ਭਾਰਤ ਲਈ ਨਵਾਂ ਸਿਰਦਰਦ TRCMRP: ਸਿਲੀਗੁੜੀ ਕੋਰੀਡੋਰ ਦੇ ਨੇੜੇ ਚੀਨ ਦੀ ਚਾਲ
7 May 2026 ਅੱਪਡੇਟ ਕੀਤਾ ਗਿਆ
ਤੀਸਤਾ ਪ੍ਰੋਜੈਕਟ, ਜਿਸਨੂੰ ਤੀਸਤਾ ਨਦੀ ਵਿਆਪਕ ਪ੍ਰਬੰਧਨ ਅਤੇ ਬਹਾਲੀ ਪ੍ਰੋਜੈਕਟ (Teesta River Comprehensive Management and Restoration Project – TRCMRP) ਕਿਹਾ ਜਾਂਦਾ ਹੈ, ਬੰਗਲਾਦੇਸ਼ ਵੱਲੋਂ ਸ਼ੁਰੂ ਕੀਤਾ ਗਿਆ ਇੱਕ ਵੱਡਾ ਜਲ ਪ੍ਰਬੰਧਨ ਯੋਜਨਾ ਹੈ। ਜਿਸਦਾ ਮਕਸਦ ਨਦੀ ਦੇ ਪਾਣੀ ਦੇ ਸੰਕਟ ਨੂੰ ਹੱਲ ਕਰਨਾ, ਸਿੰਚਾਈ ਲਈ ਪਾਣੀ ਉਪਲਬਧ ਕਰਵਾਉਣਾ ਅਤੇ ਨਦੀ ਦੇ ਪ੍ਰਵਾਹ ਨੂੰ ਸੰਭਾਲਣਾ ਹੈ। ਇਹ ਪ੍ਰੋਜੈਕਟ ਚੀਨ ਦੀ ਤਕਨੀਕੀ ਅਤੇ ਵਿੱਤੀ ਸਹਾਇਤਾ ਨਾਲ ਚੱਲ ਰਿਹਾ ਹੈ ਅਤੇ ਇਸਦੀ ਸਥਿਤੀ ਭਾਰਤ ਦੇ ਸੰਵੇਦਨਸ਼ੀਲ ਸਿਲੀਗੁੜੀ ਕੋਰੀਡੋਰ (Siliguri Corridor) ਦੇ ਨੇੜੇ ਹੋਣ ਕਰਕੇ ਰਣਨੀਤਕ ਤੌਰ ‘ਤੇ ਮਹੱਤਵਪੂਰਨ ਹੈ।
ਤੀਸਤਾ ਪ੍ਰੋਜੈਕਟ ਦੇ ਮੁੱਖ ਉਦੇਸ਼
- ਨਦੀ ਪ੍ਰਵਾਹ ਦਾ ਨਿਯੰਤਰਣ: ਤੀਸਤਾ ਇੱਕ braided river ਹੈ, ਜਿਸ ਵਿੱਚ ਕਈ ਛੋਟੇ ਟਾਪੂ ਅਤੇ ਚੈਨਲ ਹਨ। ਪ੍ਰੋਜੈਕਟ ਦਾ ਮਕਸਦ ਇਸਦੇ ਪ੍ਰਵਾਹ ਨੂੰ ਸੰਭਾਲਣਾ ਹੈ।
- ਪਾਣੀ ਦੀ ਉਪਲਬਧਤਾ: ਬੰਗਲਾਦੇਸ਼ ਦੇ ਨਦੀ ਵਿੱਚ ਪਾਣੀ ਦੀ ਘਾਟ ਹੈ ਕਿਉਂਕਿ ਭਾਰਤ ਵਿੱਚ 35 ਬੈ ਰਾਜਾਂ ਰਾਹੀਂ ਪਾਣੀ ਨੂੰ ਵਗਾਇਆ ਜਾਂਦਾ ਹੈ। ਪ੍ਰੋਜੈਕਟ ਇਸ ਘਾਟ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦਾ ਹੈ।
- ਖੇਤੀਬਾੜੀ ਲਈ ਸਹਾਇਤਾ: ਤੀਸਤਾ ਖੇਤਰ ਬੰਗਲਾਦੇਸ਼ ਦੇ ਚਾਵਲ ਅਤੇ ਸਬਜ਼ੀਆਂ ਦਾ ਵੱਡਾ ਸਪਲਾਇਰ ਹੈ। ਪ੍ਰੋਜੈਕਟ ਨਾਲ ਖੇਤੀਬਾੜੀ ਲਈ ਪਾਣੀ ਦੀ ਸਥਿਰ ਸਪਲਾਈ ਯਕੀਨੀ ਬਣਾਉਣੀ ਹੈ।
- ਬਹਾਲੀ ਅਤੇ ਵਿਕਾਸ: ਨਦੀ ਦੇ ਕੰਢੇ ਮਜ਼ਬੂਤ ਕਰਨਾ, ਬੁਨਿਆਦੀ ਢਾਂਚੇ ਦਾ ਵਿਕਾਸ ਅਤੇ ਜਲਵਾਯੂ ਪਰਿਵਰਤਨ ਕਾਰਨ ਹੋ ਰਹੇ ਪ੍ਰਭਾਵਾਂ ਨੂੰ ਘਟਾਉਣਾ।
ਇਹ ਵੀ ਪੜੋਂ:
LPG ਖਪਤਕਾਰਾਂ ਲਈ ਅਹਿਮ ਖ਼ਬਰ: ਗੈਸ ਸਿਲੰਡਰ ਸੰਕਟ ਜਲਦੀ ਖਤਮ ਹੋਣ ਦੇ ਆਸਾਰ ਨਹੀਂ
LPG ਖਪਤਕਾਰਾਂ ਲਈ ਅਹਿਮ ਖ਼ਬਰ: ਗੈਸ ਸਿਲੰਡਰ ਸੰਕਟ ਜਲਦੀ ਖਤਮ ਹੋਣ ਦੇ ਆਸਾਰ ਨਹੀਂ
ਪ੍ਰੋਜੈਕਟ ਦੀ ਪਿਛੋਕੜ
- 2016: ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਦੌਰੇ ਦੌਰਾਨ ਬੰਗਲਾਦੇਸ਼ ਅਤੇ ਚੀਨ ਵਿਚਕਾਰ ਪਾਣੀ ਪ੍ਰਬੰਧਨ ਲਈ MoU ਸਾਇਨ ਹੋਇਆ।
- 2019: ਚੀਨੀ ਪਾਵਰ ਕਾਰਪੋਰੇਸ਼ਨ ਨੇ feasibility study ਪੂਰੀ ਕਰਕੇ TRCMRP ਦੀ ਰਿਪੋਰਟ ਦਿੱਤੀ, ਜਿਸਨੂੰ ਮਨਜ਼ੂਰੀ ਮਿਲੀ।
- 2020: ਇਸਨੂੰ ਬੰਗਲਾਦੇਸ਼ ਸਰਕਾਰ ਨੇ ਪ੍ਰਾਇਰਟੀ ਪ੍ਰੋਜੈਕਟ ਘੋਸ਼ਿਤ ਕੀਤਾ।
- 2025: ਪ੍ਰੋਜੈਕਟ ਪੂਰਾ ਕਰਨ ਦਾ ਟਾਰਗੇਟ ਰੱਖਿਆ ਗਿਆ ਹੈ।
ਰਣਨੀਤਕ ਮਹੱਤਤਾ
- ਸਿਲੀਗੁੜੀ ਕੋਰੀਡੋਰ ਦੇ ਨੇੜੇ: ਇਹ ਖੇਤਰ ਭਾਰਤ ਲਈ ਬਹੁਤ ਸੰਵੇਦਨਸ਼ੀਲ ਹੈ ਕਿਉਂਕਿ ਇਹ ਉੱਤਰ-ਪੂਰਬੀ ਰਾਜਾਂ ਨੂੰ ਬਾਕੀ ਭਾਰਤ ਨਾਲ ਜੋੜਦਾ ਹੈ।
- ਭਾਰਤ-ਬੰਗਲਾਦੇਸ਼ ਸੰਬੰਧਾਂ ‘ਤੇ ਪ੍ਰਭਾਵ: ਚੀਨ ਦੀ ਸ਼ਮੂਲੀਅਤ ਨਾਲ ਭਾਰਤ ਅਤੇ ਢਾਕਾ ਵਿਚਕਾਰ ਤਣਾਅ ਵਧ ਸਕਦਾ ਹੈ।
- ਪਾਣੀ ਵੰਡ ਦਾ ਮੁੱਦਾ: ਗੰਗਾ ਜਲ ਸੰਧੀ ਇਸ ਸਾਲ ਖਤਮ ਹੋ ਰਹੀ ਹੈ, ਜਿਸ ਨਾਲ ਪਾਣੀ ਵੰਡ ਹੋਰ ਸੰਵੇਦਨਸ਼ੀਲ ਹੋ ਜਾਵੇਗੀ।
ਤੀਸਤਾ ਪ੍ਰੋਜੈਕਟ ਸਿਰਫ਼ ਨਦੀ ਪ੍ਰਬੰਧਨ ਹੀ ਨਹੀਂ, ਬਲਕਿ ਭਾਰਤ-ਬੰਗਲਾਦੇਸ਼-ਚੀਨ ਤਿਕੋਣੀ ਰਣਨੀਤਕ ਸੰਬੰਧਾਂ ਦਾ ਕੇਂਦਰ ਬਣ ਗਿਆ ਹੈ। ਇਹ ਬੰਗਲਾਦੇਸ਼ ਲਈ ਪਾਣੀ ਸੰਕਟ ਦਾ ਹੱਲ ਹੈ, ਪਰ ਭਾਰਤ ਲਈ ਇੱਕ ਵੱਡੀ ਰਣਨੀਤਕ ਚੁਣੌਤੀ ਵੀ ਹੈ।

china-trcmrp-move-near-siliguri-corridor-new-concern-for-india
Views: 44