Last Updated: November 7, 2026

Dainik Savera Times Logo

Delhi Karol Bagh shooting: ਤੜਕਸਾਰ ਤਾਂਬੜਤੌੜ ਫਾਇਰਿੰਗ ਨਾਲ ਇਲਾਕੇ ‘ਚ ਦਹਿਸ਼ਤ ਦਾ ਮਾਹੌਲ

24 April 2026 ਅੱਪਡੇਟ ਕੀਤਾ ਗਿਆ

Delhi Karol Bagh shooting: ਤੜਕਸਾਰ ਤਾਂਬੜਤੌੜ ਫਾਇਰਿੰਗ ਨਾਲ ਇਲਾਕੇ ‘ਚ ਦਹਿਸ਼ਤ ਦਾ ਮਾਹੌਲ

ਨੈਸ਼ਨਲ ਨਿਊਜ਼ : ਦਿੱਲੀ ਦੇ ਪੌਸ਼ ਇਲਾਕੇ ਕਰੋਲ ਬਾਗ ਵਿੱਚ ਅੱਜ ਤੜਕੇ ਉਸ ਵੇਲੇ ਦਹਿਸ਼ਤ ਫੈਲ ਗਈ ਜਦੋਂ ਅਣਪਛਾਤੇ ਹਮਲਾਵਰਾਂ ਨੇ ਇੱਕ ਵਿਅਕਤੀ ‘ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ। ਇਸ ਘਟਨਾ ਨੇ ਸਾਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ ਅਤੇ ਸਵੇਰੇ-ਸਵੇਰੇ ਹੜਕੰਪ ਮਚ ਗਿਆ।

ਘਾਇਲ ਵਿਅਕਤੀ ਹਸਪਤਾਲ ਵਿੱਚ ਦਾਖ਼ਲ

ਜਾਣਕਾਰੀ ਮੁਤਾਬਕ ਆਨੰਦ ਪਹਾੜ ਦੇ ਰਹਿਣ ਵਾਲੇ ਰੋਹਿਤ ਨੂੰ ਗੋਲੀ ਲੱਗੀ ਹੈ, ਜਿਸ ਤੋਂ ਬਾਅਦ ਉਸਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ।ਉਸ ਦਾ ਇਲਾਜ ਲੇਡੀ ਹਾਰਡਿੰਗ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਚੱਲ ਰਿਹਾ ਹੈ, ਜਿੱਥੇ ਡਾਕਟਰਾਂ ਦੀ ਟੀਮ ਉਸ ਦੀ ਹਾਲਤ ‘ਤੇ ਨਿਗਰਾਨੀ ਕਰ ਰਹੀ ਹੈ।

ਪੁਲਿਸ ਦੀ ਕਾਰਵਾਈ ਤੇ ਜਾਂਚ ਸ਼ੁਰੂ

ਪੁਲਿਸ ਨੂੰ ਘਟਨਾ ਦੀ ਸੂਚਨਾ ਸਵੇਰੇ ਲਗਭਗ 3:55 ਵਜੇ ਮਿਲੀ। ਇਸ ਤੋਂ ਬਾਅਦ ਟੀਮਾਂ ਤੁਰੰਤ ਮੌਕੇ ‘ਤੇ ਪਹੁੰਚ ਗਈਆਂ।ਫੋਰੈਂਸਿਕ ਟੀਮ ਨੇ ਮੌਕੇ ਤੋਂ 2 ਖੋਖੇ ਅਤੇ 1 ਕਾਰਤੂਸ ਬਰਾਮਦ ਕੀਤੇ । ਮਾਮਲਾ ਕਤਲ ਦੀ ਕੋਸ਼ਿਸ਼ (Attempt to Murder) ਦੇ ਤਹਿਤ ਦਰਜ ਕੀਤਾ ਗਿਆ ।ਹਮਲਾਵਰਾਂ ਦੀ ਪਛਾਣ ਲਈ ਜਾਂਚ ਜਾਰੀ ।

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਘਾਇਲ ਵਿਅਕਤੀ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਹਮਲੇ ਦੇ ਕਾਰਨ ਅਤੇ ਸ਼ੱਕੀਆਂ ਬਾਰੇ ਜਾਣਕਾਰੀ ਮਿਲ ਸਕੇ। ਹਾਲਾਂਕਿ ਹਮਲੇ ਦੇ ਪਿੱਛੇ ਦੀ ਅਸਲ ਵਜ੍ਹਾ ਅਜੇ ਸਪਸ਼ਟ ਨਹੀਂ ਹੋਈ।

ਇਲਾਕੇ ‘ਚ ਤਣਾਅ ਦਾ ਮਾਹੌਲ

ਇਸ ਘਟਨਾ ਤੋਂ ਬਾਅਦ ਕਰੋਲ ਬਾਗ ਇਲਾਕੇ ਵਿੱਚ ਡਰ ਅਤੇ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। ਲੋਕਾਂ ਵਿੱਚ ਸੁਰੱਖਿਆ ਨੂੰ ਲੈ ਕੇ ਚਿੰਤਾ ਵਧ ਗਈ ਹੈ ਅਤੇ ਪੁਲਿਸ ਪੈਟਰੋਲਿੰਗ ਵਧਾ ਦਿੱਤੀ ਗਈ ਹੈ।

ਕਰੋਲ ਬਾਗ ਗੋਲੀਬਾਰੀ ਦੀ ਇਹ ਘਟਨਾ ਰਾਜਧਾਨੀ ਦੀ ਸੁਰੱਖਿਆ ਪ੍ਰਣਾਲੀ ‘ਤੇ ਸਵਾਲ ਖੜੇ ਕਰ ਰਹੀ ਹੈ। ਪੁਲਿਸ ਹਮਲਾਵਰਾਂ ਦੀ ਭਾਲ ਵਿੱਚ ਲੱਗੀ ਹੋਈ ਹੈ ਅਤੇ ਮਾਮਲੇ ਦੀ ਗੰਭੀਰ ਜਾਂਚ ਜਾਰੀ ਹੈ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.