂਡਰਿਊ ਕੁਓਮੋ ਨੂੰ ਹਰਾਇਆ, ਜੋ ਇਸ ਚੋਣ ਵਿੱਚ ਆਜ਼ਾਦ ਉਮੀਦਵਾਰ ਵਜੋਂ ਖੜੇ ਸਨ। ਉਹ 1 ਜਨਵਰੀ ਨੂੰ ਆਪਣੇ ਅਹੁਦੇ ਦੀ ਸ਼ੁਰੂਆਤ ਕਰਨਗੇ। ਇਸ ਚੋਣ ਵਿੱਚ ਪਿਛਲੇ 50 ਸਾਲਾਂ ਵਿੱਚ ਸਭ ਤੋਂ ਵੱਧ ਵੋਟਿੰਗ ਦਰ ਦਰਜ ਕੀਤੀ ਗਈ, ਜਿਸ ਵਿੱਚ 20 ਲੱਖ ਤੋਂ ਵੱਧ ਨਿਊਯਾਰਕ ਵਾਸੀਆਂ ਨੇ ਹਿੱਸਾ ਲਿਆ।

READ ALSO : Breaking : ਸ਼ਰਾਬ ਪੀ ਅੰਮ੍ਰਿਤਧਾਰੀ ਬੰਦਾ ਪਹੁੰਚਿਆ ਸ੍ਰੀ ਦਰਬਾਰ ਸਾਹਿਬ, ਸੇਵਾਦਾਰਾਂ ਨੇ ਕੀਤਾ ਕਾਬੂ, ਦੇਖੋ ਮੌਕੇ ਦੀ ਵੀਡੀਓ

ਮਮਦਾਨੀ ਦਾ ਜਨਮ ਯੂਗਾਂਡਾ ਵਿੱਚ ਹੋਇਆ ਸੀ। ਉਹ ਸੱਤ ਸਾਲ ਦੀ ਉਮਰ ਵਿੱਚ ਨਿਊਯਾਰਕ ਸਿਟੀ ਆਏ ਅਤੇ 2018 ਵਿੱਚ ਅਮਰੀਕੀ ਨਾਗਰਿਕ ਬਣੇ। ਉਨ੍ਹਾਂ ਦੇ ਪਿਤਾ, ਮਹਿਮੂਦ ਮਮਦਾਨੀ, ਇੱਕ ਪ੍ਰਸਿੱਧ ਯੂਗਾਂਡਾ ਲੇਖਕ ਅਤੇ ਭਾਰਤੀ ਮੂਲ ਦੇ ਮਾਰਕਸਵਾਦੀ ਵਿਦਵਾਨ ਹਨ, ਅਤੇ ਮਾਂ, ਮੀਰਾ ਨਾਇਰ, ਇੱਕ ਪ੍ਰਸਿੱਧ ਭਾਰਤੀ-ਅਮਰੀਕੀ ਫਿਲਮ ਨਿਰਮਾਤਾ ਹਨ।

ਮਮਦਾਨੀ ਨੇ ਚੋਣ ਮੁਹਿੰਮ ਦੌਰਾਨ ਹੌਲੀਆਂ-ਹੌਲੀਆਂ ਆਪਣੇ ਵਾਅਦੇ ਕੀਤੇ ਸਨ

ਘਰਾਂ ਦੇ ਕਿਰਾਏ ‘ਤੇ ਕਾਬੂ, ਮੁਫ਼ਤ ਬੱਸ ਅਤੇ 6 ਹਫ਼ਤੇ ਤੋਂ 5 ਸਾਲ ਦੀ ਉਮਰ ਦੇ ਬੱਚਿਆਂ ਲਈ ਮੁਫ਼ਤ ਡੇਅਕੇਅਰ, ਮੁਫ਼ਤ ਸਸਤਾ ਭੋਜਨ ਪ੍ਰਦਾਨ ਕਰਨਾ ,ਡੇਅਕੇਅਰ ਪ੍ਰੋਜੈਕਟ ਨਾਲ ਨਵਾਂ ਅਧਿਆਇ ਸ਼ੁਰੂ ਕਰਨਗੇ।

ਇਹ ਜਿੱਤ ਡੈਮੋਕ੍ਰੈਟਿਕ ਪਾਰਟੀ ਲਈ ਇੱਕ ਪ੍ਰੇਰਣਾ ਸਾਬਿਤ ਹੋਵੇਗੀ। ਇਸ ਦੌਰਾਨ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮਮਦਾਨੀ ਨੂੰ ਮੇਅਰ ਬਣਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਸੀ, ਪਰ ਮਮਦਾਨੀ ਨੇ ਇਸ ਮੁਕਾਬਲੇ ਨੂੰ ਜਿੱਤ ਕੇ ਆਪਣੀ ਸਥਿਤੀ ਮਜ਼ਬੂਤ ਕੀਤੀ ਹੈ। ਮਮਦਾਨੀ ਇਸ ਚੋਣ ਨਾਲ ਨਿਊਯਾਰਕ ਸਿਟੀ ਦੇ ਪਹਿਲੇ ਡੈਮੋਕ੍ਰੈਟਿਕ ਸੋਸ਼ਲਿਸਟ, ਪਹਿਲੇ ਮੁਸਲਿਮ, ਦੱਖਣੀ ਏਸ਼ੀਆਈ ਮੂਲ ਦੇ ਵਿਅਕਤੀ ਅਤੇ ਅਫਰੀਕੀ-ਜਨਮੇ ਮੇਅਰ ਵਜੋਂ ਇਤਿਹਾਸ ਰਚ ਰਹੇ ਹਨ।

VD : Pakistan Yatra : ਜੱਥਾ ਜਲਦੀ ਗੁਰਧਾਮ ਦਰਸ਼ਨ ਲਈ ਰਵਾਨਾ

खबरें और भी हैं...

Copyright © 2025 Dainik Savera Times. All rights reserved.