ਚੰਡੀਗੜ੍ਹ ਵਿੱਚ ਐਸਐਸਪੀ (ਲਾਅ ਐਂਡ ਆਰਡਰ) ਕੰਵਰਦੀਪ ਕੌਰ ਦਾ ਤਿੰਨ ਸਾਲਾ ਕਾਰਜਕਾਲ 8 ਮਾਰਚ 2026 ਨੂੰ ਖਤਮ ਹੋ ਗਿਆ ਹੈ। ਕਾਰਜਕਾਲ ਮੁਕੰਮਲ ਹੋਣ ਤੋਂ ਬਾਅਦ ਉਹ ਛੁੱਟੀ ‘ਤੇ ਚਲੀ ਗਈ ਹਨ, ਜਿਸ ਕਾਰਨ ਐਸਐਸਪੀ ਟ੍ਰੈਫਿਕ ਸੁਮੇਰ ਪ੍ਰਤਾਪ ਨੂੰ ਅਸਥਾਈ ਤੌਰ ‘ਤੇ ਚਾਰਜ ਸੌਂਪਿਆ ਗਿਆ ਹੈ।
ਕੰਵਰਦੀਪ ਕੌਰ ਨੇ ਆਪਣੇ ਕਾਰਜਕਾਲ ਵਿੱਚ ਇੱਕ ਸਾਲ ਦੇ ਵਾਧੇ ਲਈ ਅਰਜ਼ੀ ਭੇਜੀ ਹੈ, ਪਰ ਹਾਲੇ ਤੱਕ ਇਸ ਨੂੰ ਅਧਿਕਾਰਕ ਮਨਜ਼ੂਰੀ ਨਹੀਂ ਮਿਲੀ। ਸੂਤਰਾਂ ਮੁਤਾਬਕ ਪੰਜਾਬ ਸਰਕਾਰ ਨੇ ਵਾਧੇ ਲਈ ਐਨਓਸੀ ਦੇ ਦਿੱਤੀ ਹੈ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਨੇ ਵੀ ਇਸ ‘ਤੇ ਸਹਿਮਤੀ ਜਤਾ ਦਿੱਤੀ ਹੈ। ਫਾਈਲ ਗ੍ਰਹਿ ਮੰਤਰਾਲੇ ਤੋਂ ਮਨਜ਼ੂਰ ਹੋਣ ਤੋਂ ਬਾਅਦ ਹੁਣ ਪ੍ਰਧਾਨ ਮੰਤਰੀ ਦੇ ਟੇਬਲ ‘ਤੇ ਪਈ ਹੈ।
READ ALSO : ਇਤਿਹਾਸਕ ਫੈਸਲਾ! ਸੁਪਰੀਮ ਕੋਰਟ ਨੇ 13 ਸਾਲ ਤੋਂ ਕੋਮਾ ਹਾਲਤ ‘ਚ ਮਰੀਜ਼ ਲਈ ਪੈਸਿਵ ਯੂਥੇਨੇਸੀਆ ਨੂੰ ਦਿੱਤੀ ਮਨਜ਼ੂਰੀ
ਇਸ ਮਾਮਲੇ ਦੇ ਨਾਲ ਹੀ ਚੰਡੀਗੜ੍ਹ ਵਿੱਚ ਯੂਟੀ ਕੇਡਰ ਦੇ ਐਸਐਸਪੀ ਦੀ ਮੰਗ ਵੀ ਮੁੜ ਚਰਚਾ ਵਿੱਚ ਆ ਗਈ ਹੈ। ਪਹਿਲਾਂ ਵੀ ਸੁਝਾਅ ਦਿੱਤਾ ਗਿਆ ਸੀ ਕਿ ਸ਼ਹਿਰ ਵਿੱਚ ਐਸਐਸਪੀ ਦੇ ਅਹੁਦੇ ‘ਤੇ ਯੂਟੀ ਕੇਡਰ ਦੇ ਅਧਿਕਾਰੀ ਦੀ ਨਿਯੁਕਤੀ ਹੋਣੀ ਚਾਹੀਦੀ ਹੈ।
ਦਿਲਚਸਪ ਗੱਲ ਇਹ ਹੈ ਕਿ ਅੱਤਵਾਦ ਦੇ ਦੌਰ ਵਿੱਚ ਚੰਡੀਗੜ੍ਹ ਨੂੰ ਡਿਸਟਰਬ ਏਰੀਆ ਘੋਸ਼ਿਤ ਕਰਨ ਤੋਂ ਬਾਅਦ ਪੰਜਾਬ ਕੇਡਰ ਦੇ ਆਈਪੀਐਸ ਅਧਿਕਾਰੀਆਂ ਨੂੰ ਇੱਥੇ ਤਾਇਨਾਤ ਕੀਤਾ ਜਾਣ ਲੱਗਾ ਸੀ। ਉਸ ਤੋਂ ਬਾਅਦ ਤੋਂ ਲਗਾਤਾਰ ਪੰਜਾਬ ਕੇਡਰ ਦੇ ਅਧਿਕਾਰੀ ਹੀ ਐਸਐਸਪੀ ਦੇ ਅਹੁਦੇ ‘ਤੇ ਰਹਿੰਦੇ ਆ ਰਹੇ ਹਨ।
BREAKING : ਅੰਬ ਸਾਹਿਬ ਜ਼ਮੀਨ ਡੀਲ ‘ਚ ਵੱਡਾ ਫੈਸਲਾ! ਸ਼੍ਰੋਮਣੀ ਕਮੇਟੀ ਨੇ ਸਕੱਤਰ ‘ਤੇ ਲਾਈ ਸਸਪੈਂਸ਼ਨ