Last Updated: November 7, 2026

Dainik Savera Times Logo

CBSE ਤੋਂ ICSE ਜਾਂ IB ਵਿੱਚ ਬਦਲ ਸਕਦੇ ਹੋ? ਜਾਣੋ ਪੂਰੀ ਪ੍ਰਕਿਰਿਆ ਤੇ ਮਹੱਤਵਪੂਰਨ ਜਾਣਕਾਰੀ

6 June 2026 ਅੱਪਡੇਟ ਕੀਤਾ ਗਿਆ

CBSE ਤੋਂ ICSE ਜਾਂ IB ਵਿੱਚ ਬਦਲ ਸਕਦੇ ਹੋ? ਜਾਣੋ ਪੂਰੀ ਪ੍ਰਕਿਰਿਆ ਤੇ ਮਹੱਤਵਪੂਰਨ ਜਾਣਕਾਰੀ

ਨਵੀਂ ਦਿੱਲੀ: CBSE ਪੜ੍ਹਾਈ ਕਰ ਰਹੇ ਵਿਦਿਆਰਥੀ ਅਤੇ ਮਾਪੇ ਅਕਸਰ ਇਹ ਸਵਾਲ ਕਰਦੇ ਹਨ ਕਿ ਕੀ ਬੋਰਡ ਬਦਲਿਆ ਜਾ ਸਕਦਾ ਹੈ। ਜਵਾਬ ਹੈ ਹਾਂ, ਵਿਦਿਆਰਥੀ CBSE ਤੋਂ Council for the Indian School Certificate Examinations (ICSE) ਜਾਂ International Baccalaureate (IB) ਵਿੱਚ ਬਦਲ ਸਕਦੇ ਹਨ, ਪਰ ਇਸ ਲਈ ਕੁਝ ਨਿਯਮ ਅਤੇ ਸ਼ਰਤਾਂ ਪੂਰੀਆਂ ਕਰਨੀ ਪੈਂਦੀਆਂ ਹਨ।

ਕਿਵੇਂ ਕੀਤਾ ਜਾ ਸਕਦਾ ਹੈ ਬੋਰਡ ਬਦਲਾਅ?

ICSE ਵਿੱਚ ਜਾਣ ਲਈ ਵਿਦਿਆਰਥੀ ਨੂੰ ICSE ਨਾਲ ਸੰਬੰਧਤ ਸਕੂਲ ਵਿੱਚ ਦਾਖਲਾ ਲੈਣਾ ਪੈਂਦਾ ਹੈ, ਜਿੱਥੇ ਪਿਛਲੇ ਅੰਕਾਂ, ਰਿਕਾਰਡ ਅਤੇ ਸੀਟਾਂ ਦੇ ਆਧਾਰ ‘ਤੇ ਐਡਮਿਸ਼ਨ ਮਿਲਦਾ ਹੈ। IB ਬੋਰਡ ਲਈ ਵੀ IB ਮਾਨਤਾ ਪ੍ਰਾਪਤ ਸਕੂਲ ਵਿੱਚ ਅਰਜ਼ੀ ਦੇਣੀ ਪੈਂਦੀ ਹੈ, ਅਤੇ ਕਈ ਵਾਰ ਇੰਟਰਵਿਊ ਜਾਂ ਐਡਮਿਸ਼ਨ ਟੈਸਟ ਵੀ ਹੁੰਦਾ ਹੈ।

ਕਦੋਂ ਬਦਲਣਾ ਸਭ ਤੋਂ ਠੀਕ ਹੈ?

ਮਾਹਿਰਾਂ ਅਨੁਸਾਰ ਗ੍ਰੇਡ 5, 6, 8 ਜਾਂ 9 ਵਿੱਚ ਬੋਰਡ ਬਦਲਣਾ ਵਧੀਆ ਮੰਨਿਆ ਜਾਂਦਾ ਹੈ। 10ਵੀਂ ਜਾਂ 12ਵੀਂ ਦੇ ਦੌਰਾਨ ਬਦਲਾਅ ਕਰਨਾ ਮੁਸ਼ਕਲ ਹੋ ਸਕਦਾ ਹੈ ਕਿਉਂਕਿ ਸਿਲੇਬਸ ਅਤੇ ਮੁਲਾਂਕਣ ਪ੍ਰਣਾਲੀ ਵੱਖਰੀ ਹੁੰਦੀ ਹੈ।

ਕੀ ਹਨ ਚੁਣੌਤੀਆਂ?

ICSE ਵਿੱਚ ਅੰਗਰੇਜ਼ੀ ਅਤੇ ਵਿਸ਼ਿਆਂ ਦੀ ਡੂੰਘਾਈ ਵੱਧ ਹੁੰਦੀ ਹੈ, ਜਦਕਿ IB ਵਿੱਚ ਪ੍ਰੋਜੈਕਟ ਅਤੇ ਰਿਸਰਚ-ਅਧਾਰਤ ਪੜ੍ਹਾਈ ਹੁੰਦੀ ਹੈ, ਜੋ ਕਾਫੀ ਵੱਖਰੀ ਪਹੁੰਚ ਮੰਗਦੀ ਹੈ।

ਫੈਸਲਾ ਲੈਂਦੇ ਸਮੇਂ ਕੀ ਧਿਆਨ ਰੱਖਣਾ ਚਾਹੀਦਾ ਹੈ?

ਫੀਸ, ਸਕੂਲ ਦੀ ਮਾਨਤਾ, ਭਵਿੱਖ ਦੇ ਲਕਸ਼ ਅਤੇ ਵਿਦਿਆਰਥੀ ਦੀ ਸਮਰੱਥਾ ਨੂੰ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ। JEE ਜਾਂ NEET ਵਰਗੀਆਂ ਭਾਰਤੀ ਪ੍ਰੀਖਿਆਵਾਂ ਲਈ CBSE ਜ਼ਿਆਦਾ ਲਾਭਦਾਇਕ ਮੰਨੀ ਜਾਂਦੀ ਹੈ, ਜਦਕਿ ਵਿਦੇਸ਼ੀ ਪੜ੍ਹਾਈ ਲਈ IB ਵਧੀਆ ਵਿਕਲਪ ਹੋ ਸਕਦਾ ਹੈ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.