ਪੰਜਾਬ ਡੈਸਕ (ਦੈਨਿਕ ਸਵੇਰਾ): ਚੰਡੀਗੜ੍ਹ ਵਿੱਚ ਤਿੰਨ ਦਿਨਾਂ ਦੇ ਅੰਦਰ ਗੋਲੀਬਾਰੀ, ਕਤਲ ਅਤੇ ਫਿਰੌਤੀ ਦੀਆਂ ਤਿੰਨ ਗੰਭੀਰ ਘਟਨਾਵਾਂ ਵਾਪਰੀਆਂ ਹਨ, ਜਿਨ੍ਹਾਂ ਦਾ ਸਿੱਧਾ ਸੰਬੰਧ ਬੰਬੀਹਾ ਗੈਂਗ ਅਤੇ ਲੱਕੀ ਪਟਿਆਲ ਦੇ ਨਾਮ ਨਾਲ ਜੋੜਿਆ ਜਾ ਰਿਹਾ ਹੈ। ਇਹ ਲੜੀਵਾਰ ਹਮਲੇ ਸ਼ਹਿਰ ਦੀ ਸੁਰੱਖਿਆ ਪ੍ਰਣਾਲੀ ‘ਤੇ ਸਵਾਲ ਖੜ੍ਹੇ ਕਰ ਰਹੇ ਹਨ।
1. ਪੰਜਾਬ ਯੂਨੀਵਰਸਿਟੀ ਗੋਲੀਬਾਰੀ
SOPU ਦੇ ਨੇਤਾ ਜਸ਼ਨਦੀਪ ‘ਤੇ PU ਕੈਂਪਸ ਵਿੱਚ ਗੋਲੀਬਾਰੀ ਕੀਤੀ ਗਈ। ਸ਼ੁਰੂਆਤੀ ਜਾਂਚ ਵਿੱਚ ਬੰਬੀਹਾ ਗੈਂਗ ਦਾ ਨਾਮ ਸਾਹਮਣੇ ਆਇਆ ਹੈ।
2. ਸੈਕਟਰ 9 ਵਿੱਚ ਪ੍ਰਾਪਰਟੀ ਡੀਲਰ ਦੀ ਹੱਤਿਆ
ਚਮਨਪ੍ਰੀਤ ਸਿੰਘ ਨੂੰ ਉਸਦੀ SUV ਵਿੱਚ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ। ਜਾਣਕਾਰੀ ਮੁਤਾਬਕ, ਕਤਲ ਤੋਂ ਪਹਿਲਾਂ ਉਸਨੂੰ ਫਿਰੌਤੀ ਦੀਆਂ ਧਮਕੀਆਂ ਮਿਲ ਰਹੀਆਂ ਸਨ, ਜੋ ਲੱਕੀ ਪਟਿਆਲ ਦੇ ਨਾਮ ਨਾਲ ਜੋੜੀਆਂ ਜਾ ਰਹੀਆਂ ਹਨ।
Breaking: ਪੰਜਾਬ AGTF ਦੀ ਵੱਡੀ ਕਾਰਵਾਈ, ਚਰਨਪ੍ਰੀਤ ਕਤਲ ਦੇ ਦੋ ਸ਼ੂਟਰ ਐਨਕਾਊਂਟਰ ਕੀਤੇ
3. ਸੈਲੂਨ ਮਾਲਕ ਨੂੰ ₹1 ਕਰੋੜ ਦੀ ਫਿਰੌਤੀ ਕਾਲ
ਸੈਕਟਰ 9 ਦੇ ਸੈਲੂਨ ਮਾਲਕ ਨੂੰ ਇੱਕ ਅੰਤਰਰਾਸ਼ਟਰੀ ਨੰਬਰ ਤੋਂ ਵਟਸਐਪ ਕਾਲ ਆਈ। ਕਾਲ ਕਰਨ ਵਾਲੇ ਨੇ ਆਪਣੇ ਆਪ ਨੂੰ ਲੱਕੀ ਪਟਿਆਲ ਦੱਸਿਆ ਅਤੇ ₹1 ਕਰੋੜ ਦੀ ਮੰਗ ਕੀਤੀ। ਰਕਮ ਨਾ ਦੇਣ ‘ਤੇ ਪਰਿਵਾਰ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਦਿੱਤੀ ਗਈ। ਬਾਅਦ ਵਿੱਚ ਤੁਰੰਤ ₹50 ਲੱਖ ਅਤੇ ਫਿਰ ₹50 ਲੱਖ ਦੀ ਮੰਗ ਕੀਤੀ ਗਈ।
ਪੁਲਿਸ ਅਤੇ ਸਾਈਬਰ ਸੈੱਲ ਦੀ ਜਾਂਚ
DSP South ਅਤੇ ਸੈਕਟਰ 34 ਪੁਲਿਸ ਟੀਮ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ। ਸਾਈਬਰ ਸੈੱਲ ਅੰਤਰਰਾਸ਼ਟਰੀ ਨੰਬਰ ਦੀ ਟ੍ਰੇਸਿੰਗ ਕਰ ਰਿਹਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਗਿਆ ਹੈ ਅਤੇ ਦੋਸ਼ੀਆਂ ਦੀ ਪਛਾਣ ਜਲਦੀ ਕੀਤੀ ਜਾਵੇਗੀ।
ਗੈਂਗਵਾਰ ਦਾ ਵਧਦਾ ਦਬਦਬਾ
Breaking: ਮੁਕੇਰੀਆਂ ਹਮਲੇ ਦਾ ਸ਼ਿਕਾਰ ਸੁਨੀਲ ਇਨਸਾਫ਼ ਲਈ ਭਟਕਦਾ ਰਿਹਾ—ਪੁਲਿਸ ਕਾਰਵਾਈ ਨਾ ਹੋਣ ‘ਤੇ ਖੁਦਕੁਸ਼ੀ
ਚੰਡੀਗੜ੍ਹ–ਮੋਹਾਲੀ ਖੇਤਰ ਵਿੱਚ ਲਾਰੈਂਸ ਬਿਸ਼ਨੋਈ ਅਤੇ ਬੰਬੀਹਾ ਗੈਂਗ ਦੀ ਰੰਜਿਸ਼ ਕਾਫ਼ੀ ਸਮੇਂ ਤੋਂ ਚੱਲ ਰਹੀ ਹੈ। ਰੀਅਲ ਐਸਟੇਟ ਅਤੇ ਬਿਜ਼ਨਸਮੈਨਜ਼ ਤੋਂ ਫਿਰੌਤੀ ਵਸੂਲੀ ਇਸ ਗੈਂਗਵਾਰ ਦਾ ਮੁੱਖ ਕਾਰਨ ਮੰਨੀ ਜਾਂਦੀ ਹੈ।
ਕੇ ਹੈ ਮੈਟਰ
ਬੰਬੀਹਾ ਗੈਂਗ ਮੁੜ ਐਕਟਿਵ ਹੋ ਗਿਆ ਹੈ। ਲੱਕੀ ਪਟਿਆਲ ਦੇ ਨਾਮ ‘ਤੇ ਤਿੰਨ ਦਿਨਾਂ ਵਿੱਚ ਤਿੰਨ ਵੱਡੀਆਂ ਘਟਨਾਵਾਂ ਵਾਪਰੀਆਂ ਹਨ—PU ਵਿੱਚ ਗੋਲੀਬਾਰੀ, ਸੈਕਟਰ 9 ਵਿੱਚ ਕਤਲ ਅਤੇ ਸੈਲੂਨ ਮਾਲਕ ਤੋਂ ਫਿਰੌਤੀ ਦੀ ਮੰਗ। ਪੁਲਿਸ ਅਤੇ ਸਾਈਬਰ ਸੈੱਲ ਪੂਰੀ ਤਰ੍ਹਾਂ ਜਾਂਚ ਵਿੱਚ ਲੱਗੇ ਹਨ।