Last Updated: November 7, 2026

Dainik Savera Times Logo

Punjab Murder Case: ਪੰਜਾਬ ‘ਚ ਦਿਨ-ਦਿਹਾੜੇ ਕਤਲ ਦੀ ਵਾਰਦਾਤ, ਅਦਾਲਤ ‘ਚ ਪੇਸ਼ੀ ਲਈ ਜਾ ਰਹੇ ਵਿਅਕਤੀ ਨੂੰ ਕੁਹਾੜੀ ਨਾਲ ਵੱਢਿਆ; ਖੇਤਾਂ ‘ਚੋਂ ਮਿਲੀ ਲਾਸ਼

6 November 2026 ਅੱਪਡੇਟ ਕੀਤਾ ਗਿਆ

Punjab Murder Case: ਪੰਜਾਬ ‘ਚ ਦਿਨ-ਦਿਹਾੜੇ ਕਤਲ ਦੀ ਵਾਰਦਾਤ, ਅਦਾਲਤ ‘ਚ ਪੇਸ਼ੀ ਲਈ ਜਾ ਰਹੇ ਵਿਅਕਤੀ ਨੂੰ ਕੁਹਾੜੀ ਨਾਲ ਵੱਢਿਆ; ਖੇਤਾਂ ‘ਚੋਂ ਮਿਲੀ ਲਾਸ਼

Dabwali Murder: ਪੰਜਾਬ ਦੇ ਬਠਿੰਡਾ ਨਾਲ ਲੱਗਦੇ ਡਬਵਾਲੀ ਇਲਾਕੇ ਵਿੱਚ ਪੁਰਾਣੀ ਰੰਜਿਸ਼ ਕਾਰਨ ਇੱਕ 35 ਸਾਲਾ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਕੁਲਦੀਪ ਸਿੰਘ ਵਜੋਂ ਹੋਈ ਹੈ। ਉਹ ਸ਼ੁੱਕਰਵਾਰ ਸਵੇਰੇ ਕਿਸੇ ਮਾਮਲੇ ਵਿੱਚ ਪੇਸ਼ੀ ਭੁਗਤਣ ਲਈ ਡਬਵਾਲੀ ਦੀ ਅਦਾਲਤ ਜਾ ਰਿਹਾ ਸੀ, ਜਦੋਂ ਰਸਤੇ ਵਿੱਚ ਹਮਲਾਵਰਾਂ ਨੇ ਉਸ ਨੂੰ ਘੇਰ ਲਿਆ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ।

ਮੁੱਢਲੀ ਜਾਣਕਾਰੀ ਅਨੁਸਾਰ, ਕੁਲਦੀਪ ਸਿੰਘ ਹਰਿਆਣਾ ਦੇ ਪਿੰਡ ਮਸੀਤਾ ਦਾ ਰਹਿਣ ਵਾਲਾ ਸੀ। ਕਰੀਬ ਦੋ ਸਾਲ ਪਹਿਲਾਂ ਉਸ ਨੇ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਦੂਜੇ ਗੁੱਟ ਦੇ ਇੱਕ ਨੌਜਵਾਨ ਦਾ ਕਤਲ ਕੀਤਾ ਸੀ। ਇਸ ਘਟਨਾ ਤੋਂ ਬਾਅਦ ਦੋਵਾਂ ਧਿਰਾਂ ਵਿਚਾਲੇ ਦੁਸ਼ਮਣੀ ਚੱਲ ਰਹੀ ਸੀ। ਇਸੇ ਕਤਲ ਕੇਸ ਵਿੱਚ ਕੁਲਦੀਪ ਜੇਲ੍ਹ ਗਿਆ ਸੀ ਅਤੇ ਕੁਝ ਸਮਾਂ ਪਹਿਲਾਂ ਹੀ ਜ਼ਮਾਨਤ ‘ਤੇ ਬਾਹਰ ਆਇਆ ਸੀ।

ਡੀਐੱਸਪੀ ਪਰਮਿੰਦਰ ਸਿੰਘ ਦੇ ਮੁਤਾਬਕ, ਕੁਲਦੀਪ ਨੇ ਆਪਣਾ ਪਿੰਡ ਛੱਡ ਦਿੱਤਾ ਸੀ ਅਤੇ ਆਪਣੇ ਨਾਨਕੇ ਪਿੰਡ ਪਥਰਾਲਾ ਦੇ ਨੇੜੇ ਰਹਿਣ ਲੱਗ ਪਿਆ ਸੀ। ਸ਼ੁੱਕਰਵਾਰ ਨੂੰ ਜਦੋਂ ਉਹ ਅਦਾਲਤ ਵਿੱਚ ਪੇਸ਼ੀ ਲਈ ਜਾ ਰਿਹਾ ਸੀ ਤਾਂ ਪਿੰਡ ਪਥਰਾਲਾ ਦੇ ਕੋਲ ਪਹਿਲਾਂ ਤੋਂ ਘਾਤ ਲਗਾ ਕੇ ਬੈਠੇ ਹਮਲਾਵਰਾਂ ਨੇ ਉਸ ਨੂੰ ਘੇਰ ਲਿਆ। ਮੁਲਜ਼ਮਾਂ ਨੇ ਉਸ ਉੱਤੇ ਕੁਹਾੜੀਆਂ ਨਾਲ ਹਮਲਾ ਕਰ ਦਿੱਤਾ।

ਜਾਨ ਬਚਾਉਣ ਲਈ ਕੁਲਦੀਪ ਨੇ ਖੇਤਾਂ ਵੱਲ ਦੌੜ ਲਗਾਈ, ਪਰ ਹਮਲਾਵਰਾਂ ਨੇ ਉਸ ਦਾ ਪਿੱਛਾ ਨਹੀਂ ਛੱਡਿਆ। ਮੁਲਜ਼ਮਾਂ ਨੇ ਖੇਤਾਂ ਵਿੱਚ ਪਹੁੰਚ ਕੇ ਉਸ ‘ਤੇ ਮੁੜ ਹਮਲਾ ਕੀਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲਿਸ ਅਨੁਸਾਰ ਹਮਲਾਵਰ ਇੱਕ ਮੋਟਰਸਾਈਕਲ ਅਤੇ ਇੱਕ ਗੱਡੀ ਵਿੱਚ ਸਵਾਰ ਹੋ ਕੇ ਆਏ ਸਨ। ਇਸ ਮਾਮਲੇ ਵਿੱਚ ਥਾਣਾ ਸੰਗਤ ਵਿਖੇ ਕਤਲ ਦਾ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਪੁਲਿਸ ਸੂਤਰਾਂ ਮੁਤਾਬਕ, ਮ੍ਰਿਤਕ ਕੁਲਦੀਪ ਸਿੰਘ ਖ਼ਿਲਾਫ਼ ਵੀ ਕਤਲ ਦੇ ਦੋ ਤੋਂ ਤਿੰਨ ਮਾਮਲੇ ਦਰਜ ਸਨ। ਦੱਸਿਆ ਜਾ ਰਿਹਾ ਹੈ ਕਿ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਵਿਰੋਧੀ ਗੁੱਟ ਦੇ ਕੁਝ ਨੌਜਵਾਨਾਂ ਦੀਆਂ ਹੱਤਿਆਵਾਂ ਕੀਤੀਆਂ ਸਨ। ਪੁਲਿਸ ਨੂੰ ਇਸ ਵਾਰਦਾਤ ਨਾਲ ਸਬੰਧਤ ਇੱਕ ਸੀਸੀਟੀਵੀ ਫੁਟੇਜ ਵੀ ਮਿਲੀ ਹੈ, ਜਿਸ ਵਿੱਚ ਹਮਲਾਵਰਾਂ ਨੂੰ ਕੁਲਦੀਪ ਦਾ ਪਿੱਛਾ ਕਰਦਿਆਂ ਦੇਖਿਆ ਜਾ ਸਕਦਾ ਹੈ।

ਪਿੰਡ ਮਸੀਤਾ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ ਦੂਜਾ ਗੁੱਟ ਪਿਛਲੇ ਦੋ ਸਾਲਾਂ ਤੋਂ ਕੁਲਦੀਪ ਤੋਂ ਬਦਲਾ ਲੈਣ ਦੀ ਯੋਜਨਾ ਬਣਾ ਰਿਹਾ ਸੀ। ਜੇਲ੍ਹ ਤੋਂ ਰਿਹਾਅ ਹੋਣ ਮਗਰੋਂ ਪਿੰਡ ਛੱਡ ਕੇ ਵੱਖ-ਵੱਖ ਥਾਵਾਂ ‘ਤੇ ਰਹਿਣ ਕਾਰਨ ਉਹ ਹਮਲਾਵਰਾਂ ਦੀ ਪਹੁੰਚ ਤੋਂ ਬਚਿਆ ਹੋਇਆ ਸੀ। ਹੁਣ ਪੁਲਿਸ ਸੀਸੀਟੀਵੀ ਫੁਟੇਜ ਅਤੇ ਹੋਰ ਸਬੂਤਾਂ ਦੇ ਆਧਾਰ ‘ਤੇ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.