Breaking: CM ਮਾਨ ਦੀ ਮਾਲੇਰਕੋਟਲਾ ਯਾਤਰਾ—38 ਏਕੜ ‘ਚ ਮੈਡੀਕਲ ਕਾਲਜ ਦਾ ਵੱਡਾ ਪ੍ਰੋਜੈਕਟ
21 March 2026 ਅੱਪਡੇਟ ਕੀਤਾ ਗਿਆ
ਪੰਜਾਬ ਡੈਸਕ (ਦੈਨਿਕ ਸਵੇਰਾ): ਮਾਲੇਰਕੋਟਲਾ ਵਿੱਚ ਈਦ-ਉਲ-ਫਿਤਰ ਦੇ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਿਰਕਤ ਕੀਤੀ ਅਤੇ ਸ਼ਹਿਰ ਵਾਸੀਆਂ ਲਈ ਇੱਕ ਵੱਡਾ ਐਲਾਨ ਕੀਤਾ। ਮੁੱਖ ਮੰਤਰੀ ਨੇ ਦੱਸਿਆ ਕਿ ਮਾਲੇਰਕੋਟਲਾ ਵਿੱਚ 38 ਏਕੜ ਜ਼ਮੀਨ ‘ਤੇ 563 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਮੈਡੀਕਲ ਕਾਲਜ ਬਣਾਇਆ ਜਾਵੇਗਾ। ਇਸ ਕਾਲਜ ਵਿੱਚ 100 ਐਮ.ਬੀ.ਬੀ.ਐਸ. ਸੀਟਾਂ ਹੋਣਗੀਆਂ ਅਤੇ ਇਸਦੀ ਤਿਆਰੀ ਜਲਦੀ ਸ਼ੁਰੂ ਹੋਵੇਗੀ।
ਇਸਦੇ ਨਾਲ ਹੀ 150 ਬੈੱਡ ਵਾਲੇ ਈ.ਐਸ.ਆਈ. ਹਸਪਤਾਲ ਦੇ ਨਿਰਮਾਣ ਦੀ ਵੀ ਘੋਸ਼ਣਾ ਕੀਤੀ ਗਈ। ਮੁੱਖ ਮੰਤਰੀ ਨੇ ਮੁਸਲਿਮ ਭਾਈਚਾਰੇ ਨੂੰ ਈਦ ਦੀਆਂ ਮੁਬਾਰਕਾਂ ਦਿੰਦਿਆਂ ਕਿਹਾ ਕਿ ਪੰਜਾਬ ਦੀ ਧਰਤੀ ‘ਤੇ ਨਫਰਤ ਦੀ ਕੋਈ ਜਗ੍ਹਾ ਨਹੀਂ, ਇੱਥੇ ਸਿਰਫ਼ ਪਿਆਰ ਅਤੇ ਭਰਾਵਾਂ ਦੀ ਰਵਾਇਤ ਹੀ ਫਲਦੀ-ਫੁੱਲਦੀ ਹੈ।

cm-mann-malerkotla-medical-college-38-acres-project
Views: 117