
ਸ਼ਨੀਵਾਰ ਨੂੰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਵੱਡੀ ਗਿਣਤੀ ਵਿੱਚ ਸ਼ਰਧਾਲੂ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਪਹੁੰਚੇ। ਇਸ ਯਾਤਰਾ ਦਾ ਉਦੇਸ਼ ਸ਼ਰਧਾਲੂਆਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣਾ ਅਤੇ ਉਨ੍ਹਾਂ ਲਈ ਯਾਤਰਾ ਸਹੂਲਤਾਂ ਪ੍ਰਦਾਨ ਕਰਨਾ ਸੀ।
ਇਸ ਦੌਰਾਨ ਕੁਝ ਸ਼ਰਧਾਲੂ ਮੁੱਖ ਮੰਤਰੀ ਭਗਵੰਤ ਮਾਨ ਦੀ ਤਸਵੀਰ ਵਾਲੇ ਪਛਾਣ ਪੱਤਰ ਪਹਿਨ ਕੇ ਗੁਰਦੁਆਰਾ ਪਰਿਸਰ ਵਿੱਚ ਪਹੁੰਚੇ। ਪਰ ਦਾਖਲੇ ਤੋਂ ਪਹਿਲਾਂ ਉਨ੍ਹਾਂ ਨੂੰ ਇਹ ਪਛਾਣ ਪੱਤਰ ਗਲੇ ਤੋਂ ਉਤਾਰਨ ਲਈ ਕਿਹਾ ਗਿਆ। ਇਸ ਕਾਰਵਾਈ ਤੋਂ ਬਾਅਦ ਮੌਕੇ ‘ਤੇ ਹਲਕੀ ਤਣਾਅ ਵਾਲੀ ਸਥਿਤੀ ਬਣੀ।
ਕੈਨੇਡਾ ਜੇਲ ਸਕੈਂਡਲ: ਪੰਜਾਬੀ ਜੇਲ ਗਾਰਡ ਅਤੇ ਕੈਦੀ ਵਿਚ ਕਥਿਤ ਸਬੰਧਾਂ ਤੇ ਸਾਜ਼ਿਸ਼ ਦੇ ਦੋਸ਼
ਕੁਝ ਸਿੱਖ ਸ਼ਰਧਾਲੂਆਂ ਨੇ ਇਨ੍ਹਾਂ ਆਈਡੀ ਕਾਰਡਾਂ ‘ਤੇ ਇਤਰਾਜ਼ ਜਤਾਇਆ ਅਤੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਮੁੱਖ ਮੰਤਰੀ ਨੂੰ ਪੰਥ ਦੋਖੀ ਕਰਾਰ ਦਿੱਤਾ ਗਿਆ ਹੈ, ਇਸ ਲਈ ਗੁਰਦੁਆਰਾ ਸਾਹਿਬ ਵਿੱਚ ਅਜਿਹੀਆਂ ਤਸਵੀਰਾਂ ਵਾਲੇ ਪਛਾਣ ਪੱਤਰ ਪਹਿਨ ਕੇ ਦਾਖਲ ਹੋਣਾ ਉਚਿਤ ਨਹੀਂ ਮੰਨਿਆ ਜਾਂਦਾ। ਇਸ ਤੋਂ ਬਾਅਦ ਕਈ ਸ਼ਰਧਾਲੂਆਂ ਨੇ ਆਪਣੇ ਪਛਾਣ ਪੱਤਰ ਉਤਾਰ ਦਿੱਤੇ।
ਯਾਤਰਾ ਵਿੱਚ ਸ਼ਾਮਲ ਸ਼ਰਧਾਲੂਆਂ ਨੇ ਕਿਹਾ ਕਿ ਇਹ ਆਈਡੀ ਕਾਰਡ ਸਰਕਾਰ ਵੱਲੋਂ ਸਿਰਫ਼ ਪ੍ਰਬੰਧਕ ਸਹੂਲਤਾਂ ਲਈ ਜਾਰੀ ਕੀਤੇ ਗਏ ਸਨ ਅਤੇ ਉਨ੍ਹਾਂ ਦਾ ਮੁੱਖ ਉਦੇਸ਼ ਸਿਰਫ਼ ਧਾਰਮਿਕ ਦਰਸ਼ਨ ਕਰਨਾ ਸੀ।
ਰਾਜਸਥਾਨ ਵਿੱਚ ਹੁਣ ਖੁੱਲ੍ਹਣਗੇ ਤੇਲ ਦੇ ਖੂਹ,ਪ੍ਰਧਾਨ ਮੰਤਰੀ ਮੋਦੀ ਇਸ ਤਰੀਕ ਨੂੰ ਕਰਨਗੇ ਉਦਘਾਟਨ
मेष: दिन शुभ रहेगा...