skip to content

Last Updated: September 15, 2026

Dainik Savera Times Logo

ਬੇਰਹਿਮੀ ਨਾਲ ਔਰਤ ਦਾ ਕਤਲ ਕਰ ਖੇਤਾਂ ‘ਚ ਸੁੱਟੀ ਲਾਸ਼, ਹਾਲ ਦੇਖ ਉੱਡੇ ਲੋਕਾਂ ਦੇ ਹੋਸ਼

10 months ਪਹਿਲਾ

ਬੇਰਹਿਮੀ ਨਾਲ ਔਰਤ ਦਾ ਕਤਲ ਕਰ ਖੇਤਾਂ ‘ਚ ਸੁੱਟੀ ਲਾਸ਼, ਹਾਲ ਦੇਖ ਉੱਡੇ ਲੋਕਾਂ ਦੇ ਹੋਸ਼

Punjab News : ਥਾਣਾ ਸੁਲਤਾਨਪੁਰ ਲੋਧੀ ਦੇ ਅਧੀਨ ਪੈਦੇ ਪਿੰਡ ਜਾਰਜਪੁਰ ਨੇੜੇ ਇਕ ਕਿਸਾਨ ਦੇ ਖੇਤਾਂ ਵਿਚੋਂ ਇਕ ਅਣਪਛਾਤੀ ਮਹਿਲਾ ਦੀ ਗਲੀ ਸੜੀ ਹਾਲਤ ਵਿਚ ਲਾਸ਼ ਮਿਲੀ ਹੈ। ਜਿਸ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ ਹੈ। ਪਤਾ ਲੱਗਦੇ ਹੀ ਪੁਲਸ ਪਾਰਟੀ ਮੌਕੇ ‘ਤੇ ਪਹੁੰਚ ਗਈ ਹੈ। ਘਟਨਾ ਦੀ ਜਾਂਚ ਲਈ ਮੌਕੇ ‘ਤੇ ਪੁੱਜੇ ਸੁਲਤਾਨਪੁਰ ਲੋਧੀ ਦੇ ਡੀ. ਐੱਸ. ਪੀ. ਧੀਰੇਂਦਰ ਵਰਮਾ (ਆਈ. ਪੀ. ਐੱਸ,ਏ. ਐੱਸ. ਪੀ) ਨੇ ਦੱਸਿਆ ਨੇ ਮੁੱਢਲੀ ਤਫ਼ਤੀਸ਼ ਵਿਚ ਇਹ ਕਤਲ ਦਾ ਮਾਮਲਾ ਲੱਗਦਾ ਹੈ।

ਪੰਜਾਬੀ ਸੰਗੀਤ ਇੰਡਸਟਰੀ ਤੋਂ ਬੁਰੀ ਖ਼ਬਰ, ਨਹੀਂ ਰਹੇ ਪ੍ਰਸਿੱਧ ਗੀਤਕਾਰ ਨਿੰਮਾ ਲੁਹਾਰਕਾ

ਇਸ ਲਈ ਥਾਣਾ ਸੁਲਤਾਨਪੁਰ ਲੋਧੀ ਪੁਲਿਸ ਨੇ ਅਣਪਛਾਤੇ ਲੋਕਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤਕ ਔਰਤ ਦੀ ਪਛਾਣ ਨਹੀਂ ਹੋ ਸਕੀ ਹੈ। ਮ੍ਰਿਤਕ ਔਰਤ ਦੀ ਉਮਰ 28 ਤੋਂ 38 ਸਾਲ ਦੇ ਵਿਚਕਾਰ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਮਹਿਲਾ ਦੀ ਪਛਾਣ ਕਰਨ ਲਈ ਯਤਨ ਕੀਤੇ ਜਾ ਰਹੇ ਹਨ ਅਤੇ ਹੋਰ ਜਾਂਚ ਤੋਂ ਬਾਅਦ ਹੀ ਸਾਰਾ ਮਾਮਲਾ ਸਾਹਮਣੇ ਆਵੇਗਾ ਕਿ ਔਰਤ ਦਾ ਕਤਲ ਕਿਵੇਂ ਹੋਇਆ ਹੈ।

ਸ਼ਹਿਰ ‘ਚ ਅੱਜ 5 ਘੰਟੇ ਦਾ ਬਿਜਲੀ ਕੱਟ, ਕਈ ਇਲਾਕਿਆਂ ‘ਚ ਬਿਜਲੀ ਸਪਲਾਈ ਠੱਪ

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.