
LIFE STYLE DESK : ਸਰਵਾਈਕਲ ਕੈਂਸਰ ਔਰਤਾਂ ਵਿੱਚ ਹੋਣ ਵਾਲੇ ਸਭ ਤੋਂ ਆਮ ਅਤੇ ਖ਼ਤਰਨਾਕ ਕੈਂਸਰਾਂ ਵਿੱਚੋਂ ਇੱਕ ਹੈ। ਹਰ ਸਾਲ ਦੁਨੀਆ ਭਰ ਵਿੱਚ ਲੱਖਾਂ ਔਰਤਾਂ ਇਸ ਬਿਮਾਰੀ ਕਾਰਨ ਆਪਣੀ ਜਾਨ ਗੁਆ ਬੈਠਦੀਆਂ ਹਨ। ਸਭ ਤੋਂ ਵੱਡੀ ਚਿੰਤਾ ਦੀ ਗੱਲ ਇਹ ਹੈ ਕਿ ਇਸ ਕੈਂਸਰ ਦੀ ਸ਼ੁਰੂਆਤ ਵਿੱਚ ਅਕਸਰ ਕੋਈ ਖ਼ਾਸ ਲੱਛਣ ਸਾਹਮਣੇ ਨਹੀਂ ਆਉਂਦੇ, ਜਿਸ ਕਾਰਨ ਇਸ ਦੀ ਸਮੇਂ ਸਿਰ ਪਛਾਣ ਨਹੀਂ ਹੋ ਪਾਂਦੀ ਅਤੇ ਬਿਮਾਰੀ ਗੰਭੀਰ ਰੂਪ ਧਾਰ ਲੈਂਦੀ ਹੈ।
ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਸਰਵਾਈਕਲ ਕੈਂਸਰ ਦੇ ਲੱਛਣਾਂ, ਖ਼ਤਰੇ ਦੇ ਕਾਰਨਾਂ ਅਤੇ ਬਚਾਅ ਦੇ ਤਰੀਕਿਆਂ ਬਾਰੇ ਸਮੇਂ ਸਿਰ ਜਾਣਕਾਰੀ ਹੋਵੇ, ਤਾਂ ਇਸ ਬਿਮਾਰੀ ਦੇ ਜੋਖਮ ਨੂੰ ਕਾਫ਼ੀ ਹੱਦ ਤੱਕ ਘਟਾਇਆ ਜਾ ਸਕਦਾ ਹੈ।
ਸਰਵਾਈਕਲ ਕੈਂਸਰ ਦੇ ਮੁੱਖ ਲੱਛਣ
ਸ਼ੁਰੂਆਤੀ ਪੜਾਅ ਵਿੱਚ ਇਹ ਬਿਮਾਰੀ ਬਿਨਾਂ ਕਿਸੇ ਲੱਛਣ ਦੇ ਰਹਿ ਸਕਦੀ ਹੈ, ਪਰ ਜਿਵੇਂ-ਜਿਵੇਂ ਕੈਂਸਰ ਵਧਦਾ ਹੈ, ਸਰੀਰ ਵਿੱਚ ਕੁਝ ਸਪਸ਼ਟ ਬਦਲਾਅ ਦਿਖਾਈ ਦੇਣ ਲੱਗਦੇ ਹਨ।
ਅਸਧਾਰਨ ਬਲੀਡਿੰਗ: ਸਰੀਰਕ ਸਬੰਧ ਬਣਾਉਣ ਤੋਂ ਬਾਅਦ, ਦੋ ਮਾਹਵਾਰੀਆਂ ਦੇ ਵਿਚਕਾਰ ਜਾਂ ਮੇਨੋਪੌਜ਼ ਤੋਂ ਬਾਅਦ ਯੋਨੀ ਤੋਂ ਖੂਨ ਆਉਣਾ।
ਪੀਰੀਅਡ ਸਾਈਕਲ ਵਿੱਚ ਗੜਬੜ: ਆਮ ਨਾਲੋਂ ਵੱਧ ਖੂਨ ਆਉਣਾ ਜਾਂ ਮਾਹਵਾਰੀ ਦਾ ਸਮਾਂ ਲੰਬਾ ਹੋ ਜਾਣਾ।
ਅਸਧਾਰਨ ਡਿਸਚਾਰਜ: ਯੋਨੀ ਤੋਂ ਪਾਣੀ ਵਰਗਾ, ਖੂਨ ਵਾਲਾ ਜਾਂ ਬਦਬੂਦਾਰ ਡਿਸਚਾਰਜ।
ਦਰਦ: ਪੇਡੂ ਦੇ ਹਿੱਸੇ ਵਿੱਚ ਲਗਾਤਾਰ ਦਰਦ ਰਹਿਣਾ ਜਾਂ ਸਰੀਰਕ ਸਬੰਧ ਦੌਰਾਨ ਦਰਦ ਮਹਿਸੂਸ ਹੋਣਾ।

READ ALSO : NIT ਜਲੰਧਰ ਵਿੱਚ 21ਵੀਂ ਕਨਵੋਕੇਸ਼ਨ 16 ਜਨਵਰੀ ਨੂੰ, ਰਾਸ਼ਟਰਪਤੀ ਦ੍ਰੋਪਦੀ ਮੁਰਮੂ ਹੋਣਗੇ ਮੁੱਖ ਮਹਿਮਾਨ
ਸਰਵਾਈਕਲ ਕੈਂਸਰ ਦੇ ਰਿਸਕ ਫੈਕਟਰ
ਇਸ ਕੈਂਸਰ ਦਾ ਸਭ ਤੋਂ ਵੱਡਾ ਕਾਰਨ HPV (ਹਿਊਮਨ ਪੈਪਿਲੋਮਾਵਾਇਰਸ) ਇਨਫੈਕਸ਼ਨ ਮੰਨਿਆ ਜਾਂਦਾ ਹੈ। ਹਾਲਾਂਕਿ ਕੁਝ ਹੋਰ ਕਾਰਕ ਵੀ ਇਸ ਦੇ ਖ਼ਤਰੇ ਨੂੰ ਵਧਾ ਦਿੰਦੇ ਹਨ।
ਤੰਬਾਕੂ ਅਤੇ ਸਮੋਕਿੰਗ ਦੀ ਆਦਤ
ਇੱਕ ਤੋਂ ਵੱਧ ਸੈਕਸ ਪਾਰਟਨਰ ਹੋਣਾ
ਘੱਟ ਉਮਰ ਵਿੱਚ ਸੈਕਸੁਅਲੀ ਐਕਟਿਵ ਹੋ ਜਾਣਾ
ਹੋਰ ਸੈਕਸੁਅਲੀ ਟ੍ਰਾਂਸਮਿਟਡ ਇਨਫੈਕਸ਼ਨ (ਜਿਵੇਂ ਹਰਪੀਜ਼, ਕਲੈਮੀਡੀਆ, HIV)
ਕਮਜ਼ੋਰ ਇਮਿਊਨਿਟੀ
ਬਚਾਅ ਲਈ ਕੀ ਕਰੀਏ?
ਸਰਵਾਈਕਲ ਕੈਂਸਰ ਤੋਂ ਬਚਾਅ ਸੰਭਵ ਹੈ, ਬਸ ਲੋੜ ਹੈ ਸਾਵਧਾਨੀ ਅਤੇ ਸਮੇਂ ਸਿਰ ਜਾਂਚ ਦੀ।
HPV ਵੈਕਸੀਨ: ਡਾਕਟਰ ਦੀ ਸਲਾਹ ਨਾਲ HPV ਦਾ ਟੀਕਾ ਲਗਵਾਓ, ਜੋ ਕੈਂਸਰ ਦੇ ਜੋਖਮ ਨੂੰ ਕਾਫ਼ੀ ਘਟਾ ਸਕਦਾ ਹੈ।
ਨਿਯਮਤ ਪੈਪ ਟੈਸਟ: 21 ਸਾਲ ਦੀ ਉਮਰ ਤੋਂ ਬਾਅਦ ਨਿਯਮਤ ਤੌਰ ’ਤੇ ਪੈਪ ਟੈਸਟ ਕਰਵਾਉਣਾ ਬਹੁਤ ਜ਼ਰੂਰੀ ਹੈ।
ਸੁਰੱਖਿਅਤ ਸਰੀਰਕ ਸਬੰਧ: ਕੰਡੋਮ ਦੀ ਵਰਤੋਂ ਕਰੋ ਅਤੇ ਅਣਸੁਰੱਖਿਅਤ ਸਬੰਧਾਂ ਤੋਂ ਬਚੋ।
ਸਮੋਕਿੰਗ ਛੱਡੋ: ਧੂਮਰਪਾਨ ਛੱਡਣ ਨਾਲ ਕੈਂਸਰ ਦਾ ਖ਼ਤਰਾ ਘਟਦਾ ਹੈ।
ਸਰਵਾਈਕਲ ਕੈਂਸਰ ਇੱਕ ਗੰਭੀਰ ਬਿਮਾਰੀ ਹੈ, ਪਰ ਸਮੇਂ ਸਿਰ ਜਾਣਕਾਰੀ, ਨਿਯਮਤ ਜਾਂਚ ਅਤੇ ਸਹੀ ਜੀਵਨਸ਼ੈਲੀ ਨਾਲ ਇਸ ਤੋਂ ਬਚਾਅ ਕੀਤਾ ਜਾ ਸਕਦਾ ਹੈ। ਜੇਕਰ ਉਪਰੋਕਤ ਲੱਛਣਾਂ ਵਿੱਚੋਂ ਕੋਈ ਵੀ ਨਜ਼ਰ ਆਏ, ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਬਹੁਤ ਜ਼ਰੂਰੀ ਹੈ।
ਪੰਜਾਬ ਮਾਈਨਿੰਗ ਸੈਕਟਰ ਵਿੱਚ ਇਤਿਹਾਸਕ ਸੁਧਾਰ, ਮਾਈਨਰ ਮਿਨਰਲ ਪਾਲਿਸੀ ਵਿੱਚ ਵੱਡੀਆਂ ਸੋਧਾਂ ਮਨਜ਼ੂਰ

मेष: दिन शुभ रहेगा...