Last Updated: November 22, 2026

Dainik Savera Times Logo

ਦਿੱਲੀ ‘ਚ ਹਿੰਸਾ ਦੀ ਹੱਦ ਪਾਰ: ਡਿਲੀਵਰੀ ਕਰਮਚਾਰੀ ਦੀ ਚਾਕੂ ਮਾਰ ਕੇ ਹੱਤਿਆ, 3 ਨਾਬਾਲਿਗ ਗ੍ਰਿਫ਼ਤਾਰ

3 February 2026 ਅੱਪਡੇਟ ਕੀਤਾ ਗਿਆ

ਦਿੱਲੀ ‘ਚ ਹਿੰਸਾ ਦੀ ਹੱਦ ਪਾਰ: ਡਿਲੀਵਰੀ ਕਰਮਚਾਰੀ ਦੀ ਚਾਕੂ ਮਾਰ ਕੇ ਹੱਤਿਆ, 3 ਨਾਬਾਲਿਗ ਗ੍ਰਿਫ਼ਤਾਰ

ਨੈਸ਼ਨਲ ਡੈਸਕ:  ਦਿੱਲੀ ਦੇ ਪਾਂਡਵ ਨਗਰ ਇਲਾਕੇ ਵਿੱਚ ਇੱਕ ਨੌਜਵਾਨ ਡਿਲੀਵਰੀ ਕਰਮਚਾਰੀ ਦੀ ਤਿੰਨ ਨਾਬਾਲਿਗ ਲੜਕਿਆਂ ਵੱਲੋਂ ਚਾਕੂ ਮਾਰ ਕੇ ਹੱਤਿਆ ਕਰਨ ਦੀ ਘਟਨਾ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ 22 ਸਾਲਾ ਅਰੁਣ ਰਾਜ ਵਜੋਂ ਹੋਈ ਹੈ ਜੋ ਇੱਕ ਡਿਲੀਵਰੀ ਏਗਜ਼ੀਕਿਊਟਿਵ ਵਜੋਂ ਕੰਮ ਕਰਦਾ ਸੀ।

ਪੁਲਿਸ ਅਧਿਕਾਰੀਆਂ ਅਨੁਸਾਰ ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਅਰੁਣ ਦੀ ਤਿੰਨ ਨਾਬਾਲਿਗਾਂ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ।

 

ਦਿੱਲੀ ‘ਚ ਪਿਤਾ ਵੱਲੋਂ ਨਾਬਾਲਿਗ ਧੀ ਨਾਲ ਜਬਰ ਦੀ ਘਿਨੌਣੀ ਘਟਨਾ

ਝਗੜੇ ਤੋਂ ਬਾਅਦ ਤਿੰਨੋਂ ਨੇ ਉਸ ਉੱਤੇ ਚਾਕੂ ਨਾਲ ਹਮਲਾ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਏ। ਹਮਲੇ ਦੌਰਾਨ ਅਰੁਣ ਨੂੰ ਗੰਭੀਰ ਚੋਟਾਂ ਆਈਆਂ ਜਿਸ ਕਾਰਨ ਉਸ ਦੀ ਮੌਤ ਹੋ ਗਈ।

ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਤਿੰਨੋਂ ਨਾਬਾਲਿਗਾਂ ਨੂੰ ਕਾਬੂ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ। ਪੁਲਿਸ ਵੱਲੋਂ ਕਹਿਣਾ ਹੈ ਕਿ ਘਟਨਾ ਦੀ ਪਿੱਛੇਲੇ ਕਾਰਨਾਂ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਕਾਨੂੰਨੀ ਕਾਰਵਾਈ ਅਨੁਸਾਰ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।

delhi-delivery-worker-stabbed

delhi-delivery-worker-stabbed

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.