skip to content

Last Updated: November 6, 2026

Dainik Savera Times Logo

ਬੱਚਿਆਂ ਦੀ ਹੱਥ ਲਿਖਤ ਸੁਧਾਰਨ ਲਈ ਆਸਾਨ ਤੇ ਪ੍ਰਭਾਵਸ਼ਾਲੀ ਟਿਪਸ

11 April 2026 ਅੱਪਡੇਟ ਕੀਤਾ ਗਿਆ

ਬੱਚਿਆਂ ਦੀ ਹੱਥ ਲਿਖਤ ਸੁਧਾਰਨ ਲਈ ਆਸਾਨ ਤੇ ਪ੍ਰਭਾਵਸ਼ਾਲੀ ਟਿਪਸ

ਡਿਜੀਟਲ ਯੁੱਗ ਵਿੱਚ ਬੱਚਿਆਂ ਦੀ ਲਿਖਣ ਦੀ ਆਦਤ ਘੱਟ ਰਹੀ ਹੈ, ਜਿਸ ਕਾਰਨ ਉਨ੍ਹਾਂ ਦੀ ਹੱਥ ਲਿਖਤ (Handwriting) ਵੀ ਪ੍ਰਭਾਵਿਤ ਹੋ ਰਹੀ ਹੈ। ਪਰ ਕੁਝ ਸੌਖੀਆਂ ਆਦਤਾਂ ਅਤੇ ਨਿਯਮਿਤ ਅਭਿਆਸ ਨਾਲ ਲਿਖਤ ਨੂੰ ਮੋਤੀਆਂ ਵਾਂਗ ਸੁੰਦਰ ਬਣਾਇਆ ਜਾ ਸਕਦਾ ਹੈ।

ਹੱਥ ਲਿਖਤ ਕਿਉਂ ਮਹੱਤਵਪੂਰਨ ਹੈ?
ਪੜ੍ਹਾਈ ਵਿੱਚ ਬਿਹਤਰ ਪ੍ਰਦਰਸ਼ਨ
ਪ੍ਰੀਖਿਆਵਾਂ ਵਿੱਚ ਸਾਫ਼ ਅਤੇ ਸਮਝ ਆਉਣ ਵਾਲਾ ਜਵਾਬ
ਆਤਮਵਿਸ਼ਵਾਸ ਵਿੱਚ ਵਾਧਾ
ਬੱਚਿਆਂ ਦੀ ਲਿਖਾਈ ਸੁਧਾਰਨ ਲਈ ਮੁੱਖ ਸੁਝਾਅ


ਸਹੀ ਪਕੜ ਸਿਖਾਓ

ਬੱਚੇ ਨੂੰ ਪੈਨਸਿਲ ਜਾਂ ਪੈਨ ਸਹੀ ਢੰਗ ਨਾਲ ਫੜਨਾ ਸਿਖਾਓ।
ਗਲਤ ਪਕੜ ਨਾਲ ਲਿਖਤ ਖਰਾਬ ਹੁੰਦੀ ਹੈ ਅਤੇ ਹੱਥ ਦਰਦ ਵੀ ਹੋ ਸਕਦਾ ਹੈ।

ਸਹੀ ਬੈਠਣ ਦੀ ਆਦਤ ਬਣਾਓ
ਸਿੱਧਾ ਬੈਠਣਾ
ਮੇਜ਼-ਕੁਰਸੀ ਦੀ ਠੀਕ ਉਚਾਈ
ਇਹ ਲਿਖਣ ਦੀ ਗੁਣਵੱਤਾ ‘ਤੇ ਸਿੱਧਾ ਅਸਰ ਪਾਂਦਾ ਹੈ।
ਰੋਜ਼ਾਨਾ ਅਭਿਆਸ ਕਰਵਾਓ
ਦਿਨ ਵਿੱਚ ਘੱਟੋ-ਘੱਟ 15 ਮਿੰਟ ਲਿਖਣ ਦਾ ਅਭਿਆਸ
ਸਾਫ਼ ਅਤੇ ਹੌਲੀ ਲਿਖਣ ‘ਤੇ ਧਿਆਨ
ਜਲਦਬਾਜ਼ੀ ਤੋਂ ਬਚਾਓ

ਬੱਚੇ ਨੂੰ ਸਮਝਾਓ ਕਿ ਤੇਜ਼ ਨਹੀਂ, ਸਹੀ ਲਿਖਣਾ ਜ਼ਰੂਰੀ ਹੈ ਵੱਡੇ ਅਤੇ ਸਪਸ਼ਟ ਅੱਖਰਾਂ ਨਾਲ ਸ਼ੁਰੂਆਤ ਕਰੋ

ਲਾਈਨਾਂ ਵਾਲੀ ਕਾਪੀ ਦੀ ਵਰਤੋਂ
ਲਾਈਨਾਂ ਵਿੱਚ ਲਿਖਣ ਨਾਲ ਅੱਖਰ ਸਿੱਧੇ ਰਹਿੰਦੇ ਹਨਲਿਖਤ ਵਿੱਚ ਇਕਸਾਰਤਾ ਆਉਂਦੀ ਹੈ

ਧੀਰਜ ਅਤੇ ਪ੍ਰੇਰਣਾ ਦਿਓ
ਬੱਚੇ ਨੂੰ ਡਾਂਟਣ ਦੀ ਬਜਾਏ ਪ੍ਰੋਤਸਾਹਿਤ ਕਰੋ ,ਛੋਟੇ-ਛੋਟੇ ਸੁਧਾਰਾਂ ਦੀ ਤਾਰੀਫ਼ ਕਰੋ

ਨਿਯਮਿਤ ਅਭਿਆਸ, ਸਹੀ ਮਾਰਗਦਰਸ਼ਨ ਅਤੇ ਧੀਰਜ ਨਾਲ ਹਰ ਬੱਚੇ ਦੀ ਹੱਥ ਲਿਖਤ ਸੁਧਾਰੀ ਜਾ ਸਕਦੀ ਹੈ। ਥੋੜੀ ਮਿਹਨਤ ਨਾਲ ਲਿਖਤ ਵੀ ਮੋਤੀਆਂ ਵਾਂਗ ਸੁੰਦਰ ਅਤੇ ਆਕਰਸ਼ਕ ਬਣ ਸਕਦੀ ਹੈ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.