Last Updated: October 10, 2026

Dainik Savera Times Logo

Big News : ਬੇਕਾਬੂ ਤੇਜ਼ ਰਫ਼ਤਾਰ ਕਾਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਬੱਚੇ ਸਮੇਤ ਦੋ ਬਜ਼ੁਰਗ ਗੰਭੀਰ ਜ਼ਖ਼ਮੀ

10 months ਪਹਿਲਾ

Big News : ਬੇਕਾਬੂ ਤੇਜ਼ ਰਫ਼ਤਾਰ ਕਾਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਬੱਚੇ ਸਮੇਤ ਦੋ ਬਜ਼ੁਰਗ ਗੰਭੀਰ ਜ਼ਖ਼ਮੀ

Patiala News : ਪਟਿਆਲਾ-ਸੰਗਰੂਰ ਹਾਈਏ ‘ਤੇ ਕਾਲਾ ਝਾਟ ਟੋਲ ਪਲਾਜ਼ਾ ਨੇੜੇ ਅੱਜ ਸਵੇਰੇ ਇਕ ਤੇਜ਼ ਰਫ਼ਤਾਰ ਕਾਰ ਨੇ ਮੋਟਰਸਾਈਕਲ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ। ਬੇਕਾਬੂ ਕਾਰ ਖੰਭੇ ਨਾਲ ਜਾ ਟਕਰਾਈ ਜਿਸ ਕਾਰਨ ਇਕ ਬੱਚੇ ਸਮੇਤ ਦੋ ਬਜ਼ੁਰਗ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਹਸਪਤਾਲ ਲੈ ਕੇ ਜਾਇਆ ਗਿਆ ਹੈ। ਮੋਟਰਸਾਈਕਲ ਸਵਾਰ ਦੇ ਵੀ ਗੰਭੀਰ ਸੱਟਾਂ ਲੱਗੀਆਂ ਹਨ। ਜਾਣਕਾਰੀ ਲਈ ਦੱਸ ਦੇਈਏ ਕਿ ਇਸ ਗੱਡੀ ਨੂੰ ਪਹਿਲਾਂ ਇਕ ਹੋਰ ਤੇਜ਼ ਰਫਤਾਰ ਗੱਡੀ ਹਿੱਟ ਕਰਦੀ ਹੈ, ਜਿਸ ਨਾਲ ਇਹ ਗੱਡੀ ਖੰਭੇ ‘ਚ ਜਾ ਕੇ ਵੱਜਦੀ ਹੈ। ਇਸ ਹਾਦਸੇ ‘ਚ ਮਹਿਲਾ ਬਜੁਰਗ ਦੇ ਸਿਰ ‘ਤੇ ਲੱਤ ‘ਚ ਗੰਭੀਰ ਸੱਟਾਂ ਲੱਗੀਆਂ ਹਨ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.